Monday, September 14, 2026

ਪਿੰਡ ਖੱਤਰੀ ਵਾਲਾ ਵਿਖੇ ਬੱਚਿਆਂ ਦਾ ਗੁਰਮਤਿ ਅਤੇ ਦੂਖ ਨਿਵਾਰਨ ਕੈਂਪ

ਭੀਖੀ, 21 ਜੂਨ (ਕਮਲ ਜ਼ਿੰਦਲ) – ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਲਈ ਪਿੰਡ ਖੱਤਰੀ ਵਾਲਾ ਵਿਖੇ 10 ਰੋਜ਼ਾ ਗੁਰਮਤਿ ਅਤੇ ਦੂਖ ਨਿਵਾਰਨ ਕੈਂਪ ਲਗਾਇਆ ਗਿਆ।ਭਾਈ ਹਰਜਿੰਦਰ ਸਿੰਘ ਖ਼ਾਲਸਾ ਫਾਰਮ ਭੀਖੀ ਨੇ ਮੀਡੀਆ ਨੂੰ ਦੱਸਿਆ ਕਿ ਵੱਡੀ ਗਿਣਤੀ ‘ਚ ਸੰਗਤਾਂ ਅਤੇ ਬੱਚੇ ਬੱਚੀਆਂ ਨੇ ਇਸ ਵਿੱਚ ਭਾਗ ਲਿਆ ਅਤੇ ਗੁਰਬਾਣੀ, ਗੁਰ ਇਤਹਾਸ ਅਤੇ ਸਿੱਖ ਇਤਹਾਸ ਦੀ ਮੁੱਢਲੀ ਜਾਣਕਾਰੀ ਪ੍ਰਾਪਤ ਕੀਤੀ।ਉਨਾਂ ਕਿਹਾ ਕਿ 10 ਦਿਨ ਲਗਾਤਾਰ ਗੁਰਬਾਣੀ ਦੇ ਮੁੱਖ ਵਾਕਾਂ ਅਨੁਸਾਰ ਗੁਰਬਾਣੀ ਨੂੰ ਸੰਗਤੀ ਰੂਪ ਵਿੱਚ ਪ੍ਰੇਮ ਨਾਲ ਗਾ ਕੇ, ਸੁਣ ਕੇ ਸੰਗਤਾਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।ਪ੍ਰੋਗਰਾਮ ਵਿੱਚ 7 ਸਾਲ ਤੋਂ 23 ਸਾਲ ਤੱਕ ਦੇ 55 ਬੱਚੇ ਬੱਚੀਆਂ ਨੇ ਸ਼ਮੂਲੀਅਤ ਕੀਤੀ।ਜਿੰਨਾਂ ਨੂੰ ਮੈਡਲ, ਯਾਦਗਾਰੀ ਚਿੰਨ੍ਹ, ਸਨਮਾਨ ਪੱਤਰ, ਤੋਹਫੇ ਅਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਨਗਰ ਨਿਵਾਸੀ ਸੰਗਤਾਂ, ਗੁਰਦੁਆਰਾ ਪ੍ਰਬੰਧਕੀ ਕਮੇਟੀ, ਹੈਡ ਗ੍ਰੰਥੀ ਭਾਈ ਦਰਸ਼ਨ ਸਿੰਘ ਅਤੇ ਬੱਚਿਆਂ ਦੇ ਮਾਤਾ ਪਿਤਾ ਆਦਿ ਹਾਜ਼ਰ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …