Tuesday, July 29, 2025
Breaking News

ਸਟੱਡੀ ਸਰਕਲ ਨੇ ਕਰਵਾਇਆ ‘ਆਓ ਰੰਗ ਭਰੀਏ’ ਮੁਕਾਬਲਾ

ਸੰਗਰੂਰ, 17 ਜੂਨ (ਜਗਸੀਰ ਲੌਂਗੋਵਾਲ – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ-ਬਰਨਾਲਾ-ਮਾਲੇਰਕੋਟਲਾ ਜ਼ੋਨ ਵੱਲੋਂ 50ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਚੱਲ ਰਹੇ ‘ਗਿਆਨ ਅੰਜਨੁ ਗੁਰਮਤਿ ਸਮਰ ਕੈਂਪ ਦੇ ਛੇਵੇਂ ਦਿਨ ਕੈਂਪਰ ਬੱਚਿਆਂ ਦੇ “ਆਓ ਰੰਗ ਭਰੀਏ ਮੁਕਾਬਲੇ” ਲਾਭ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਮੇਲ ਸਿੰਘ, ਗੁਲਜ਼ਾਰ ਸਿੰਘ, ਪ੍ਰੋ. ਹਰਵਿੰਦਰ ਕੌਰ, ਅਮਨਦੀਪ ਕੌਰ ਦੀ ਦੇਖ-ਰੇਖ ਹੇਠ ਕਰਵਾਏ ਗਏ।ਪੋ੍ਗਰਾਮ ਦੀ ਆਰੰਭਤਾ ‘ਤੇ ਬੱਚਿਆਂ ਨੇ ਮੂਲ ਮੰਤਰ ਅਤੇ ਗੁਰਮੰਤਰ ਦਾ ਜਾਪ ਕੀਤਾ।ਇਹਨਾਂ ਮੁਕਾਬਲਿਆਂ ਲਈ ਮਿੰਨੀ, ਜੂਨੀਅਰ ਅਤੇ ਸੀਨੀਅਰ ਸੈਕੰਡਰੀ ਤਿੰਨ ਗਰੁੱਪ ਬਣਾਏ ਗਏ।ਜਿਸ ਵਿੱਚ 80 ਵਿਦਿਆਰਥੀਆਂ ਨੇ ਭਾਗ ਲਿਆ।ਸਟੱਡੀ ਸਰਕਲ ਵਲੋਂ ਤਿਆਰ ਕੀਤੀ ਡਰਾਇੰਗ ਕਾਪੀ “ਆਓ ਰੰਗ ਭਰੀਏ” ;ਤੇ ਆਧਾਰਿਤ ਇਹ ਮੁਕਾਬਲੇ ਕਰਵਾਏ ਗਏ।ਖਾਲਸਾਈ ਨਿਸ਼ਾਨੀਆਂ, ਪੰਜ ਕਕਾਰ, ਖੰਡਾ-ਬਾਟਾ, ਸ਼ਸਤਰ, ਗੁਰ ਅਸਥਾਨ, ਝੂਲਤੇ ਨਿਸ਼ਾਨ ਸਾਹਿਬ, ਕਿਰਤ ਕਰੋ-ਨਾਮ ਜਪੋ, ਵੰਡ ਛਕੋ, ਐ ਨੌਜਵਾਨ ਟੋਪੀ ਨਹੀਂ ਦਸਤਾਰ ਸਜਾ ਆਦਿ ਸੰਦੇਸ਼ਾਂ ਦੇ ਦਰਸਾਏ ਗਏ ਸਕੈਚਾਂ ਨੂੰ ਬੱਚਿਆਂ ਨੇ ਬੜੀ ਨੀਝ ਤੇ ਰੰਗਾਂ ਨਾਲ ਭਰ ਕੇ ਖੂਬਸੂਰਤ ਕਲਾ ਕ੍ਰਿਤਾਂ ਬਣਾਈਆਂ।ਰਾਜਵਿੰਦਰ ਸਿੰਘ ਲੱਕੀ, ਬਲਵੀਰ ਸਿੰਘ, ਗੁਰਲੀਨ ਕੌਰ, ਚਮਨਦੀਪ, ਜਸਵਿੰਦਰ ਕੌਰ ਕੌਰ ਨੇ ਨਿਗਰਾਨ ਵਜੋਂ ਸੇਵਾ ਨਿਭਾਈ, ਜਦੋਂ ਕਿ ਜੱਜਾਂ ਦੀ ਸੇਵਾ ਗੁਰਮੀਤ ਸਿੰਘ ਬਡਰੁੱਖਾਂ, ਪ੍ਰੋ. ਨਰਿੰਦਰ ਸਿੰਘ ਤੇ ਰਵਨੀਤ ਕੌਰ ਨੇ ਨਿਭਾਈ।
ਇਸ ਮੌਕੇ ਲਖਵੀਰ ਸਿੰਘ ਬਾਬਾ ਪ੍ਰਧਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਹਰਦੀਪ ਸਿੰਘ ਸਾਹਨੀ ਸਰਪ੍ਰਸਤ, ਅਰਵਿੰਦਰ ਪਾਲ ਸਿੰਘ ਸਰਪ੍ਰਸਤ ਗੁਰਦੁਆਰਾ ਸਾਹਿਬ ਸੰਤ ਪੁਰਾ, ਬਲਦੇਵ ਸਿੰਘ ਚੇਅਰਮੈਨ ਮਾਤਾ ਭਾਨੀ ਜੀ ਸੇਵਾ ਭਲਾਈ ਕੇਂਦਰ, ਸਮਰਪ੍ਰੀਤ ਸਿੰਘ, ਰਾਵਿੰਦਰ ਸਿੰਘ ਬਲਵੰਤ ਕੌਰ, ਮਨਪ੍ਰੀਤ ਕੌਰ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ, ਭੁਪਿੰਦਰ ਕੌਰ, ਗੁਰਮੀਤ ਕੌਰ, ਅਮਰੀਕ ਕੌਰ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ, ਦਲੀਪ ਕੌਰ, ਪ੍ਰਮੋਦ ਕੁਮਾਰੀ ਸਮੇਤ ਬੱਚਿਆਂ ਦੇ ਮਾਪਿਆਂ ਨੇ ਹਾਜ਼ਰੀ ਭਰ ਕੇ ਪ੍ਰਤੀਯੋਗੀਆਂ ਦਾ ਉਤਸ਼ਾਹ ਵਧਾਇਆ।
ਕੈਂਪਰਜ਼ ਲਈ ਰਿਫਰੈਸ਼ਮੈਂਟ ਦੀ ਸੇਵਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਕਰਵਾਈ ਗਈ। ਤਾਲਮੇਲ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ, ਭਾਈ ਬਚਿੱਤਰ ਸਿੰਘ, ਹਰਪ੍ਰੀਤ ਸਿੰਘ ਪ੍ਰੀਤ, ਨਰਿੰਦਰ ਪਾਲ ਸਿੰਘ ਸਾਹਨੀ, ਗੁਰਿੰਦਰ ਸਿੰਘ ਗੁਜਰਾਲ ਨੇ ਸਟੱਡੀ ਸਰਕਲ ਵਲੋਂ ਕੀਤੇ ਇਸ ਵਿਲੱਖਣ ਮੁਕਾਬਲੇ ਦੀ ਭਰਪੂਰ ਸ਼ਲਾਘਾ ਕੀਤੀ।ਜੇਤੂ ਵਿਦਿਆਰਥੀਆਂ ਦਾ ਐਲਾਨ ਕੈਂਪ ਦੀ ਸਮਾਪਤੀ ਵਾਲੇ ਦਿਨ ਕਰਕੇ ਸ਼ਾਨਦਾਰ ਇਨਾਮ ਦਿੱਤੇ ਜਾਣਗੇ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …