Tuesday, February 24, 2026

ਅਕਾਲ ਅਕੈਡਮੀ ਰੱਤਾ ਖੇੜਾ ਦੇ ਵਿਦਿਆਰਥੀ ਪਰਮਜੀਤ ਸਿੰਘ ਨੇ ਮਾਰੀਆਂ ਮੱਲਾਂ

ਸੰਗਰੂਰ, 26 ਜਲਾਈ (ਜਗਸੀਰ ਲੌਂਗੋਵਾਲ) – ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਚੱਲ੍ਹ ਰਹੀ ਅਕਾਲ ਅਕੈਡਮੀ ਰੱਤਾ ਖੇੜਾ ਫਿਰੋਜ਼ਪੁਰ ਗਿਆਰਵੀਂ ਜਮਾਤ ਦੇ ਵਿਦਿਆਰਥੀ ਪਰਮਜੀਤ ਸਿੰਘ ਨੇ ਪੰਜਾਬ ਖੇਤਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਲਈ ਗਈ ਦਾਖ਼ਲਾ ਪ੍ਰੀਖਿਆ ਵਿੱਚ ਮੱਲਾਂ ਮਾਰੀਆਂ ਹਨ।ਪਰਮਜੀਤ ਸਿੰਘ ਨੇ ਇਸ ਦਾਖ਼ਲਾ ਪ੍ਰੀਖਿਆ ‘ਚ ਪੂਰੇ ਪੰਜਾਬ ਵਿਚੋਂ 27ਵਾਂ ਰੈਂਕ ਹਾਸਲ ਕਰਕੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਪ੍ਰਿੰਸੀਪਲ ਮੈਡਮ ਨੇ ਬੱਚੇ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਮਾਪਿਆਂ ਨੂੰ ਵਧਾਈਆਂ ਦਿੱਤੀਆਂ।ਇੱਥੇ ਇਹ ਜਿਕਰਯੋਗ ਹੈ ਕਿ ਅਕਾਲ ਅਕੈਡਮੀ ਰੱਤਾ ਖੇੜਾ ਵਿੱਚ ਬੱਚੇ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਅਧਿਆਤਮਿਕ ਸਿਖਿਆ ਵੀ ਪ੍ਰਾਪਤ ਕਰ ਰਹੇ ਹਨ।ਉਨਾਂ ਕਿਹਾ ਕਿ ਅੱਜ ਦੇ ਸਮੇਂ ਲੋੜ ਹੈ ਬੱਚਿਆਂ ਨੂੰ ਅਕਾਲ ਅਕੈਡਮੀ ਰੱਤਾ ਖੇੜਾ ਵਿੱਚ ਦਾਖ਼ਲ ਕਰਵਾਇਆ ਜਾਵੇ, ਜਿਥੇ ਉਹ ਸਹੀ ਵਾਤਾਵਰਨ ਵਿੱਚ ਰਹਿ ਕੇ ਨਸ਼ਿਆਂ ਤੋਂ ਬਚ ਕੇ ਆਪਣੇ ਜੀਵਨ ਵਿੱਚ ਕਾਮਯਾਬੀ ਹਾਸਲ ਕਰ ਸਕਣ।

 

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …