ਵਾਈਸ ਚਾਂਸਲਰ ਵਲੋਂ ਕੀਤੀਆਂ ਤਰੱਕੀਆਂ ਵਾਸਤੇ ਕੀਤਾ ਧੰਨਵਾਦ – ਰਜ਼ਨੀਸ਼ ਭਾਰਦਵਾਜ
ਅੰਮ੍ਰਿਤਸਰ, 26 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) -ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫਿਸਰਜ਼ ਐਸੋਸੀਏਸ਼ਨ ਵਲੋਂ ਅੱਜ ਜਨਰਲ ਬਾਡੀ ਦੀ ਇਕੱਤਰਤਾ
ਯੂਨੀਵਰਸਿਟੀ ‘ਚ ਸਥਿਤ ਬਾਬਾ ਬੁੱਢਾ ਕਾਲਜ ਭਵਨ ਹੋਈ।ਜਿਸ ਵਿੱਚ ਵੱਡੀ ਗਿਣਤੀ ਵਿਚ ਅਫਸਰਾਂ ਨੇ ਸ਼ਿਰਕਤ ਕੀਤੀ।ਸਕੱਤਰ ਮਨਪ੍ਰੀਤ ਸਿੰਘ ਨੇ ਇਜਲਾਸ ਦੀ ਸ਼ੁਰੂਆਤ ਕਰਦਿਆਂ ਐਸੋਸੀਏਸ਼ਨ ਵਲੋਂ ਕਰਵਾਏ ਗਏ ਕੰਮਾਂ ਤੋਂ ਜਾਣੂ ਕਰਵਾਇਆ।ਵਾਈਸ ਪ੍ਰਧਾਨ ਜਗੀਰ ਸਿੰਘ ਵਲੋਂ ਅਫਸਰਾਂ ਦੀਆਂ ਹੋਈਆਂ ਤਰੱਕੀਆਂ ਸਬੰਧੀ ਵਾਈਸ ਚਾਂਸਲਰ ਦਾ ਧੰਨਵਾਦ ਕੀਤਾ ਗਿਆ।ਜੁਆਇੰਟ ਸਕੱਤਰ ਵਿਪਨ ਕੁਮਾਰ ਵੱਲੋਂ ਆਏ ਅਫਸਰਾਂ ਦਾ ਸੁਆਗਤ ਕੀਤਾ ਗਿਆ।ਪ੍ਰਧਾਨ ਰਜ਼ਨੀਸ਼ ਭਾਰਦਵਾਜ ਨੇ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਵੱਖ-ਵੱਖ ਕਾਡਰਾਂ ਜਿਵੇਂ ਕਿ ਸਹਾਇਕ ਰਜਿਸਟਰਾਰ, ਨਿਗਰਾਨ, ਸਿਸਟਮ ਐਡਮਿੰਸਟ੍ਰੇਸ਼ਨ, ਨਿੱਜੀ ਸਹਾਇਕ ਦੇ ਪੱਦ ਉੱਨਤ ਹੋਏ ਅਫਸਰਾਂ ਨੂੰ ਵਧਾਈ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।ਭਾਰਦਵਾਜ ਨੇ ਦੱਸਿਆ ਕਿ ਪਿੱਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਵਲੋਂ ਪ੍ਰੋਮੋਸ਼ਨਾਂ ਸਬੰਧੀ ਲਗਾਏ ਗਏ ਇਤਰਾਜ਼ ਕਾਰਨ ਅਫਸਰਾਂ ਦੀਆਂ ਪ੍ਰੋਮੋਸ਼ਨਾਂ ਲੰਬਿਤ ਸਨ।ਕਰਮਚਾਰੀਆਂ ਨੇ ਵਾਈਸ ਚਾਂਸਲਰ ਸਾਹਿਬ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਅਤੇ ਰਜਿਸਟਰਾਰ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ ਦਾ ਧੰਨਵਾਦ ਕਰਦੇ ਹੋਏ ਭਵਿੱਖ ਵਿੱਚ ਅਫਸਰਾਂ ਦੀਆਂ ਬਣਦੀਆਂ ਪ੍ਰੋਮੋਸ਼ਨਾਂ ਨਿਰੰਤਰ ਜਾਰੀ ਰਹਿਣ ਦੀ ਆਸ ਪ੍ਰਗਟਾਈ।ਉਨਾਂ ਨੇ ਰਹਿੰਦੇ ਕੰਮ ਉਚੇਰੇ ਗਰੇਡਾਂ ਵਿੱਚ ਪਲੇਸਮੈਂਟ, ਲਾਇਬ੍ਰੇਰੀ ਵਿੱਚ ਕੰਮ ਕਰਦੇ ਸਹਾਇਕ ਲਾਇਬ੍ਰੇਰੀਅਨਾਂ ਦੀ ਉਚੇਰੀ ਗਰੇਡ ਵਿਚ ਪਲੇਸਮੈਂਟ, ਉਸਾਰੀ ਵਿਭਾਗ ‘ਚ ਪੱਕੀ ਪ੍ਰੋਮੋਸ਼ਨ ਆਦਿ ਬਾਰੇ ਵਿਸ਼ਵਾਸ਼ ਦਿਵਾਇਆ।ਡਿਪਟੀ ਰਜਿਸਟਰਾਰ ਡਾ. ਰਾਜੇਸ਼ ਕਾਲੀਆ ਨੇ ਨਵੇਂ ਪਦ ਉੱਨਤ ਹੋਏ ਅਫਸਰਾਂ ਨੂੰ ਵਧਾਈ ਦਿੱਤੀ।ਡਾਇਰੈਕਟਰ ਤੀਰਥ ਸਿੰਘ ਨੇ ਪ੍ਰੋਮੋਸ਼ਨਾਂ ਕਰਵਾਉਣ ਤੇ ਐਸੋਸੀਏਸ਼ਨ ਅਤੇ ਪ੍ਰਬੰਧਕੀ ਅਫਸਰਾਂ ਦਾ ਧੰਨਵਾਦ ਕੀਤਾ।ਪ੍ਰਧਾਨ ਰਜ਼ਨੀਸ਼ ਭਾਰਦਵਾਜ ਨੇ ਬਲਬੀਰ ਸਿੰਘ ਗਰਚਾ ਸਾਬਕਾ ਪ੍ਰਧਾਨ ਜਿਨ੍ਹਾਂ ਦੀ ਰਿਟਾਇਰਮੈਂਟ ਸਤੰਬਰ ਵਿਚ ਹੈ, ਵਲੋਂ ਐਸੋਸੀਏਸ਼ਨ ਵਿੱਚ ਨਿਭਾਈਆਂ ਵੱਖ-ਵੱਖ ਜਿੰਮੇਵਾਰੀਆਂ ਪ੍ਰਤੀ ਕੀਤੇ ਕੰਮਾਂ ਬਾਰੇ ਸ਼ਲਾਘਾ ਵੀ ਕੀਤੀ।
ਇਸ ਮੌਕੇ ਹਰਦੀਪ ਸਿੰਘ, ਅਜੈ ਅਰੋੜਾ, ਗੁਰਮੀਤ ਥਾਪਾ, ਹਰਚਰਨ ਸਿੰਘ, ਜਗਜੀਤ ਸਿੰਘ, ਮਤਬਰ ਚੰਦ ਅਤੇ ਰਾਜੇਸ ਕੁਮਾਰ ਹਾਜ਼ਰ ਸਨ।
Punjab Post Daily Online Newspaper & Print Media