Sunday, February 22, 2026

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੂਨਦਾਨ ਕੈਂਪ ਦਾ ਆਯੋਜਨ

ਸੰਗਰੂਰ, 10 ਜੁਲਾਈ (ਜਗਸੀਰ ਲੌਂਗੋਵਾਲ) – ਭਾਰਤ ਵਿਕਾਸ ਪ੍ਰੀਸ਼ਦ ਵਲੋਂ `ਸਥਾਪਨਾ ਦਿਵਸ` ਮੌਕੇ ਸੰਸਥਾ ਦੇ ਮੈਬਰ, ਸਮਾਜਿਕ ਕਾਰਕੁੰਨ ਜਤਿੰਦਰ ਜੈਨ ਦੀ ਮਾਤਾ ਸਵ: ਸ਼ਕੁੰਤਲਾ ਦੇਵੀ ਜੈਨ ਦੀ ਯਾਦ ਵਿੱਚ ਪ੍ਰਧਾਨ ਭੂਸ਼ਨ ਕਾਂਸਲ ਦੀ ਅਗੁਵਾਈ ਵਿੱਚ ਸਥਾਨਕ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਇਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਮਾਰਕੀਟ ਕਮੇਟੀ ਚੈਅਰਮੇਨ ਮੁਕੇਸ ਜੁਨੇਜਾ, ਪ੍ਰਧਾਨ ਭੂਸਨ ਕਾਂਸਲ ਦੇ ਪੁੱਤਰ ਹਮਾਨਸ਼ੂ ਕਾਂਸਲ, ਮੈਂਬਰ ਵਿੱਕੀ ਐਮ.ਸੀ ਸਮੇਤ ਪਤਨੀ ਸਲੋਨੀ ਗਰਗ, ਯਾਦਵਿੰਦਰ ਨਿਰਮਾਣ ਐਮ.ਸੀ, ਲਾਇਨਜ਼ ਕਲੱਬ ਦੇ ਪੁਰਬ ਪ੍ਰਧਾਨ ਸੁਸ਼ੀਲ ਗੋਇਲ, ਆਪ ਨੇਤਾ ਗੁਰਿੰਦਰ ਗਰੇਵਾਲ, ਰਾਜੀਵ ਸਿੰਗਲਾ, ਦਿਵਾਂਗ ਈ-ਰਿਕਸ਼ਾ ਚਾਲਕ ਚਮਕੋਰ ਸਿੰਘ, ਸਵੱਛ ਭਾਰਤ ਨਾਲ ਜੁੜੇ ਵਰਕਰ ਸਮੇਤ ਭਾਰੀ ਗਿਣਤੀ ਵਿੱਚ ਈ-ਰਿਕਸ਼ਾ ਚਾਲਕਾਂ ਨੇ ਖੂਨਦਾਨ ਕੀਤਾ।ਸੰਗਰੂਰ ਤੋ ਡਾਕਟਰਾਂ ਦੀ ਟੀਮ 74 ਯੂਨਿਟ ਖੂਨ ਇਕੱਠਾ ਕੀਤਾ ਗਿਆ।ਕੈਂਪ ਦੇ ਪ੍ਰਬੰਧ ਦੀ ਵਾਗ-ਡੋਰ ਪ੍ਰੋਜੇਕਟ ਚੇਅਰਮੈਨ ਦੇ ਰੂਪ ਵਿੱਚ ਸਮਾਜਿਕ ਅਤੇ ਸੂਚਨਾ ਅਧਿਕਾਰ ਕਾਨੂੰਨ ਕਾਰਕੁੰਨ ਜਤਿੰਦਰ ਜੈਨ ਅਤੇ ਰਵਿੰਦਰ ਗਰਗ ਲਾਇਨਜ ਨੂੰ ਸੌਂਪੀ ਗਈ ਸੀ।ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਮਾਤਾ ਪ੍ਰਮੇਸ਼ਵਰੀ ਦੇਵੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਮਾਰਕੀਟ ਕਮੇਟੀ ਚੈਅਰਮੇਨ ਮੁਕੇਸ ਜੁਨੇਜਾ ਨੇ ਸ਼ਿਰਕਤ ਕੀਤੀ।ਮਾਤਾ ਪ੍ਰਮੇਸਵਰੀ ਦੇਵੀ ਨੇ ਕਿਹਾ ਕਿ ਸਵ: ਸਕੁੰਤਲਾ ਦੇਵੀ ਜੈਨ ਅਤੇ ਉਹਨਾਂ ਨੇ ਮਾਤਾ ਵੈਸਨੋ ਦੇਵੀ ਮੰਦਰ ਵਿੱਚ ਇਕਠੇ ਸੇਵਾ ਕੀਤੀ ਹੈ।ਉਹ ਇੱਕ ਨੇਕ ਦਿਲ ਅਤੇ ਸੇਵਾ ਭਾਵਨਾ ਵਾਲੀ ਔਰਤ ਸਨ।
ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਭੂਸ਼ਨ ਕਾਂਸਲ ਨੇ ਕਿਹਾ ਕਿ ਜਿੰਦਗੀ ਦੇ ਯਾਦਗਾਰੀ ਦਿਨਾਂ ਨੂੰ ਸਮਾਜ ਸੇਵਾ ਕਰਕੇ ਮਨਾਇਆ ਜਾਣਾ ਚਾਹੀਦਾ ਹੈ।ਜਤਿੰਦਰ ਜੈਨ ਨੇ ਅਪਣੀ ਮਾਤਾ ਸਵ: ਸ਼ਕੁੰਤਲਾ ਦੇਵੀ ਜੈਨ ਦੀ ਮਿਠੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਾ ਕੇ ਚੰਗੀ ਪਹਿਲ ਕੀਤੀ ਹੈ।ਸੂਬਾਈ ਸਲਾਹਕਾਰ ਗੋਪਾਲ ਸ਼ਰਮਾ ਨੇ ਦੱਸਿਆ ਕਿ 1962 ਵਿੱਚ ਸ਼ੁਰੂ ਹੋਈ “ਸਿਟੀਜ਼ਨ ਕੌਂਸਲ” ਨਾਮ ਦੀ ਸੰਸਥਾ ਨੂੰ ਬਾਅਦ ਸਵਾਮੀ ਵਿਵੇਕਾਨੰਦ ਦੇ ਜਨਮ ਸ਼ਤਾਬਦੀ ਵਰ੍ਹੇ ਵਿੱਚ 12 ਜਨਵਰੀ 1963 ਨੂੰ “ਭਾਰਤ ਵਿਕਾਸ ਪ੍ਰੀਸ਼ਦ” ਦਾ ਨਾਮ ਦਿੱਤਾ ਗਿਆ।ਇਹ 10 ਜੁਲਾਈ 1963 ਨੂੰ ਦਰਜ਼ ਕੀਤਾ ਗਿਆ ਸੀ, ਇਸ ਲਈ ਸਥਾਪਨਾ ਦਿਵਸ 10 ਜੁਲਾਈ ਨੂੰ ਮਨਾਇਆ ਜਾਂਦਾ ਹੈ।
ਇਸ ਸਮੇਂ ਬ੍ਰਹਮਾਕੁਮਾਰੀ ਮੀਰਾ ਦੀਦੀ, ਰੋਟਰੀ ਕਲੱਬ ਦੇ ਪ੍ਰਧਾਨ ਅਨਿਲ ਜੁਨੇਜਾ, ਜਿਲਾ ਸਕੱਤਰ ਦਵਿੰਦਰ ਪਾਲ ਰਿੰਪੀ, ਵਨੀਤ ਗਰਗ, ਤਨੁਜ, ਅਗਰਵਾਲ ਸਭਾ ਦੇ ਜਿਲ੍ਹਾ ਪ੍ਰਧਾਨ ਸ਼ਾਮ ਲਾਲ ਸਿੰਗਲਾ, ਰਵੀ ਕਮਲ ਗੋਇਲ, ਮੰਤਰੀ ਅਮਨ ਅਰੋੜਾ ਦੇ ਪੀ.ਏ ਸਰਜੀਵਨ ਲੱਕੀ, ਸਜੀਵ ਕਾਂਸਲ ਸੰਜ਼ੂ ਅਤੇ ਸ਼ਹਿਰ ਦੀਆਂ ਕਈ ਨਾਮੀ ਸਖਸ਼ੀਅਤਾਂ ਦੇ ਨਾਲ ਸੰਸਥਾ ਮੈਂਬਰ ਵੀ ਮੌਜ਼ੂਦ ਹੋਏ।

 

 

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …