ਅੰਮ੍ਰਿਤਸਰ, 1 ਅਗਸਤ (ਸੁਖਬੀਰ ਸਿੰਘ) – ਆਜਾਦੀ ਦੀ ਪਹਿਲੀ ਲੜਾਈ ਜਿਸ ਨੂੰ ਮੰਗਲ ਪਾਂਡੇ ਨੇ ਸ਼ੁਰੂ ਕੀਤਾ ਸੀ, ਦੇ ਸਬੰਧ ਵਿੱਚ ਅਜਨਾਲਾ ਵਿਖੇ 26 ਰੈਜਮੈਂਟ
ਆਫ ਬੰਗਾਲ ਨੇਟਿਵ ਇੰਨਫੈਂਟਰੀ ਦੇ ਜਵਾਨਾਂ ਵੱਲੋਂ ਵੀ ਇਸ ਵਿੱਚ ਹਿੱਸਾ ਲਿਆ ਅਤੇ ਸ਼ਹਾਦਤ ਦਾ ਜਾਮ ਪੀਤਾ ਸੀ।ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤਲਵਾੜ ਅੱਜ ਕਾਲਿਆਂਵਾਲਾ ਖੂਹ ਵਿਖੇ ਪੁੱਜੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਇਸ ਮੌਕੇ ਦੋ ਮਿੰਟ ਦਾ ਮੋਨ ਵੀ ਧਾਰਿਆ ਗਿਆ।
ਤਲਵਾੜ ਨੇ ਦੱਸਿਆ ਕਿ ਆਜਾਦੀ ਦੀ ਇਸ ਲੜਾਈ ਵਿੱਚ ਯੋਗਦਾਨ ਪਾਉਣ ਵਾਲੇ ਇਹ ਸ਼ਹੀਦ ਅਣਗੌਲੇ ਹੀ ਰਹਿ ਗਏ ਸਨ।ਆਜ਼ਾਦੀ ਦੀ ਪਹਿਲੀ ਲੜਾਈ ਵਿੱਚ ਇਸ ਰੈਜਮੈਂਟ ਦੇ 282 ਜਵਾਨਾਂ ਨਾਲ ਕਤਲੋਗਾਰਤ ਕਰਕੇ ਸ਼ਹੀਦ ਕੀਤਾ ਗਿਆ ਅਤੇ ਇਨ੍ਹਾਂ ਦੀ ਲਾਸ਼ਾਂ ਨੂੰ ਕਾਲਿਆਂਵਾਲੇ ਖੂਹ ਵਿੱਚ ਦਫਨਾ ਦਿੱਤਾ ਗਿਆ।ਉਨ੍ਹਾਂ ਦੱਸਿਆ ਕਿ ਕਈ ਦਹਾਕਿਆਂ ਤੋਂ ਸਾਨੂੰ ਇਨ੍ਹਾਂ ਸ਼ਹੀਦਾਂ ਦਾ ਪਤਾ ਹੀ ਨਹੀਂ ਲੱਗਾ।ਉਨ੍ਹਾਂ ਕਿਹਾ ਕਿ ਪੁਰਾਤਤਵ ਵਿਭਾਗ ਵੱਲੋਂ ਇਨ੍ਹਾਂ ਸ਼ਹੀਦਾਂ ਦੇ ਪ੍ਰਾਪਤ ਸਬੂਤਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।ਉਨਾਂ ਕਿਹਾ ਕਿ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਫੈਡਰਿਕ ਕੂਪਰ ਵੱਲੋਂ 150 ਜਵਾਨਾਂ ਨੂੰ ਬਾਲ ਘਾਟ ਵਿਖੇ ਹੀ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ 35 ਤੋਂ ਵੱਧ ਜਵਾਨ ਰਾਵੀ ਦਰਿਆ ਵਿੱਚ ਪਾਣੀ ਦੀ ਲਪੇਟ ਵਿੱਚ ਆ ਗਏ ਸਨ।ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਬਹੁਤ ਇਤਿਹਾਸਕ ਦਿਨ ਹੈ।ਉਨ੍ਹਾਂ ਕਿਹਾ ਕਿ ਇਹ ਘੱਲੂਘਾਰਾ ਵੀ ਜਲਿਆਂਵਾਲਾ ਬਾਗ ਦੀ ਘਟਨਾ ਨੂੰ ਯਾਦ ਦਿਵਾਉਂਦਾ ਹੈ।
ਇਸ ਮੌਕੇ ਫੌਜ ਜਵਾਨਾਂ ਵੱਲੋਂ ਵੀ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ।ਜਿਸ ਦੌਰਾਨ ਰਿਟਾ: ਮੇਜਰ ਜਨਰਲ ਸਤੀਸ਼ ਖਜੂਰੀਆ, ਰਿਟਾ: ਕਰਨਲ ਸੁਭਾਸ਼ ਡੱਡਵਾਲ, ਮੇਜਰ ਡਾ: ਵਰੁਣ ਕੁਮਾਰ ਐਸ.ਡੀ.ਐਮ ਅਜਨਾਲਾ, ਰਿਟਾ: ਆਈ.ਏ.ਐਸ ਪ੍ਰਵੀਨ ਕੁਮਾਰ, ਡਾ: ਰਾਕੇਸ਼ ਭਾਰਤੀ, ਡਾ: ਅਸ਼ੋਕ ਅਰੋੜਾ, ਡਾ: ਰਵੀ ਸੈਣੀ, ਕਾਬਲ ਸਿੰਘ ਸ਼ਾਹਪੁਰ, ਧਰਮਿੰਦਰ ਸਿੰਘ ਪ੍ਰਿੰਸ, ਹਰਭਜਨ ਸਿੰਘ ਨੇਪਾਲ, ਬਲਜਿੰਦਰ ਸਿੰਘ ਨੇਪਾਲ ਤੋਂ ਇਲਾਵਾ ਆਰਮੀ ਰੈਜਮੈਂਟ 8 ਮਦਰਾਸ ਵੀ ਆਪਣੇ ਜਵਾਨਾਂ ਨਾਲ ਹਾਜ਼ਰ ਸਨ।
Punjab Post Daily Online Newspaper & Print Media