Wednesday, October 14, 2026

ਬੂਟੇ ਲਾ ਕੇ ਮਨਾਇਆ ਚੇਅਰਮੈਨ ਵਿਨੋਦ ਗੁਪਤਾ ਦਾ ਜਨਮ ਦਿਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਬਾਬੂ ਆਨੰਦ ਸਰੂਪ ਜ਼ਿੰਦਲ ਚੈਰੀਟੇਬਲ ਫਾਊਂਡਸ਼ਨ ਵਲੋਂ ਚੇਅਰਮੈਨ ਵਿਨੋਦ ਗੁਪਤਾ ਦੇ 64ਵੇਂ ਜਨਮ ਦਿਨ ਨੂੰ 64 ਬੂਟੇ ਲਗਾ ਕੇ ਮਨਾਇਆ ਗਿਆ।ਅਗਰਵਾਲ ਸਭਾ ਦੇ ਪ੍ਰਧਾਨ ਹਕੂਮਤ ਜ਼ਿੰਦਲ, ਚੀਫ ਪੈਟਰਨ ਰਵੀ ਕਮਲ ਗੋਇਲ ਅਤੇ ਮਿਸਲ ਸਮਾਇਲ ਕਲੱਬ ਦੇ ਪ੍ਰਧਾਨ ਯੁਗੇਸ਼ ਗਰਗ ਅਤੇ ਚੈਰੀਟੇਬਲ ਫਾਊਂਡੇਸ਼ਨ ਦੇ ਮੈਂਬਰ ਸ਼ਿਵ ਜ਼ਿੰਦਲ, ਦਿਨੇਸ਼ ਜਿੰਦਲ ਗੋਣੂ ਜ਼ਿੰਦਲ ਹਾਜ਼ਰ ਹੋਏ ਸਨ।ਚੇਅਰਮੈਨ ਵਿਨੋਦ ਗੁਪਤਾ ਨੇ ਕਿਹਾ ਬੂਟੇ ਲਗਾਉਣਾ, ਖੂਨਦਾਨ ਕੈਂਪ, ਮੈਡੀਕਲ ਚੈਕਅਪ ਕੈਂਪ ਅਤੇ ਕਰੋਨਾ ਸਮੇਂ ‘ਤੇ ਵੈਕਸਿਨ ਕੈਂਪ ਲਗਾਉਣ ਅਤੇ ਹੋਰ ਸਮਾਜਿਕ ਕੰਮ ਕਰਨ ਦੀ ਪ੍ਰੇਰਨਾ ਉਨਾਂ ਨੂੰ ਆਪਣੇ ਪਿਤਾ ਬਾਬੂ ਆਨੰਦ ਸਰੂਪ ਜ਼ਿੰਦਲ ਤੋਂ ਮਿਲੀ ਹੈ।ਉਨਾਂ ਕਿਹਾ ਕਿ ਉਹ ਸਮਾਜ ਸੇਵਾ ਦੇ ਨਾਲ ਨਾਲ ਸਿਆਸੀ ਪਾਰਟੀ ਭਾਜਪਾ ਵਿੱਚ ਵੀ ਸਰਗਰਮ ਹਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …