ਸੰਗਰੂਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਹਲਕਾ ਲਹਿਰਾਗਾਗਾ, ਮੂਨਕ ਅਤੇ
ਪਿੰਡ ਮਕਰੋੜ ਸਾਹਿਬ ਵਿਖੇ ਪੁੱਲ ਕੋਲ ਘੱਗਰ ਦਰਿਆ ਵਿੱਚ ਪਏ ਪਾੜ ਦਾ ਜਾਇਜ਼ਾ ਲਿਆ, ਜਿਸ ਕਾਰਣ ਲੋਕਾਂ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ।ਉਨ੍ਹਾਂ ਨੇ ਲੋਕਾਂ ਨੂੰ ਮਿਲ ਕੇ ਉਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਸ਼ਾਸ਼ਨ ਨਾਲ ਸੰਪਰਕ ਵੀ ਕੀਤਾ।ਢੀਂਡਸਾ ਨੇ ਪਾਰਟੀ ਦੇ ਸਮੂਹ ਅਹੁੱਦੇਦਾਰਾਂ ਅਤੇ ਵਰਕਰਾਂ ਨੂੰ ਹਦਾਇਤ ਕੀਤੀ ਕਿ ਉਹ ਹੜ੍ਹ ਪ੍ਰਭਾਵਿਤਾਂ ਦੀ ਆਪਣੀ ਸਮਰੱਥਾ ਅਨੁਸਾਰ ਵੱਧ ਤੋ ਵੱਧ ਮਦਦ ਕਰਨ।
ਇਸ ਮੌਕੇ ਰਾਮਪਾਲ ਸਿੰਘ ਬਹਿਣੀਵਾਲ, ਸਤਿਗੁਰ ਸਿੰਘ ਨਮੋਲ, ਗੁਰਦੀਪ ਸਿੰਘ ਮਕਰੋੜ, ਰਾਕੇਸ਼ ਗਿੱਲ, ਪਾਲ ਸਿੰਘ ਗੇਹਲਾ, ਨਵੀਨ ਸ਼ਰਮਾ, ਬਨਾਰਸੀ, ਭੀਮ ਸੈਨ ਗਰਗ ਮੇਜ਼ਰ ਬੁਸਹਿਰਾ, ਜੋਗਾ ਸਿੰਘ ਹੋਤੀਪੁਰ, ਬਲਜੀਤ ਨਵਾਗਾਓ, ਜੈ ਪਾਲ ਸੈਣੀ, ਪ੍ਰਗਟ ਫੂਲਦ, ਸਤਿਗੁਰ ਸਰਪੰਚ, ਵਰਿੰਦਰਪਾਲ ਸਿੰਘ ਟੀਟੂ (ਪੀ.ਏ) ਮਾਸਟਰ ਦਲਜੀਤ ਸਿੰਘ ਥਿੰਦ, ਗੁਰਦੀਪ ਕੋਟੜਾ, ਕਸਿਸ ਅਰੋੜਾ, ਚਮਕੋਰ ਬਹਾਦਰਗੜ੍ਹ, ਕਿਸਨ ਸਰਪੰਚ ਬੰਗਾ, ਵਕੀਲ ਪ੍ਰਮਜੀਤ ਨਵਾਗਾਓ ਆਦਿ ਮੌਜ਼ੂਦ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media