ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਦੀ 31ਵੀਂ ਬਰਸੀ ਨੂੰ ਸਮਰਪਿਤ ਪ੍ਰੋਗਰਾਮ
ਅੰਮ੍ਰਿਤਸਰ, 3 ਅਗਸਤ (ਜਗਦੀਪ ਸਿੰਘ) – ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਦੀ 31ਵੀਂ ਬਰਸੀ ਨੂੰ ਸਮਰਪਿਤ ਚਲਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ
ਸ.ਸ.ਸ.ਸ ਮਾਡਰਨ ਸਕੂਲ ਬਟਾਲਾ ਰੋਡ ਅੰਮ੍ਰਿਤਸਰ ਦੇ ਆਡੀਟੋਰੀਅਮ ‘ਚ ਗੁਰਮਤਿ ਫਲਸਫੇ ਦੇ ਅਲੱਗ-ਅਲੱਗ ਪਹਿਲੂਆਂ ਬਾਰੇ ਸੈਮੀਨਾਰ ਤੇ ਵਿਚਾਰ ਗੋਸ਼ਟੀ ਕਰਵਾਈ ਗਈ।ਸੈਮੀਨਾਰ ਤੇ ਵਿਚਾਰ ਗੋਸ਼ਟੀ ਵਿੱਚ ਪਹੁੰਚੇ ਮਹਿਮਾਨਾਂ ਤੇ ਸਰੋਤਿਆਂ ਦਾ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਸਵਾਗਤ ਕੀਤਾ।ਉਹਨਾਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਨੇ ਆਪਣੇ ਸ਼ਬਦਾਂ ਵਿੱਚੋਂ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਜੀਵਿਆ ਹੈ।ਅਜੋਕੇ ਸਮੇਂ ਜੇਕਰ ਨਰੋਆ ਸਮਾਜ ਸਿਰਜਣਾ ਹੈ ਤਾਂ ਅੱਜ ਬਹੁਤ ਵੱਡੀ ਜ਼ਰੂਰਤ ਹੈ ਕਿ ਗੁਰਬਾਣੀ ਤੋਂ ਸੇਧ ਲਈ ਜਾਵੇ।
ਇਸ ਸੈਮੀਨਾਰ ਦੀ ਆਰੰਭਤਾ ਕਰਦਿਆਂ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਂਝੀਵਾਲਤਾ ਦਾ ਪ੍ਰਤੀਕ ਹੈ, ਲੋੜ ਹੈ ਮਨੁੱਖਤਾ, ਇਸ ਤੋਂ ਜੀਵਨ ਜਾਚ ਸਿੱਖੇ, ਉਹਨਾਂ ਪਿੰਡਾਂ ਆਦਿ ਵਿੱਚ ਚੱਲਦੇ ਜਾਤ ਪ੍ਰਥਾ ਉਪਰ ਗੁਰਦੁਆਰਿਆਂ ਦੀ ਗਿਣਤੀ ‘ਤੇ ਚਿੰਤਾ ਪ੍ਰਗਟਾਈ।ਇਸ ਉਪਰੰਤ ਗਿਆਨੀ ਬਲਜੀਤ ਸਿੰਘ ਨੇ ਕਿਹਾ ਕਿ ਗੁਰਬਾਣੀ ਤੋਂ ਅਗਵਾਈ ਲੈਣ ਤੇ ਬਾਣੀ ਦੇ ਕਹਿਣ ਮੁਤਾਬਿਕ ਚੱਲਣ ਦੀ ਬਹੁਤ ਜ਼ਿਆਦਾ ਲੋੜ ਹੈ।
ਡਾ. ਸਤੁਤੀ ਮਲਹੋਤਰਾ ਨੇ ਸਰੋਤਿਆਂ ਸਾਹਮਣੇ ਆਪਣੇ ਵਿਚਾਰ ਰੱਖਦੇ ਹੋਏ ਭਗਤ ਪੂਰਨ ਸਿੰਘ ਜੀ ਦੀ ਜੀਵਨੀ ਅਤੇ ਗੁਰਮਤਿ ਫਿਲਾਸਫੀ ਨੂੰ ਬੜੇ ਸੁਚੱਜੇ ਢੰਗ ਨਾਲ ਬਿਆਨਿਆ।ਉਘੇ ਲੇਖਕ ਅਤੇ ਵਾਰਤਾਕਾਰ ਹਮੀਰ ਸਿੰਘ ਨੇ ਗੁਰਦੁਆਰਿਆਂ ਦੀ ਮੌਜ਼ੂਦਾ ਸਥਿਤੀ ਤੋਂ ਜਾਣੂ ਕਰਵਾਇਆ।ਡਾ. ਵਰਿੰਦਰਪਾਲ ਸਿੰਘ ਭੂ-ਵਿਗਿਆਨੀ ਨੇ ਭਗਤ ਜੀ ਦੀ ਜੀਵਨ ਦੇ ਕੁੱਝ ਨਾ ਭੁੱਲਣ ਵਾਲੇ ਪਲ ਸਾਂਝੇ ਕਰਦੇ ਹੋਏ ਕਿਹਾ ਕਿ ਉਹ ਸਹੀ ਅਰਥਾਂ ਵਿੱਚ ਭਗਤ ਸਨ।ਉਹਨਾਂ ਵਰਗੇ ਦਰਵੇਸ਼ ਪੁਰਸ਼ ਕਈ ਸਦੀਆਂ ਬਾਅਦ ਹੀ ਪੈਦਾ ਹੁੰਦੇ ਹਨ।ਡਾ. ਮਹਿਲ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ ਨੇ ਪ੍ਰਧਾਨਗੀ ਸੰਬੋਧਨ ‘ਚ ਸੈਮੀਨਾਰ ਦੇ ਪਹਿਲੇ ਸੈਸ਼ਨ ਦੇ ਸਮਾਪਤੀ ‘ਤੇ ਸੈਮੀਨਾਰ ਨੂੰ ਪਿੰਗਲਵਾੜਾ ਦਾ ਬਹੁਤ ਵਧੀਆ ਉਪਰਾਲਾ ਦੱਸਿਆ।
ਸੈਸ਼ਨ ਵਿੱਚ ਡਾ. ਇੰਦਰਜੀਤ ਕੌਰ ਅਤੇ ਅਮਰਦੀਪ ਸਿੰਘ ਜਿੰਨ੍ਹਾਂ ਨੇ ਵੱਖ-ਵੱਖ ਦੇਸ਼ ਵਿੱਚ ਘੁੰਮ ਕੇ ਗੁਰੂ ਨਾਨਕ ਦੇਵ ਜੀ ਦੀਆਂ ਪੈੜਾਂ ਨੂੰ ਬੜੇ ਸੁਚੱਜੇ ਢੰਗ ਢੰਗ ਨਾਲ ਪੁਸਤਕਾਂ ‘ਦਿ ਲੋਸਟ ਹੈਰੀਟੇਜ਼: ਦੀ ਸਿੱਖ ਲੀਗੇਸੀ ਇਨ ਪਾਕਿਸਤਾਨ ਅਤੇ ਦੀ ਕੁਅਸਟ ਕੌਨੀਟੀਨਿਊਜ਼ ਲੋਸਟ ਹੈਰੀਟੇਜ਼: ਦੀ ਸਿੱਖ ਲੀਗੈਸੀ ਇਨ ਪਾਕਿਸਤਾਨ ਨਾਲ ਇਕ ਵਿਚਾਰ ਗੋਸ਼ਟੀ ਰਚਾਈ ਗਈ, ਇਸ ਵਿਚਾਰ ਗੋਸ਼ਟੀ ਵਿੱਚ ਡਾ. ਇੰਦਰਜੀਤ ਕੌਰ ਦੇ ਸਵਾਲਾਂ ਦੇ ਜੁਆਬ ਪੁਸਤਕਾਂ ਦੇ ਲੇਖਕ ਅਮਰਦੀਪ ਸਿੰਘ ਨੇ ਬੜੇ ਠਰੰਮੇ ਅਤੇ ਵਿਸਥਾਰ ਪੂਰਵਕ ਦਿੱਤੇ ।
ਜ਼ਿਕਰਯੋਗ ਹੈ ਕਿ ਅਮਰਦੀਪ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਾਹਾਂ ਤੇ ਚੱਲਦੇ ਹੋਏ 24 ਲੜੀਆਂ ਦੀ ਡਾਕੂਮੈਂਟਰੀ ਫਿਲਮ ਵੀ ਬਣਾਈ ਗਈ ਹੈ।ਇਹਨਾਂ ਵਿਲੱਖਣ ਸੇਵਾਵਾਂ ਕਰਕੇ ਅਮਰਦੀਪ ਸਿੰਘ ਤੇ ਉਹਨਾਂ ਦੀ ਧਰਮਪਤਨੀ ਵਿਨਿੰਦਰ ਕੌਰ ਅਤੇ ਟੀਮ ਨੂੰ 5 ਅਗਸਤ ਨੂੰ ਭਗਤ ਪੂਰਨ ਸਿੰਘ ਜੀ ਦੀ ਬਰਸੀ ਵਾਲੇ ਦਿਨ ਸਨਮਾਨਿਤ ਕੀਤਾ ਜਾਵੇਗਾ।ਸਟੇਜ ਸੰਚਾਲਨ ਅਮਰਜੀਤ ਸਿੰਘ ਵੱਲੋਂ ਕੀਤਾ ਗਿਆ।
ਇਸ ਮੌਕੇ ਮੀਤ-ਪ੍ਰਧਾਨ ਡਾ. ਜਗਦੀਪਕ ਸਿੰਘ, ਮੁਖਤਾਰ ਸਿੰਘ ਗੋਰਾਇਆ ਆਨਰੇਰੀ ਸਕੱਤਰ, ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ, ਹਰਜੀਤ ਸਿੰਘ ਅਰੋੜਾ, ਬੀਬੀ ਪ੍ਰੀਤਇੰਦਰਜੀਤ ਕੌਰ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਪਰਮਿੰਦਰ ਸਿੰਘ ਭੱਟੀ ਸਹਿ-ਪ੍ਰਸ਼ਾਸਕ, ਬਖਸ਼ੀਸ਼ ਸਿੰਘ ਡੀ.ਐਸ.ਪੀ (ਰਿਟਾ.) ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਡਾ. ਇੰਦਰਜੀਤ ਕੌਰ ਰੇਨੂ, ਮਿਸਜ ਗੁਰਦੀਪ ਕੌਰ ਬਾਵਾ, ਸੁਰਿੰਦਰ ਕੌਰ ਭੱਟੀ, ਹਰਮਿੰਦਰ ਕੌਰ. ਡਾ. ਸਿਆਮ ਸੰੁਦਰ ਦੀਪਤੀ, ਮਿਸਜ਼ ਦੀਪਤੀ, ਤਿਲਕ ਰਾਜ ਜਨਰਲ ਮੈਨੇਜਰ, ਸਕੂਲਾਂ ਦੇ ਪ੍ਰਿੰਸੀਪਲ ਵਿਦਿਆਰਥੀ ਤੇ ਸਟਾਫ ਆਦਿ ਹਾਜ਼ਰ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media