Monday, September 14, 2026

ਕੈਬਨਿਟ ਮੰਤਰੀ ਈ.ਟੀ.ਓ ਨੇ ਜੰਡਿਆਲਾ ਗੁਰੂ ਬੱਸ ਅੱਡੇ ਅਤੇ ਬਿਜਲੀ ਘਰ ਦੀ ਕੀਤੀ ਚੈਕਿੰਗ

ਅੱਡੇ ’ਤੇ ਬੱਸ ਨਾ ਰੋਕਣ ‘ਤੇ ਕੰਡਕਟਰ ਅਤੇ ਡਰਾਇਵਰ ਨੂੰ ਦਿੱਤੀ ਚੇਤਾਵਨੀ

ਅੰਮ੍ਰਿਤਸਰ 26 ਜੂਨ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਵਰ੍ਹਦੇ ਮੀਂਹ ਵਿੱਚ ਜੰਡਿਆਲਾ ਗੁਰੂ ਬੱਸ ਅੱਡੇ ’ਤੇ ਚੈਕਿੰਗ ਕੀਤੀ ਅਤੇ ਖੁਦ ਜੰਡਿਆਲਾ ਗੁਰੂ ਬੱਸ ਅੱਡੇ ‘ਤੇ ਬੱਸ ਨੂੰ ਰੁਕਵਾਇਆ।ਈ.ਟੀ.ਓ ਨੇ ਡਰਾਇਵਰ ਅਤੇ ਕੰਡਕਟਰ ਨੂੰ ਅੱਡੇ ਤੇ ਬੱਸ ਨਾ ਰੋਕਣ ’ਤੇ ਝਾੜ ਪਾਈ ਅਤੇ ਸਖ਼ਤ ਚੇਤਾਵਨੀ ਦਿੱਤੀ ਕਿ ਜੇਕਰ ਜੰਡਿਆਲਾ ਗੁਰੂ ਬੱਸ ਅੱਡੇ ’ਤੇ ਬੱਸਾਂ ਨੂੰ ਨਾ ਰੋਕਿਆ ਤਾਂ ਉਨਾਂ ਡਰਾਇਵਰਾਂ ਅਤੇ ਕੰਡਕਟਰਾਂ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ।
ਇਸ ਉਪਰੰਤ ਈ.ਟੀ.ਓ ਵਲੋਂ ਬਿਜਲੀ ਦਫ਼ਤਰ ਜੰਡਿਆਲਾ ਗੁਰੂ ਵਿਖੇ ਪੁੱਜੇ ਅਤੇ ਦਫ਼ਤਰ ਦੀ ਚੈਕਿੰਗ ਕੀਤੀ। ਉਨਾਂ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਸਮੇਂ ਸਿਰ ਦਫ਼ਤਰ ਆਉਣ।ਉਨਾਂ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦਫ਼ਤਰ ‘ਚ ਦੇਰ ਨਾਲ ਆਉਣ ਵਾਲੇ ਕਰਮਚਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।ਈ.ਟੀ.ਓ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਬਿਜਲੀ ਸਪਲਾਈ ਸੁਚਾਰੂ ਢੰਗ ਨਾਲ ਚਲਾਉਣ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਤੇ ਤੁਰੰਤ ਕਾਰਵਾਈ ਕਰਕੇ ਉਨਾਂ ਦਾ ਹੱਲ ਕੀਤਾ ਜਾਵੇ।
ਈ.ਟੀ.ਓ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਦੇ ਸਾਰੇ ਅਧਿਕਾਰੀ ਤੇ ਕਰਮਚਾਰੀ ਪ੍ਰਸੰਸਾ ਦੇ ਹੱਕਦਾਰ ਹਨ।ਜਿਨਾਂ ਨੇ ਨਿਰੰਤਰ ਬਿਜਲੀ ਸਪਲਾਈ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ।ਉਨਾਂ ਦੱਸਿਆ ਕਿ ਉਪਭੋਗਤਾਵਾਂ ਦੀ ਉਚ ਮੰਗ 15325 ਮੇਗਾਵਾਟ ਨੂੰ ਪੂਰਾ ਕਰਕੇ ਨਵਾਂ ਰਿਕਾਰਡ ਬਣਾਇਆ ਹੈ।ਗਰਮੀ ਦੇ ਦਿਨਾਂ ਵਿੱਚ ਵੀ ਕਿਸਾਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਅਦੇ ਅਨੁਸਾਰ 8 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਤਾਂ ਜੋ ਝੋਨੇ ਦੀ ਫਸਲ ਦੀ ਬਿਜਜ਼ਾਈ ਕਰ ਸਕਣ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …