Saturday, July 25, 2026

ਸਕਿਲ ਡਿਵਲੈਪਮੈਂਟ ਕੋਰਸ ਕਰਵਾਉਣ ਲਈ ਸਮਾਰਟ ਸਿਟੀ ਲਿਮ. ਤੇ ਸੰਨ ਫਾਊਂਡੇਸ਼ਨ ਵਿਚਾਲੇ ਇਕਰਾਰਨਾਮਾ

ਅੰਮ੍ਰਿਤਸਰ, 3 ਅਗਸਤ (ਸੁਖਬੀਰ ਸਿੰਘ) – ਰਾਹੀ ਸਕੀਮ ਅਧੀਨ ਈ-ਆਟੋ ਅਤੇ ਡੀਜਲ ਆਟੋ ਚਾਲਕਾਂ ਦੇ ਪਰਿਵਾਰਿਕ ਮੈੰਬਰਾਂ ਲਈ ਸਕਿਲ ਡਿਵਲੈਪਮੈਂਟ ਦੇ ਫ੍ਰੀ ਕੋਰਸ ਕਰਵਾਉਣ ਲਈ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਅਤੇ ਸੰਨ ਫਾਊਂਡੇਸ਼ਨ ਵਿਚਾਲੇ (ੰੋੂ) ਇਕਰਾਰਨਾਮਾ ਸਾਇਨ ਕੀਤਾ ਗਿਆ।ਸਮਾਰਟ ਸਿਟੀ ਵਲੋਂ ਸੀ.ਈ.ਓ ਸੰਦੀਪ ਰਿਸ਼ੀ ਅਤੇ ਸੰਨ ਫਾਊਨਡੇਸ਼ਨ ਵਲੋਂ ਇਸ ਦੇ ਡਾਇਰੈਕਟਰ ਪ੍ਰੋਜੈਕਟ ਡਵਲੈਪਮੈਂਟ ਕੰਵਰ ਸੁਖਜਿੰਦਰ ਸਿੰਘ ਛਤਵਾਲ ਵਲੋਂ ਇਸ ਇਕਰਾਰ ਨਾਮੇ ‘ਤੇ ਹਸਤਾਖਰ ਕੀਤੇ ਗਏ।ਰਾਹੀ ਪ੍ਰੋਜੈਕਟ ਦੇ ਇੰਚਾਰਜ਼ ਅਤੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ, ਸੰਨ ਫਾਊਨਡੇਸ਼ਨ ਦੀ ਡਿਪਟੀ ਡਾਇਰੈਕਟਰ ਪਰਮਿੰਦਰਜੀਤ, ਰਾਹੁਲ ਸ਼ਰਮਾ, ਡਾ. ਜੋਤੀ ਮਹਾਜਨ ਅਤੇ ਆਸ਼ੀਸ਼ ਕੁਮਾਰ ਇਸ ਮੌਕੇ ਹਾਜ਼ਰ ਸਨ।
ਸੀ.ਈ.ਓ ਸੰਦੀਪ ਰਿਸ਼ੀ ਨੇ ਦੱਸਿਆ ਕਿ ਰਾਹੀ ਸਕੀਮ ਅਧੀਨ ਈ-ਆਟੋ ਅਤੇ ਡੀਜਲ ਆਟੋ ਚਾਲਕਾਂ ਦੇ ਪਰਿਵਾਰਾਂ ਲਈ ਆਪਣੀ ਅਜੀਵਕਾ ਵਿੱਚ ਵਾਧਾ ਕਰਨ ਕਈ ਸਰਕਾਰ ਵਲੋਂ ਕਈ ਤਰਾਂ ਦੀਆਂ ਯੋਜਨਾਵਾਂ ਅਮਲ ਵਿੱਚ ਲਿਆਦੀਆਂ ਜਾ ਰਹੀਆਂ ਹਨ।ਜਿਸ ਅਧੀਨ ਅੰਮ੍ਰਿਤਸਰ ਸਮਾਰਟ ਸਿਟੀ ਵਲੋਂ ਸਕਿਲ ਡਿਵੈਲਪਮੈਂਟ ਦੇ ਫ੍ਰੀ ਕੋਰਸ ਕਰਵਾਏ ਜਾਣੇ ਹਨ।ਇਹ ਕੋਰਸ ਕਰਕੇ ਆਟੋ ਚਾਲਕ ਦੇ ਪਰਿਵਾਰਕ ਮੈਂਬਰ ਆਪਣਾ ਕਾਰੋਬਾਰ ਵੀ ਕਰ ਸਕਦੇ ਹਨ, ਜਿਸ ਨਾਲ ਘਰ ਦੀ ਕਮਾਈ ਵਿਚ ਵਾਧਾ ਹੁੰਦਾ ਹੈ।
ਇਸੇ ਯੋਜਨਾ ਅਧੀਨ ਅੱਜ ਸੰਨ ਫਾਊਂਡੇਸ਼ਨ ਸੰਸਥਾ ਨਾਲ ਇਹ ਇਕਰਾਰਨਾਮਾ ਕੀਤਾ ਗਿਆ ਹੈ।ਸੰਸਥਾ ਵਲੋ 9 ਤਰਾਂ ਦੇ ਫ੍ਰੀ ਕੋਰਸ ਕਰਵਾਏ ਜਾਣੇ ਹਨ।ਜਿਹਨਾਂ ਵਿੱਚ ਸੇਹਤ ਸੰਭਾਲ, ਇਲੈਕਟ੍ਰੋਨਿਕ, ਹੋਸਪਿਟੈਲਟੀ, ਆਈ.ਟੀ, ਡਾਟਾ ਐਂਟ੍ਰੀ ਆਪਰੇਟਰ, ਫਿਟਰ ਮਕੈਨੀਕਲ ਅਸੈਂਂਬਲੀ, ਟੇਲਰਿੰਗ, ਫਰੰਟ ਆਫਿਸ ਟ੍ਰੇਨਿੰਗ ਅਤੇ ਬਿਊਟੀ ਪਾਰਲਰ ਦੇ ਕੋਰਸ ਸ਼ਾਮਲ ਹਨ।ਇਹਨਾਂ ਕੋਰਸਾਂ ਨੂੰ ਕਰਨ ਉਪਰੰਤ ਸੰਨ ਫਾਊਨਡੇਸ਼ਨ ਸੰਸਥਾ ਵਲੋਂ ਵਿਦਿਆਰਥੀ ਨੂੰ ਬਕਾਇਦਾ ਸਰਟੀਫੀਕੇਟ ਦਿੱਤੇ ਜਾਂਦੇ ਹਨ ਅਤੇ ਚੰਗੀਆਂ ਸੰਸਥਾਵਾਂ ਵਿੱਚ ਪਲੇਸਮੈਂਟ ਵੀ ਕਰਵਾ ਕੇ ਦਿੱਤੀ ਜਾਂਦੀ ਹੈ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …