Sunday, April 12, 2026

ਅਧਿਆਪਕ ਚੇਤਨਾ ਮੰਚ ਵਲੋਂ ਮੈਰਿਟ ‘ਚ ਆਈਆਂ 7 ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ

ਵਿਦਿਆਰਥਣਾਂ ‘ਮੈਡਮ ਬਿਮਲਾ ਸ਼ਰਮਾ’ ਐਵਾਰਡ ਨਾਲ ਸਨਮਾਨਿਤ

ਸਮਰਾਲਾ, 19 ਜੁਲਾਈ (ਇੰਦਰਜੀਤ ਸਿੰਘ ਕੰਗ) – ਅਧਿਆਪਕ ਚੇਤਨਾ ਮੰਚ ਸਮਰਾਲਾ ਵਲੋਂ ਮੰਚ ਦੀ 25ਵੀਂ ਵਰ੍ਹੇਗੰਢ ਮੌਕੇ ਸਮਰਾਲਾ ਤਹਿਸੀਲ ਵਿਚੋਂ 10ਵੀਂ ਅਤੇ 10+2 ਜਮਾਤ ‘ਚੋਂ ਮੈਰਿਟ ਵਿੱਚ ਆਈਆਂ ਵਿਦਿਆਰਥਣਾਂ ਦਾ ਸਥਾਨਕ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਪ੍ਰਿੰਸੀਪਲ ਰਾਜਿੰਦਰ ਸਿੰਘ ਅਤੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।ਇਸ ਸਮਾਗਮ ਵਿੱਚ ਮਨੋਜ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀ: ਸਿ:) ਲੁਧਿਆਣਾ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ। ਸੈਸ਼ਨ 2022-23 ਦੌਰਾਨ ਸਮਰਾਲਾ ਤਹਿਸੀਲ ਵਿੱਚ 10ਵੀਂ ਜਮਾਤ ਵਿਚੋਂ ਪਹਿਲਾ ਸਥਾਨ ਅਤੇ ਮੈਰਿਟ (11ਵਾਂ ਰੈਂਕ) ਵਿੱਚ ਆਈ ਬਾਲਨੂਰਵੀਰ ਕੌਰ (98 ਪ੍ਰਤੀਸ਼ਤ) ਅਤੇ 12ਵੀਂ ਜਮਾਤ ਵਿਚੋਂ ਪਹਿਲਾ ਸਥਾਨ ਅਤੇ ਮੈਰਿਟ (5ਵਾਂ ਰੈਂਕ) ਵਿੱਚ ਆਈ ਖੁਸ਼ਪ੍ਰੀਤ ਕੌਰ (99 ਪ੍ਰਤੀਸ਼ਤ) ਨੂੰ ‘ਸਵ: ਮੈਡਮ ਬਿਮਲਾ ਸ਼ਰਮਾ’ ਐਵਾਰਡ ਨਾਲ ਲੈਕ: ਵਿਜੈ ਕੁਮਾਰ ਸ਼ਰਮਾ ਦੇ ਪਰਿਵਾਰ ਵਲੋਂ 2100-2100 ਰੁਪਏ ਨਕਦ ਰਾਸ਼ੀ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਅਧਿਆਪਕ ਚੇਤਨਾ ਮੰਚ ਵਲੋਂ ਪੰਜ ਮੈਰਿਟ ਵਿੱਚ ਆਈਆਂ ਲੜਕੀਆਂ ਸ਼ੁਭਕਰਮਨਜੋਤ (98.60 ਪ੍ਰਤੀਸ਼ਤ), ਅੰਬਿਕਾ ਰਾਣਾ (98.48 ਪ੍ਰਤੀਸ਼ਤ), ਜੋਤਿੰਦਰ ਕੌਰ (97.60 ਪ੍ਰਤੀਸ਼ਤ), ਰਮਨਦੀਪ (97.60 ਪ੍ਰਤੀਸ਼ਤ) ਅਤੇ ਕੋਨਿਕਾ (97.20 ਪ੍ਰਤੀਸ਼ਤ) ਨੂੰ 1100-1100 ਰੁਪਏ ਨਕਦ ਰਾਸ਼ੀ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।
ਅਧਿਆਪਕ ਚੇਤਨਾ ਮੰਚ ਵਲੋਂ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਸਮਰਾਲਾ ਨੂੰ ਵੀ 1100 ਰੁਪਏ ਨਕਦ ਰਾਸ਼ੀ ਦਿੱਤੀ ਗਈ।ਮਨੋਜ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਨੇ ਆਪਣੇ ਸੰਬੋਧਨ ‘ਚ ਮੈਰਿਟ ਵਿੱਚ ਆਈਆਂ ਵਿਦਿਆਰਥਣਾਂ ਨੂੰ ਮੁਬਾਰਕਾਂ ਦਿੱਤੀਆਂ।ਮੰਚ ਦੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਨੇ ਸਕੂਲ ਵਿਦਿਆਰਥਣਾਂ ਨੂੰ ਆਪਣਾ ਉਚਾ ਕਿਰਦਾਰ ਰੱਖਣ, ਮਾਪਿਆਂ ਦਾ ਨਾਂ ਰੌਸ਼ਨ ਕਰਨ ਲਈ ਕਿਹਾ। ਸਕੂਲ ਪ੍ਰਿੰਸੀਪਲ ਰਾਜਿੰਦਰ ਸਿੰਘ ਨੇ ਅਧਿਆਪਕ ਚੇਤਨਾ ਮੰਚ ਦੀ ਹਰੇਕ ਗਤੀਵਿਧੀ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਪੂਰਨ ਭਰੋਸਾ ਦਿਵਾਇਆ ਅਤੇ ਮੈਰਿਟ ਵਿੱਚ ਆਈਆਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਦੀ ਸ਼ਲਾਘਾ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਲੈਕ: ਸੁਖਪਾਲ ਕੌਰ ਨੇ ਬਾਖੂਬੀ ਨਿਭਾਈ।
ਇਸ ਮੌਕੇ ਅਧਿਆਪਕ ਚੇਤਨਾ ਮੰਚ ਦੇ ਅਹੁੱਦੇਦਾਰਾਂ ਵਿੱਚ ਮੇਘ ਸਿੰਘ ਜਵੰਦਾ (ਨੈਸ਼ਨਲ ਐਵਾਰਡੀ), ਮਾ. ਪੁਖਰਾਜ ਸਿੰਘ ਘੁਲਾਲ, ਸੁਰਿੰਦਰ ਵਰਮਾ, ਇੰਦਰਜੀਤ ਸਿੰਘ ਕੰਗ, ਅਮਰੀਕ ਸਿੰਘ, ਮੁਨੀਸ਼ ਕੁਮਾਰ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਵੀ ਹਾਜ਼ਰ ਸੀ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …