ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ) – ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਅਸ਼ੋਕ ਕੁਮਾਰ ਸ਼ਰਮਾ ਦੀ ਸੇਵਾ-ਮੁਕਤੀ
‘ਤੇ ਸਨਮਾਨ ਸਮਾਰੋਹ ਦਾ ਆਯੋਜਨ ਜਿਲ੍ਹਾ ਜਥੇਬੰਦੀ ਵਲੋਂ ਭਰਾਤਰੀ ਜਥੇਬੰਦੀਆਂ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਅਤੇ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੇ ਸਹਿਯੋਗ ਨਾਲ ਸਥਾਨਕ ਹੋਟਲ ਵਿਖੇ ਸਮਾਗਮ ਕਰਵਾਇਆ ਗਿਆ।ਇਸ ਦੀ ਪ੍ਰਧਾਨਗੀ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਬਾਬਾ ਮਲਕੀਅਤ ਸਿੰਘ ਭੱਟੀ, ਗੁਰਦੇਵ ਸਿੰਘ ਢਿੱਲੋਂ ਅਤੇ ਜਸਪਾਲ ਸਿੰਘ ਚੀਫ ਫਾਰਮਾਸਿਸਟ ਨੇ ਸਾਂਝੇ ਰੂਪ ਵਿੱਚ ਕੀਤੀ।ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਸਿਵਲ ਸਰਜਨ ਅੰਮ੍ਰਿਤਸਰ ਡਾ. ਵਿਜੇ ਕੁਮਾਰ ਨੇ ਅਸ਼ੋਕ ਕੁਮਾਰ ਸ਼ਰਮਾ ਦੀਆਂ ਸੇਵਾਵਾਂ ਅਤੇ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕੀਤੀ।ਅਸ਼ੋਕ ਕੁਮਾਰ ਨੂੰ ਜਿਲ੍ਹਾ ਜਥੇਬੰਦੀ ਅਤੇ ਦੂਜੇ ਜਿਲ੍ਹਿਆਂ ਦੀਆਂ ਇਕਾਈਆਂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਨੇ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਬਾਬਾ ਸ਼ਮਸ਼ੇਰ ਸਿੰਘ ਕੋਹਰੀ ਨੇ ਜਥੇਬੰਦੀ ਵਿੱਚ ਅਸ਼ੋਕ ਕੁਮਾਰ ਦੀ ਮਿਹਨਤ, ਲਗਨ, ਵਿਸ਼ਵਾਸ ਅਤੇ ਇਮਾਨਦਾਰੀ ਦੀ ਭਾਵਪੂਰਤ ਸ਼ਬਦਾਂ ਵਿੱਚ ਸ਼ਲਾਘਾ ਕੀਤੀ
ਜਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਭਾਰਤੀ ਧਵਨ, ਜਨਰਲ ਸਕੱਤਰ ਪਲਵਿੰਦਰ ਸਿੰਘ ਧੰਮੂ, ਵਿੱਤ ਸਕੱਤਰ ਜਸਮੇਲ ਸਿੰਘ ਵੱਲਾ, ਮੁੱਖ ਸਲਾਹਕਾਰ ਗੁਰਸ਼ਰਨ ਸਿੰਘ ਬੱਬਰ, ਪ੍ਰੈਸ ਸਕੱਤਰ ਗੁਰਦਿਆਲ ਸਿੰਘ, ਵਰਿੰਦਰ ਸਿੰਘ, ਰਵਿੰਦਰ ਪਾਲ ਸਿੰਘ ਭੁੱਲਰ, ਅਵਤਾਰ ਸਿੰਘ ਨਾਰਲੀ, ਬਲਦੇਵ ਸਿੰਘ ਝੰਡੇਰ, ਬਾਬਾ ਮਲਕੀਅਤ ਸਿੰਘ, ਗੁਰਦੇਵ ਸਿੰਘ ਢਿੱਲੋਂ, ਬਲਵਿੰਦਰ ਸਿੰਘ ਕੋਟਲਾ, ਨਿਰਮਲ ਸਿੰਘ ਮਜੀਠੀਆ, ਸ਼ੁੱਭ ਕੁਮਾਰ ਪ੍ਰਧਾਨ ਕਪੂਰਥਲਾ, ਅਮਰਿੰਦਰ ਸਿੰਘ ਸੁਲਤਾਨਪੁਰ ਲੋਧੀ, ਹੁਕਮ ਚੰਦ ਥਰੇਜਾ ਜਲੰਧਰ, ਯੋਗੇਸ਼ ਨਵਾਂਸ਼ਹਿਰ, ਮਲਕੀਅਤ ਸਿੰਘ ਬੋਪਾਰਾਏ ਬਟਾਲਾ, ਰਣਜੀਤ ਸਿੰਘ ਗੁਰਦਾਸਪੁਰ, ਜੱਗਸ਼ੇਰ ਸਿੰਘ ਮੋਗਾ, ਰਾਜੇਸ਼ ਕਾਲੀਆ ਜ਼ੀਰਾ, ਨਵੀਨ ਸ਼ਰਮਾ ਫਿਰੋਜਪੁਰ, ਵਿਜੇ ਵਿਨਾਇਕ ਪੱਟੀ, ਭੁਪਿੰਦਰ ਸਿੰਘ ਸੰਧੂ ਤਰਨਤਾਰਨ, ਨਵਕਿਰਨ ਸਿੰਘ ਘਰਿਆਲਾ, ਜਸਵਿੰਦਰ ਸਿੰਘ, ਗੁਰਬਰਿੰਦਰ ਸਿੰਘ ਸ਼ਾਹ, ਸੁਖਦੇਵ ਸਿੰਘ ਭੁ ਲਰ, ਆਦਿ ਨੇ ਵੀ ਅਸ਼ੋਕ ਕੁਮਾਰ ਨਾਲ ਆਪਣੇ ਨੌਕਰੀ ਦੌਰਾਨ ਮਿਲੇ ਤਜਰਬਿਆਂ ਅਤੇ ਸਤਿਕਾਰ ਤੇ ਪਿਆਰ ਨੂੰ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਯਾਦ ਕੀਤਾ।
ਇਸ ਮੌਕੇ ਜਿਲ੍ਹਾ ਕਮੇਟੀ ਮੈਂਬਰ ਰਸ਼ਪਾਲ ਸਿੰਘ ਕਾਹਲੋਂ, ਗੁਰਮੇਜ ਸਿੰਘ ਛੀਨਾ, ਗੁਰਵੇਲ ਸਿੰਘ ਮਾਨਾਂਵਾਲਾ, ਕਰਨ ਸਿੰਘ ਲੋਪੋਕੇ, ਲਵਜੀਤ ਸਿੰਘ ਸਿੱਧੂ ਮਨਜੀਤ ਸਿੰਘ ਬਾਬਾ ਬਕਾਲਾ, ਗੁਰਿੰਦਰ ਸਿੰਘ ਵਰਪਾਲ, ਧਰਮਿੰਦਰ ਕੌਰ, ਕਮਲਜੋਤੀ, ਜੋਤੀ ਸਹਿਗਲ, ਨਵਦੀਪ ਕੌਰ, ਡਾਕਟਰ ਜਸਪਾਲ ਸਿੰਘ ਜਿਲ੍ਹਾ ਸਿਹਤ ਅਫ਼ਸਰ, ਡਾਕਟਰ ਸੰਜੇ ਕਪੂਰ ਸਾਬਕਾ ਸਿਵਲ ਸਰਜਨ ਫਰੀਦਕੋਟ ਆਦਿ ਵੀ ਹਾਜ਼ਰ ਸਨ।
Check Also
ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ
ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …
Punjab Post Daily Online Newspaper & Print Media