ਸਮਰਾਲਾ, 26 ਜੂਨ (ਇੰਦਰਜੀਤ ਸਿੰਘ ਕੰਗ) – ਪੰਜਾਬੀ ਗਾਇਕੀ ਵਿੱਚ ਚਮਕਦੇ ਸਿਤਾਰੇ ਲਾਭ ਹੀਰੇ ਨੇ ਆਪਣੀ ਬੁਲੰਦ ਆਵਾਜ਼ ਨਾਲ ਗਾਏ ਗਾਣੇ ‘ਚਰਚੇ’ ਨਾਲ
ਸੰਗੀਤ ਜਗਤ ਫਿਰ ਤੋਂ ਚਰਚਾ ਛੇੜ ਦਿੱਤੀ ਹੈ।ਇਹ ਗਾਣਾ ਬੀਤੀ 24 ਜੂਨ ਨੂੰ ਜੀ.ਐਸ ਰਿਕਾਰਡਜ਼ ਵਲੋਂ ਰਲੀਜ਼ ਕੀਤਾ ਗਿਆ ਹੈ।ਸੁੱਖ ਕੱਤਰੀ ਅਤੇ ਗਾਇਕ ਲਾਭ ਹੀਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਗਾਣਾ ਕੁਲਵੰਤ ਅਮਲੇਵਾਲ ਵਲੋਂ ਕਲਮਬੱਧ ਕੀਤਾ ਗਿਆ ਹੈ, ਇਸ ਟਰੈਕ ਨੂੰ ਸੰਗੀਤ ਨਾਲ ਚੇਤਨ ਤਿਵਾੜੀ ਨੇ ਸ਼ਿੰਗਾਰਿਆ ਹੈ।ਪ੍ਰੋਡਿਊਸਰ ਜਸਪ੍ਰੀਤ ਗਰੇਵਾਲ ਦੀ ਰਹਿਨੁਮਾਈ ਵਿਚ ਗੀਤ ਦੀ ਵੀਡੀਓ ਡਾਇਰੈਕਟਰ ‘ਨੀਰਜ ਲਿਬੜਾ’ ਵਲੋਂ ਵੱਖ-ਵੱਖ ਖੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਂਕਣ ਕਰਕੇ ਤਿਆਰ ਕੀਤੀ ਗਈ ਹੈ।ਇਸ ਗਾਣੇ ਵਿੱਚ ਅਦਾਕਾਰੀ ਖੂਬਸੂਰਤ ਲੜਕੀ ਰੋਜ਼ੀ ਅਰੋੜਾ ਵਲੋਂ ਕੀਤੀ ਗਈ ਹੈ, ਜੋ ਕਿ ਪਹਿਲਾਂ ਵੀ ਪੰਜਾਬੀ ਗਾਣਿਆਂ ਵਿੱਚ ਪੰਜਾਬੀ ਦੇ ਉੱਚ ਕੋਟੀ ਦੇ ਗਾਇਕਾਂ ਨਾਲ ਕੰਮ ਕਰ ਚੁੱਕੀ ਹੈ।ਇਸ ਗਾਣੇ ਦੀ ਆਨਲਾਈਨ ਅਤੇ ਪੋਸਟਰ ਪ੍ਰੋਮੋਸ਼ਨ ਸੁੱਖ ਕੱਤਰੀ ਵਲੋਂ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ‘ਚਰਚੇ’ ਗਾਣੇ ਨੇ ਦੋ ਦਿਨਾਂ ਦੇ ‘ਚ ਹੀ ਸੰਗੀਤ ਜਗਤ ਵਿੱਚ ਨਵੀਂ ਚਰਚਾ ਛੇੜ ਕੇ ਰੱਖ ਦਿੱਤੀ ਹੈ।ਇਹ ਗਾਣਾ ਨੌਜਵਾਨਾਂ ਵਲੋਂ ਬਹੁਤ ਹੀ ਜਿਆਦਾ ਪਸੰਦ ਕੀਤਾ ਗਿਆ ਹੈ।ਇਹ ਗਾਣਾ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲਾ ਹੈ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media