Tuesday, March 17, 2026

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ 15 ਜੁਲਾਈ ਦੇ ਦੇ ਡੀ.ਸੀ ਦਫਤਰਾਂ ਦੇ ਧਰਨਿਆਂ ਦੀ ਤਿਆਰੀ ਦਾ ਜਾਇਜ਼ਾ

ਮੰਗਾਂ ਦਾ ਹੱਲ ਨਾ ਹੋਣ ‘ਤੇ 16 ਜੁਲਾਈ ਨੂੰ ਰੇਲਾਂ ਹੋਣਗੀਆਂ ਜਾਮ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਕਮੇਟੀ ਦੀ ਮੀਟਿੰਗ ਮੁੱਖ ਦਫਤਰ ਚੱਬਾ ਵਿਖੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਦੀ ਅਗਵਾਈ ‘ਚ ਹੋਈ।ਜਥੇਬੰਦੀ ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ 15 ਜੁਲਾਈ ਨੂੰ ਮੌਜ਼ੂਦਾ ਸਮੇਂ ਅੰਦਰ ਮੱਕੀ ਅਤੇ ਮੂੰਗੀ ਦੀ ਫਸਲ ਸਰਕਾਰ ਵਲੋਂ ਤੈਅ ਕੀਤੀ ਐਮ.ਐਸ.ਪੀ 2090 ਅਤੇ 8558 ਰੁਪਏ ਦੇ ਹਿਸਾਬ ਨਾਲ ਖਰੀਦੀ ਜਾਵੇ ਅਤੇ ਕੇਰਲ ਸਰਕਾਰ ਦੀ ਤਰਜ਼ ‘ਤੇ ਤੇਲ ਬੀਜ਼ਾਂ, ਦਾਲਾਂ ਅਤੇ ਫ਼ਲ-ਸਬਜ਼ੀਆਂ ਦੀ ਖਰੀਦ ਲਈ ਐਮ.ਐਸ.ਪੀ ਗਰੰਟੀ ਕਨੂੰਨ ਬਣਾਇਆ ਜਾਵੇ, ਅਬਾਦਕਾਰ ਕਿਸਾਨਾਂ ਮਜ਼ਦੂਰਾਂ ਦੀਆਂ ਜ਼ਮੀਨਾਂ ‘ਤੇ ਹਮਲੇ ਰੋਕ ਕੇ ਪੱਕੇ ਮਾਲਕੀ ਹੱਕ ਦਿੱਤੇ ਜਾਣ, ਭਾਰਤ ਮਾਲਾ ਸੜਕ ਮਾਰਗਾਂ ਲਈ ਜਮੀਨਾਂ ਯੋਗ ਮੁਆਵਜਾ ਦੇਣ ਤੋਂ ਬਾਅਦ ਹੀ ਐਕੁਆਇਰ ਕੀਤੀਆਂ ਜਾਣ, ਬਿਜਲੀ ਸਬੰਧੀ ਮੁਸ਼ਕਲਾਂ ਖਾਸ ਕਰਕੇ ਪ੍ਰੀਪੇਡ ਮੀਟਰ ਦੀ ਨੀਤੀ ਵਾਪਿਸ ਲੈਣ ਅਤੇ ਕਾਮਿਆਂ ਦੀ ਭਰਤੀ ਆਦਿਕ ਮਸਲਿਆਂ ਨੂੰ ਲੈ ਕੇ ਪੰਜਾਬ ਭਰ ਦੇ ਡੀ.ਸੀ ਦਫਤਰਾਂ ਤੇ ਧਰਨੇ ਦਿੱਤੇ ਜਾਣਗੇ।ਉਹਨਾ ਦੱਸਿਆ ਕਿ ਅਗਰ ਸਰਕਾਰ ਧਰਨੇ ਦੀਆਂ ਮੰਗਾਂ ਤੇ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ 16 ਜੁਲਾਈ ਨੂੰ ਰੇਲ ਰੋਕੋ ਧਰਨਾ ਲਗਾਇਆ ਜਾਵੇਗਾ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …