Friday, November 22, 2024

ਰਾਸ਼ਟਰੀ ਵੀ-ਸੰਮੇਲਨ 2023 ਭਾਰਤ ‘ਚ ਡਾਕਟਰ ਸੰਧੂ ਨੇ ਪੰਜਾਬ ਦੇ ਹੋਰ ਵਿਧਾਇਕਾਂ ਨਾਲ ਲਿਆ ਹਿੱਸਾ

ਅੰਮ੍ਰਿਤਸਰ, 16 ਜੂਨ (ਸੁਖਬੀਰ ਸਿੰਘ) – ਰਾਸ਼ਟਰੀ ਵਿਧਾਇਕ ਸੰਮੇਲਨ 2023 ਭਾਰਤ ਦਾ ਆਗਾਜ਼ ਮੁੰਬਈ ਵਿਖੇ ਹੋਇਆ ਜਿਥੇ ਪੂਰੇ ਬਾਹਰ ਦੇ 29 ਰਾਜਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਚੁਣੇ ਹੋਏ 1500 ਦੇ ਕਰੀਬ ਵਿਧਾਇਕਾਂ ਨੇ ਹਿੱਸਾ ਲਿਆ।ਇਹ ਸੰਮੇਲਨ ਪੂਰੇ ਭਾਰਤ ਦੇ ਚੁਣੇ ਹੋਏ ਵਿਧਾਇਕ ਨੂੰ ਇਕ ਮੰਚ ਪ੍ਰਦਾਨ ਕਰਦਾ ਹੈ।ਜਿਸ ਨਾਲ ਉਹ ਆਪਣੇ ਪ੍ਰਦੇਸ਼ਾਂ ਦੀਆਂ ਸਮੱਸਿਆਵਾਂ ਤੋਂ ਲੈ ਕੇ ਪ੍ਰਦੇਸ ਚੰਗੇ ਪਹਿਲੂ ‘ਤੇ ਸਕੀਮਾਂ ਬਾਰੇ ਆਪਸ ਵਿੱਚ ਵਿਚਾਰ ਵਟਾਂਦਰਾ ਕਰਕੇ ਞਆਪਣੀ ਆਪਣੀ ਰਾਇ ਮੰਚ ‘ਚ ਰੱਖਦੇ ਹਨ।ਪੂਰੇ ਭਾਰਤ ਦੇ ਕਰੀਬ 1600 ਪ੍ਰਤੀਨਿਧੀਆਂ ਸਮੇਤ ਅੰਮ੍ਰਿਤਸਰ ਪੱਛਮੀ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਇਸ ਮੰਚ ਵਿੱਚ ਹਿੱਸਾ ਲੈ ਕੇ ਅੰਮ੍ਰਿਤਸਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਇਥੋਂ ਦੀ ਇਤਿਹਾਸਿਕ ਤੇ ਧਾਰਮਿਕ ਮਹੱਤਤਾ ਬਾਰੇ ਸਭ ਨੂੰ ਜਾਣੂ ਕਰਵਾਇਆ।ਡਾਕਟਰ ਸੰਧੂ ਨੇ ਇਸ ਕਾਨਫਰੰਸ ਦੇ ਆਯੋਜਕ ਨੂੰ ਅਗਲੀ ਕਾਨਫਰੰਸ ਪੰਜਾਬ ਦੇ ਵਿੱਚ ਤੇ ਖਾਸਕਰ ਅੰਮ੍ਰਿਤਸਰ ਵਿਖੇ ਕਰਨ ਦਾ ਸੱਦਾ ਦਿੱਤਾ ਤਾਂ ਜੋ ਪੂਰੇ ਭਾਰਤ ਦੇ ਲੋਕਤੰਤਰਿਕ ਪ੍ਰਕਿਰਿਆ ਨਾਲ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਅੰਮ੍ਰਿਤਸਰ ਵਿਖੇ ਆਉਣ ਦਾ ਮੌਕਾ ਮਿਲੇ।ਵਿਧਾਇਕ ਸੰਧੂ ਨੇ ਦੱਸਿਆ ਕਿ ਇਹ ਮੰਚ ਬਹੁਤ ਅਹਿਮ ਮੰਚ ਹੈ।ਇਸ ਸਦਕਾ ਉਹ ਪੂਰੇ ਭਾਰਤ ਵਿਚੋਂ ਵੱਖ ਵੱਖ ਵਿਧਾਇਕਾਂ ਨਾਲ ਮਿਲੇ ਹਨ ਅਤੇ ਆਪਣੇ ਆਪਣੇ ਪ੍ਰਦੇਸ਼ ਦੀ ਸਿੱਖਿਆ, ਰੋਜ਼ਗਾਰ, ਡਾਕਟਰੀ ਸਹੂਲਤਾਂ, ਬੁਨਿਆਦੀ ਢਾਂਚੇ ਬਾਰੇ ਵਿਚਾਰ ਸਾਂਝੇ ਕੀਤੇ ਹਨ।
ਇਸ ਮੌਕੇ ਤੇ ਮੰਤਰੀ ਹਰਭਜਨ ਸਿੰਘ ਈ.ਟੀ.ਓ, ਮੰਤਰੀ ਜੌੜਾ ਮਾਜ਼ਰਾ ਵਿਧਾਇਕ ਵਿਜੈ ਸਿੰਗਲਾ, ਪ੍ਰੋ. ਜਸਵੰਤ ਸਿੰਘ ਗੱਜਨਮਾਜ਼ਰਾ, ਜਗਦੀਪ ਕੰਬੋਜ਼, ਜੀਵਨਜੋਤ ਕੌਰ ਆਦਿ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …