Friday, October 18, 2024

ਜਿਲੇ ਵਿੱਚ ਡੇਂਗੂ ਅਤੇ ਮਲੇਰੀਆ ਦਾ ਕੋਈ ਕੇਸ ਨਹੀਂ – ਸਿਵਲ ਸਰਜਨ

ਅੰਮ੍ਰਿਤਸਰ, 13 ਜੁਲਾਈ (ਸੁਖਬੀਰ ਸਿੰਘ) – ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਅੰਮ੍ਰਿਤਸਰ ਪੂਰੀ ਤਰ੍ਹਾਂ ਚੌਕਸ ਹੈ।ਸਿਵਲ ਸਰਜਨ ਡਾ. ਵਿਜੈ ਕੁਮਾਰ ਨੇ ਹੜ੍ਹਾਂ ਦੀ ਨਾਜੂਕ ਸਥਿਤੀ ਦੇ ਸਮੇਂ ਸਿਹਤ ਵਿਭਾਗ ਵਲੋਂ 44 ਰੈਪਿਡ ਰਿਸਪੋਂਸ ਟੀੰਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਕਿਸੇ ਵੀ ਹੰਗਾਮੀਂ ਸਥਿਤੀ ਸਮੇਂ ਲੋਕਾਂ ਦੀ ਸਹਾਇਤਾ ਲਈ ਤੱਤਪਰ ਰਹਿਣਗੀਆਂ।
ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ 10 ਐਮਰਜੈਂਸੀ ਹੈਲਪ ਲਾਈਨ ਨੰਬਰ ਜਨ ਹਿੱਤ ਵਿੱਚ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚ ਜਿਲ੍ਹਾ ਹੈਡ-ਕਵਾਟਰ ਕੰਟਰੋਲ ਰੂਮ 0183-2211864, ਬਾਬਾ ਬਕਾਲਾ 9877431522, ਅਜਨਾਲਾ 8837739877, ਲੋਪੋਕੇ 9855512170, ਰਮਦਾਸ 9876227470, ਵੇਰਕਾ 8847697138, ਮਜੀਠਾ 9417365835, ਤਰਸਿੱਕਾ 6280086546, ਮਾਨਾਂਵਾਲਾ 9815402421, ਮਹਿਤਾ 9501521985 ਸ਼ਾਮਿਲ ਹਨ।ਡਾ. ਵਿਜੇ ਕੁਮਾਰ ਨੇ ਜਿਲ੍ਹਾ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਦੌਰਾਨ ਕਿਹਾ ਕਿ ਹੁਣ ਤੱਕ ਜਿਲ੍ਹੇ ਵਿਚ ਡੇਂਗੂ ਅਤੇ ਮਲੇਰੀਆ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ।ਸਿਹਤ ਵਿਭਾਗ ਵਲੋਂ ਅੱਜ ਤੱਕ 119 ਸ਼ੱਕੀ ਕੇਸਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ ਅਤੇ 285 ਸਥਾਨਾਂ ‘ਤੇ ਲਾਰਵਾ ਮਿਲਣ ਕਰਕੇ ਚਲਾਨ ਕੱਟੇ ਜਾ ਚੁੱਕੇ ਹਨ।ਐਂਟੀ ਲਾਰਵਾ ਵਿੰਗ ਵਿੱਚ 15 ਟੀਮਾਂ ਕੰਮ ਕਰ ਰਹੀਆਂ ਹਨ, ਜੋ ਰੋਜ਼ਾਨਾਂ ਸ਼ਹਿਰ ਦੇ ਅਲੱਗ-ਅਲੱਗ ਖਾਸ ਕਰਕੇ ਹੋਟਸਪੋਟ ਖੇਤਰਾਂ ਵਿੱਚ ਜਾ ਕੇ ਐਂਟੀਲਾਰਵਾ ਗਤੀਵਿਧੀਆ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸਾਰੇ ਨਿੱਜੀ ਹਸਪਤਾਲਾਂ ਨੂੰ ਆਗਾਹ ਕੀਤਾ ਜਾ ਚੁੱਕਿਆ ਹੈ ਕਿ ਕੋਈ ਵੀ ਕੇਸ ਸਾਹਮਣੇ ਆਉਣ ‘ਤੇ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ।
ਇਸ ਮੋਕੇ ਜਿਲ੍ਹਾ ਐਪੀਡਿਮੋਲੋਜਿਸਟ ਡਾ ਹਰਜੋਤ ਕੌਰ, ਜਿਲ੍ਹਾ ਐਮ.ਈ.ਆਈ.ਓ ਅਮਰਦੀਪ ਸਿੰਘ, ਐਪੀਡਿਮੋਲੋਸਿਟ ਡਾ. ਨਵਦੀਪ ਕੌਰ, ਗੁਰਦੇਵ ਸਿੰਘ ਢਿਲੋਂ, ਪਰਮਜੀਤ ਸਿੰਘ, ਜਿਲ੍ਹੇ ਦੇ ਸਮੂਹ ਐਸ.ਆਈ ਅਤੇ ਐਂਟੀ ਲਾਰਵਾ ਸਟਾਫ ਹਾਜ਼ਰ ਹੋਏ।

 

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …