Thursday, May 16, 2024

ਖਾਲਸਾ ਕਾਲਜ ਦੇ ਸਕਿਲ ਡਿਵੈਲਪਮੈਂਟ ਕੇਂਦਰ ਨੂੰ ਸਕਿੱਲ ਇੰਡੀਆ ਪ੍ਰੋਗਰਾਮ ਤਹਿਤ ਮਿਲੀ ਮਾਨਤਾ

90 ਤੋਂ ਵਧੇਰੇ ਵਿਦਿਆਰਥੀਆਂ ਨੇ ਲਿਆ ਦਾਖਲਾ

ਅੰਮ੍ਰਿਤਸਰ, 12 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਵੱਕਾਰੀ ਸਕਿੱੱਲ ਡਿਵੈਲਪਮੈਂਟ ਸੈਂਟਰ ਨੂੰ ਭਾਰਤ ਸਰਕਾਰ ਦੇ ਸਕਿੱਲ ਇੰਡੀਆ ਪ੍ਰੋਗਰਾਮ ਪਾਸੋਂ ਮਾਨਤਾ ਮਿਲੀ ਹੈ।ਮੌਜ਼ੂਦਾ ਸੈਸ਼ਨ ’ਚ 90 ਤੋਂ ਵਧੇਰੇ ਵਿਦਿਆਰਥੀਆਂ ਨੂੰ ਬੇਹਤਰ ਪਲੇਸਮੈਂਟ ਅਤੇ ਉੱਦਮੀ ਬਣਨ ਲਈ ਵਿਸ਼ੇਸ਼ ਹੁਨਰਾਂ ’ਚ ਸਿਖਲਾਈ ਦੇ ਉਦੇਸ਼ ਨਾਲ ਵੱਖ-ਵੱਖ ਕੋਰਸਾਂ ’ਚ ਦਾਖਲਾ ਪ੍ਰਾਪਤ ਹੋਇਆ ਹੈ।
ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਦੀ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਧੀਨ ਦਾਖਲ ਹੋਏ ਵਿਦਿਆਰਥੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ।ਮੁੱਖ ਖੇਤਰ ਜਿਨ੍ਹਾਂ ’ਚ ਦਾਖਲੇ ਹੋਏ ਹਨ, ਉਨ੍ਹਾਂ ’ਚ ਸਾਫਟਵੇਅਰ ਇੰਜੀਨੀਅਰਿੰਗ, ਫੂਡ ਸੇਲਜ਼ ਪ੍ਰਮੋਸ਼ਨ ਅਤੇ ਸਵੈ-ਰੁਜ਼ਗਾਰ ਲਈ ਟੇਲਰਿੰਗ ਸ਼ਾਮਿਲ ਹਨ।ਇਨ੍ਹਾਂ ਕੋਰਸਾਂ ਲਈ ਵਿਦਿਆਰਥੀ ਮੁਫ਼ਤ ਸਿਖਲਾਈ ਪ੍ਰਾਪਤ ਕਰਨਗੇ ਅਤੇ ਕੇਂਦਰ ਦੇ ਐਨ.ਐਸ.ਡੀ.ਸੀਅਧੀਨ ਸਕਿੱਲ ਇੰਡੀਆ ਪ੍ਰੋਗਰਾਮ ਤੋਂ ਸਰਟੀਫਿਕੇਟ ਪ੍ਰਾਪਤ ਕਰਨਗੇ, ਜੋ ਕਿ ਭਾਰਤ ਸਮੇਤ ਵਿਦੇਸ਼ਾਂ ’ਚ ਵੀ ਮਾਨਤਾ ਪ੍ਰਾਪਤ ਹੋਵੇਗਾ।
ਪਿਛਲੇ ਸਮੇਂ ਐਨ.ਐਸ.ਡੀ.ਸੀ ਦੇ ਉਚ ਅਧਿਕਾਰੀਆਂ ਖਾਸ ਕਰਕੇ ਸਲਾਹਕਾਰ ਡਾ. ਸੰਦੀਪ ਸਿੰਘ ਕੌੜਾ ਨੇ ਕਾਲਜ ਕੈਂਪਸ ਦਾ ਦੌਰਾ ਕੀਤਾ ਅਤੇ ਐਸ.ਡੀ.ਸੀ ’ਚ ਮੌਜ਼ੂਦ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਤੋਂ ਪ੍ਰਭਾਵਿਤ ਹੋਏ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਇਹ ਸੈਂਟਰ ਕਾਲਜ ਦੇ ਵਿਦਿਆਰਥੀਆਂ ਲਈ ਹੀ ਨਹੀਂ ਸਗੋਂ ਪੂਰੇ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨ ਲਈ ਸਹਾਈ ਸਿੱਧ ਹੋਵੇਗਾ।10ਵੀਂ ਅਤੇ 12ਵੀਂ ਪਾਸ ਕਰਨ ਵਾਲੇ ਵਿਦਿਆਰਥੀ ਇਨ੍ਹਾਂ ਕੋਰਸਾਂ ’ਚ ਦਾਖਲਾ ਲੈ ਸਕਦੇ ਹਨ।ਉਨ੍ਹਾਂ ਕਿਹਾ ਕਿ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਦੂਰਅੰਦੇਸ਼ੀ ਸੋਚ ਸਦਕਾ ਸਥਾਪਿਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸੈਂਟਰ ਦੀ ਇਮਾਰਤ ਖਾਲਸਾ ਗਲੋਬਲ ਰੀਚ ਫਾਊਂਡੇਸ਼ਨ, ਯੂ.ਐਸ.ਏ ਵਲੋਂ ਦਿੱਤੀ ਗਈ ਵਿੱਤੀ ਮਦਦ ਨਾਲ ਬਣਾਈ ਗਈ ਹੈ, ਜੋ ਕਿ ਡਾ. ਗੁਰਵਿੰਦਰ ਕੌਰ ਅਤੇ ਡਾ. ਬਖਸ਼ੀਸ਼ ਸਿੰਘ ਸੰਧੂ ਦੀ ਗਤੀਸ਼ੀਲ ਪ੍ਰਧਾਨਗੀ ਹੇਠ ਕੰਮ ਕਰਦੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ ’ਚ ਪਹਿਲਾਂ ਹੀ ਇਹ ਕੇਂਦਰ 2000 ਵਿਦਿਆਰਥੀਆਂ ਦੀਆਂ ਹੁਨਰ ਵਿਕਾਸ ਦੀਆਂ ਲੋੜਾਂ ਨੂੰ ਪੂਰਾ ਕਰ ਰਿਹਾ ਹੈ ਅਤੇ ਤੋਂ ਵੱਧ ਵਿਦਿਆਰਥੀ ਵੱਖ-ਵੱਖ ਪ੍ਰੋਗਰਾਮਾਂ ਤੋਂ ਲਾਭ ਉਠਾ ਚੁੱਕੇ ਹਨ।ਕੇਂਦਰ ਦੇ ਡਾਇਰੈਕਟਰ ਡਾ. ਐਮ.ਐਸ.ਬੱਤਰਾ ਨੇ ਨਵੇਂ ਬੈਚ ਦੇ ਵਿਦਿਆਰਥੀਆਂ ਦਾ ਸਵਾਗਤ ਕੀਤਾ।ਵਿਦਿਆਰਥੀਆਂ ਨੂੰ ਵਿੱਦਿਅਕ ਖੇਤਰ ’ਚ ਮੱਲਾਂ ਮਾਰਨ ਦੇ ਬਾਵਜ਼ੂਦ ਲੋੜੀਂਦੀਆਂ ਨੌਕਰੀਆਂ ਨਹੀਂ ਮਿਲ ਰਹੀਆਂ।
ਇਸ ਮੌਕੇ ਡਾ. ਮਨਬੀਰ ਸਿੰਘ, ਪ੍ਰੋ: ਹਰਭਜਨ ਸਿੰਘ, ਪ੍ਰੋ: ਜਸਮੀਤ ਕੌਰ, ਡਾ. ਐਸ.ਐਸ ਮੰਟੋ, ਡਾ. ਅਮਿਤ ਆਨੰਦ, ਡਾ: ਅਜੈ ਸਹਿਗਲ, ਪ੍ਰੋ: ਤਰਨਦੀਪ ਸਿੰਘ ਔਲਖ, ਪ੍ਰੋ: ਅਰਚਨਾ ਸਿੰਹਮਾਰ, ਪ੍ਰੋ: ਪ੍ਰਿਯਾ ਤੋਂ ਇਲਾਵਾ ਹੋਰ ਸਟਾਫ਼ ਹਾਜ਼ਰ ਸੀ।

Check Also

ਅੰਜ਼ੂ ਸਿੰਗਲਾ ਦੀ ਤੀਸਰੀ ਬਰਸੀ ਮਨਾਈ, ਯਾਦ ਵਿੱਚ ਲਗਾਏ ਰੁੱਖ

ਭੀਖੀ, 16 ਮਈ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜ਼ੂ ਸਿੰਗਲਾ …