Friday, May 17, 2024

ਖ਼ਾਲਸਾ ਕਾਲਜ ਵੈਟਰਨਰੀ ਨੇ ਪਸ਼ੂ ਭਲਾਈ ਕੈਂਪ ਲਗਾਇਆ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਲੋਂ ਮੀਰਾਂਕੋਟ ਵਿਖੇ ਜਾਗਰੂਕਤਾ ਕੈਂਪ ਵੈਟਰਨਰੀ ਪਸਾਰ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਵਲੋਂ ਸਾਂਝੇ ਤੌਰ ’ਤੇ ਲਗਾਇਆ ਗਿਆ।ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਦੱਸਿਆ ਕਿ ਵੱਡੀ ਗਿਣਤੀ ’ਚ ਹਾਜ਼ਰ ਕਿਸਾਨਾਂ ਨੂੰ ਗਰਮੀਆਂ ਦੇ ਮੌਸਮ ’ਚ ਪਸ਼ੂਆਂ ਦਾ ਵਿਗਿਆਨਕ ਪ੍ਰਬੰਧਨ, ਪੰਜਾਬ ’ਚ ਪਾਏ ਜਾਣ ਵਾਲੇ ਜ਼ਹਿਰੀਲੇ ਪੌਦਿਆਂ ਦੇ ਪ੍ਰਬੰਧਨ, ਜਾਨਵਰਾਂ ’ਚ ਐਸਟ੍ਰੋਸ ਅਤੇ ਉਨ੍ਹਾਂ ਦੀ ਆਰਥਿਕ ਮਹੱਤਤਾ ਆਦਿ ਪਸ਼ੂਆਂ ਨਾਲ ਸਬੰਧਿਤ ਮੌਜ਼ੂਦਾ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ।
ਡਾ. ਮਨਬੀਰ ਸਿੰਘ ਨੇ ਕਿਸਾਨਾਂ ਨੂੰ ਐਸਟਰੋਸ ਚੱਕਰ ਦੀ ਸਮੇਂ ਸਿਰ ਖੋਜ਼ ਅਤੇ ਬਨਾਵਟੀ ਗਰਭਦਾਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ।ਡਾ. ਹਪਲਰਾਜ ਸਿੰਘ ਨੇ ਗਰਮੀਆਂ ਦੇ ਮੌਸਮ ਦੌਰਾਨ ਪਸ਼ੂਆਂ ਦੀ ਸਾਂਭ-ਸੰਭਾਲ, ਢੁੱਕਵੇਂ ਹਵਾਦਾਰੀ, ਪਾਣੀ, ਚਾਰੇ ਆਦਿ ’ਤੇ ਧਿਆਨ ਦੇਣ ਬਾਰੇ ਵਿਚਾਰ ਸਾਂਝੇ ਕੀਤੇ।
ਡਾ. ਡੀ.ਕੇ ਮਿਸ਼ਰਾ ਨੇ ਆਲੇ-ਦੁਆਲੇ ਅਤੇ ਵਾਹੀਯੋਗ ਜ਼ਮੀਨਾਂ ’ਚ ਪਾਏ ਜਾਣ ਵਾਲੇ ਜ਼ਹਿਰੀਲੇ ਪੌਦਿਆਂ ਦੀ ਕਵਰਡ ਡਿਟੈਕਸ਼ਨ, ਜ਼ਹਿਰੀਲੇ ਪੌਦਿਆਂ ਦੇ ਗ੍ਰਹਿਣ ’ਤੇ ਕਲੀਨਿਕਲ ਸੰਕੇਤ ਅਤੇ ਜਾਨਵਰਾਂ ਦੁਆਰਾ ਗਲਤੀ ਨਾਲ ਜ਼ਹਿਰੀਲੇ ਪੌਦਿਆਂ ਨੂੰ ਨਿਗਲ ਜਾਣ ’ਤੇ ਕੀਤੇ ਜਾਣ ਵਾਲੇ ਇਲਾਜ਼ ਬਾਰੇ ਗੁਰ ਦੱਸੇ।
ਡਾ. ਵਰਮਾ ਨੇ ਸਮੂਹ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਕਿਸਾਨਾਂ ’ਚ ਜਾਗਰੂਕਤਾ ਲਿਆਉਣਗੇ।ਜਿਸ ਨਾਲ ਪਸ਼ੂਆਂ ’ਚ ਚੰਗੇ ਪ੍ਰਬੰਧਨ ਅਭਿਆਸਾਂ ਨੂੰ ਅਪਣਾਉਣ ‘ਤੇ ਲਾਭ ’ਚ ਵਾਧਾ ਹੋਵੇਗਾ।ਉਨ੍ਹਾਂ ਕਿਹਾ ਕਿ ਕਾਲਜ ਪਸ਼ੂਆਂ ਦੀ ਚੰਗੀ ਗਿਣਤੀ ਵਾਲੇ ਚੋਣਵੇਂ ਪਿੰਡਾਂ ’ਚ ਅਜਿਹੇ ਪੰਦਰਵਾੜੇ ਕੈਂਪਾਂ ਦਾ ਆਯੋਜਨ ਜਾਰੀ ਰੱਖੇਗਾ।ਉਨ੍ਹਾਂ ਨੇ ਜਾਗਰੂਕਤਾ ਕੈਂਪ ਆਯੋਜਿਤ ਕਰਨ ਲਈ ਡਾ. ਜਗਮੋਹਨ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨ ਪਿੰਡ ਮਾਹਲ ਵਿਖੇ ਚੱਲ ਰਹੇ 24¿7 ਵੈਟਰਨਰੀ ਹਸਪਤਾਲ ਦੀਆਂ ਸੇਵਾਵਾਂ ਦਾ ਲਾਭ ਵੀ ਲੈ ਸਕਦੇ ਹਨ।ਇਸ ਕੈਂਪ ਦੌਰਾਨ ਡਾ. ਬਰਿੰਦਰ ਸਿੰਘ ਅਤੇ ਡਾ. ਸਿਮਰਨਜੀਤ ਨੇ ਵੀ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਇਸ ਮੌਕੇ ਵੱਧ ਦੁੱਧ ਉਤਪਾਦਨ ਅਤੇ ਪਸ਼ੂਆਂ ਦੀ ਚੰਗੀ ਸਿਹਤ ਵਾਸਤੇ ਕਿਸਾਨਾਂ ਲਈ ਖਣਿਜ਼ ਮਿਸ਼ਰਣ ਦੀ ਵਰਤੋਂ ਦਾ ਪ੍ਰਦਰਸ਼ਨ ਕੀਤਾ ਗਿਆ।

 

 

 

 

Check Also

ਅੰਜ਼ੂ ਸਿੰਗਲਾ ਦੀ ਤੀਸਰੀ ਬਰਸੀ ਮਨਾਈ, ਯਾਦ ਵਿੱਚ ਲਗਾਏ ਰੁੱਖ

ਭੀਖੀ, 16 ਮਈ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜ਼ੂ ਸਿੰਗਲਾ …