Wednesday, June 4, 2025
Breaking News

ਨੀਟ ਪ੍ਰੀਖਿਆ ਵਿਚੋਂ ਚੰਗੇ ਅੰਕ ਲੈਣ ਵਾਲੀਆਂ ਲੜਕੀਆਂ ਦਾ ਕੀਤਾ ਸਨਮਾਨ

ਸੰਗਰੂਰ, 27 ਜੂਨ (ਜਗਸੀਰ ਲੌਂਗੋਵਾਲ) – ਐਮ.ਬੀ.ਬੀ.ਐਸ ਦੇ ਦਾਖਲੇ ਲਈ ਹੋਈ ਨੀਟ ਦੀ ਪ੍ਰੀਖਿਆ ‘ਚੋਂ ਕਸਬਾ ਚੀਮਾ ਮੰਡੀ ਦੀਆਂ ਤਿੰਨ ਲੜਕੀਆਂ ਵਲੋਂ ਚੰਗੇ ਅੰਕ ਹਾਸਲ ਕਰਕੇ ਤੇ ਕਸਬਾ ਚੀਮਾ ਮੰਡੀ ਦਾ ਨਾਮ ਰੋਸ਼ਨ ਕਰਨ ਵਾਲੀਆਂ ਲੜਕੀਆਂ ਦਾ ਸਨਮਾਨ ਕਰਨ ਲਈ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ. ਚੀਮਾ ਮੰਡੀ ਵਲੋਂ ਅਗਰਵਾਲ ਸਭਾ ਚੀਮਾ ਮੰਡੀ ਦੇ ਸਹਿਯੋਗ ਨਾਲ ਸ੍ਰੀ ਦੁਰਗਾ ਸ਼ਕਤੀ ਮੰਦਰ ਚੀਮਾ ਮੰਡੀ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਸਨਮਾਨ ਸਮਾਰੋਹ ਦੀ ਸ਼ੁਰੂਆਤ ਧਾਰਮਿਕ ਰੀਤ ਨਾਲ ਸ਼ੁਰੂ ਕਰਦਿਆਂ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਰਜਿੰਦਰ ਕੁਮਾਰ ਲੀਲੂ, ਚੇਅਰਮੈਨ ਜੀਵਨ ਬਾਂਸਲ, ਵਾਇਸ ਚੇਅਰਮੈਨ ਸੁਰਿੰਦਰ ਕੁਮਾਰ ਕਾਸਲ ਆਰੇ ਵਾਲੇ, ਪ੍ਰਧਾਨ ਤਰਲੋਚਨ ਗੋਇਲ ਤੇ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਕੁਮਾਰ ਜ਼ਿੰਦਲ, ਅਗਰਵਾਲ ਸਭਾ ਦੇ ਚੇਅਰਮੈਨ ਕੇਵਲ ਕ੍ਰਿਸ਼ਨ ਦਿੜ੍ਹਬੇ ਵਾਲੇ, ਸਰਪ੍ਰਸਤ ਸਤਪਾਲ ਜ਼ਿੰਦਲ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਸ਼ਹਿਰ ਦੀਆਂ ਬੱਚੀਆਂ ਹਿਮਾਨੀ ਪੁੱਤਰੀ ਮਦਨ ਲਾਲ, ਨਿਧੀ ਪੁੱਤਰੀ ਸੁਰਿੰਦਰ ਕੁਮਾਰ ਗਰਗ ਤੇ ਹਿਮਾਨੀ ਸਿੰਗਲਾ ਪੁੱਤਰੀ ਸੁਭਾਸ਼ ਸਿੰਗਲਾ ਨੇ ਮੈਡੀਕਲ ਨੀਟ ਦੀ ਇਸ ਪ੍ਰੀਖਿਆ ‘ਚੋਂ ਚੰਗੇ ਅੰਕ ਲੈ ਕੇ ਕਸਬੇ ਦਾ ਮਾਣ ਵਧਾਇਆ ਹੈ।ਸੁਸਾਇਟੀ ਦੇ ਅਹੁਦੇਦਾਰਾਂ ਵਲੋਂ ਆਪਣੇ ਮਾਤਾ ਪਿਤਾ ਨਾਲ ਪੰਹੁਚੀਆਂ ਇਨ੍ਹਾਂ ਲੜਕੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਦੇ ਜਰਨਲ ਸਕੱਤਰ ਮਦਨ ਲਾਲ ਜਿਜ਼ੰਦਲ, ਪੀਰ ਬਾਬਾ ਲਾਲਾਂ ਵਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਗਿੰਦਰ ਕੁਮਾਰ ਬਿਲੂ, ਸੈਲਰ ਐਸੋਸੀਏਸ਼ਨ ਚੀਮਾ ਮੰਡੀ ਦੇ ਪ੍ਰਧਾਨ ਰਮੇਸ਼਼ ਕੁਮਾਰ ਕਾਲਾ, ਕ੍ਰਿਸ਼ਨ ਕੁਮਾਰ ਬਾਂਸਲ, ਜਨਕ ਰਾਜ ਚੱਕੀ ਵਾਲੇ, ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਆਗੂ ਮੁਕੇਸ਼ ਕੁਮਾਰ ਗਰਗ, ਲਾਭ ਤੇਜ ਸ਼ਰਮਾ, ਰਕੇਸ਼ ਕੁਮਾਰ ਕੇਸੀ, ਗਿਆਨ ਚੰਦ ਅਗਰਵਾਲ, ਸੁਰੇਸ਼ ਕੁਮਾਰ ਝਾੜੋ ਵਾਲੇ, ਗੋਰਾ ਲਾਲ ਕਾਸਲ, ਗੋਬਿੰਦ ਰਾਮ ਗੋਂਦਾਂ, ਸਤਪਾਲ ਗਰਗ ਝਾੜੋ ਵਾਲੇ, ਸੁਰਿੰਦਰ ਕੁਮਾਰ ਗਰਗ, ਮਦਨ ਲਾਲ, ਸ੍ਰੀ ਦੁਰਗਾ ਸ਼ਕਤੀ ਮੰਦਰ ਦੇ ਪੁਜਾਰੀ ਪੰਡਿਤ ਮਨੋਜ ਸ਼ਰਮਾ, ਸ੍ਰੀ ਮਹਾਂ ਕਾਲੇਸਵਰ ਸ਼ਿਵ ਧਾਮ ਦੇ ਪੁਜਾਰੀ ਪੰਡਿਤ ਸੁਖਵਿੰਦਰ ਸ਼ਰਮਾ, ਸੰਜੀਵ ਕੁਮਾਰ ਗਾਂਧੀ, ਰਣਧੀਰ ਕੁਮਾਰ ਸੇਠੀ, ਮੁਰਾਰੀ ਗਰਗ, ਮਹਾਤਮਾ ਗਰਗ, ਪ੍ਰਦੀਪ ਕੁਮਾਰ, ਚਰਨ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 4 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁੱਧ …