Wednesday, February 25, 2026

ਸੀ.ਈ.ਵੀ/ਟ੍ਰੈਮ-3, 3-ਏ ਟਰੈਕਟਰਾਂ ਦੀ ਰਜਿਸਟ੍ਰੇਸ਼ਨ 30 ਜੂਨ ਤੱਕ

ਡੀਲਰ ਜਾਂ ਆਰ.ਟੀ.ਏ/ਐਸ.ਡੀ.ਐਮ ਦੀ ਆਈ.ਡੀ ਰਜਿਸਟ੍ਰੇਸ਼ਨ ਲਈ ਅਧਿਕਾਰਿਤ

ਅੰਮ੍ਰਿਤਸਰ, 20 ਜੂਨ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਵਹੀਕਲ ਮਾਲਕਾਂ ਨੂੰ ਕੰਸਟਰਕਸ਼ਨ

File Photo

ਇਕੁਪਮੈਂਟ ਵਹੀਕਲ ਆਦਿ ਐਗਰੀਕਲਚਰਲ ਟਰੈਕਟਰ, ਕੰਬਾਈਨ ਹਾਰਵੈਸਟਰ ਅਤੇ ਪਾਵਰ ਟਿਲਰ ਆਦਿ ਜੋ ਕਿ ਸੀ.ਈ.ਵੀ/ਟ੍ਰੈਮ-3,/ਸੀ.ਈ.ਵੀ ਟ੍ਰੈਮ 3-ਏ ਦੇ ਨਾਰਮ ਅਨੁਸਾਰ ਨਿਰਮਾਣ ਹੋਇਆ ਹੈ, ਦੀ ਰਜਿਸਟ੍ਰੇਸ਼ਨ ਕਰਵਾਉਣ ਸਬੰਧੀ ਰਾਹਤ ਦਿੱਤੀ ਗਈ ਹੈ।
ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ) ਅਰਸ਼ਦੀਪ ਸਿੰਘ ਨੇ ਦੱਸਿਆ ਕਿ ਮੋਰਥ ਦੀ ਨੋਟੀਫ਼ਿਕੇਸ਼ਨ ਨੰਬਰ ਜੀ.ਐਸ.ਆਰ 800 (ਈ) ਮਿਤੀ 15-11-2022 ਅਤੇ 850 (ਈ) ਮਿਤੀ 24-11-2022 ਅਤੇ ਸੈਂਟਰਲ ਮੋਟਰ ਵਹੀਕਲ ਰੂਲਜ਼ 1989 ਦੇ ਰੂਲ 115-ਏ ਅਨੁਸਾਰ ਕੰਸਟਰਕਸ਼ਨ ਇਕਊਪਮੈਂਟ ਵਹੀਕਲ ਆਦਿ ਐਗਰੀਕਲਚਰਲ ਟਰੈਕਟਰ, ਕੰਬਾਈਨ ਹਾਰਵੈਸਟਰ ਅਤੇ ਪਾਵਰ ਟਿਲਰ ਆਦਿ ਜੋ ਕਿ ਸੀ.ਈ.ਵੀ/ਟ੍ਰੈਮ-3,/ਸੀ.ਈ.ਵੀ ਟ੍ਰੈਮ 3-ਏ ਦੇ ਨਾਰਮ ਅਨੁਸਾਰ ਨਿਰਮਾਣ ਹੋਇਆ ਹੈ, ਦੀ ਰਜਿਸਟ੍ਰੇਸ਼ਨ 30 ਜੂਨ 2023 ਤੱਕ ਕਰਵਾਈ ਜਾ ਸਕਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਨਵੇਂ ਨਾਨ ਟਰਾਸਪੋਰਟ ਵਹੀਕਲ (ਸੀ.ਈ.ਵੀ/ਟ੍ਰੈਮ-3, 3-ਏ) ਨੂੰ ਪਰਮਾਨੈਂਟ ਰਜਿਸਟ੍ਰੇਸ਼ਨ ਮਾਰਕ ਜਾਰੀ ਕੀਤੇ ਬਿਨਾਂ ਵੇਚਣ ਤੋਂ ਮਨਾਹੀ ਹੈ ਅਤੇ ਡੀਲਰਾਂ (ਟ੍ਰੇਡ ਸਰਟੀਫ਼ਿਕੇਟ ਹੋਲਡਰ) ਵਲੋਂ ਬਤੌਰ ਸਪੈਸ਼ਲ ਰਜਿਸਟ੍ਰੇਸ਼ਨ ਅਥਾਰਟੀ ਇਨ੍ਹਾਂ ਵਹੀਕਲਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਣੀ ਸੀ, ਜੋ ਪੰਜਾਬ ‘ਚ ਕਈ ਥਾਵਾਂ ‘ਤੇ ਨਹੀਂ ਹੋ ਰਹੀ ਹੈ, ਕਿਉਂਕਿ ਵੱਖ-ਵੱਖ ਕਾਰਨਾਂ ਕਰਕੇ ਡੀਲਰਾਂ ਦੀਆਂ ਰਜਿਸਟ੍ਰੇਸ਼ਨ ਆਈ.ਡੀਜ਼ ਬਲਾਕ ਕੀਤੀਆਂ ਹੋਈਆਂ ਹਨ।
ਆਰ.ਟੀ.ਏ ਨੇ ਅੱਗੇ ਦੱਸਿਆ ਕਿ ਸੀ.ਈ.ਵੀ/ਟ੍ਰੈਮ-3, 3-ਏ ਤਹਿਤ ਵਹੀਕਲਾਂ ਦੀ ਰਜਿਸਟ੍ਰੇਸ਼ਨ ਸਕੱਤਰ ਆਰ.ਟੀ.ਏ ਅਤੇ ਐਸ.ਡੀ.ਐਮਜ਼ (ਐਮ.ਵੀ) ਅਤੇ ਫ਼ੰਕਸ਼ਨਲ ਆਈ.ਡੀ ਵਾਲੇ ਡੀਲਰਾਂ ਵਲੋਂ 30 ਜੂਨ 2023 ਤੱਕ ਕੀਤੀ ਜਾ ਸਕਦੀ ਹੈ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …