Sunday, December 22, 2024

ਜੈ ਭੀਮ ਜੈ ਭਾਰਤ ਡਾ. ਭੀਮ ਰਾਓ ਅੰਬੇਦਕਰ ਸੁਸਾਇਟੀ ਵਲੋਂ ਗਰੀਬ ਬੱਚਿਆਂ ਨੂੰ ਫ੍ਰੀ ਟਿਊਸ਼ਨ ਪੜ੍ਹਾਉਣ ਦਾ ਉਪਰਾਲਾ

ਸਮਰਾਲਾ, 3 ਅਗਸਤ (ਇੰਦਰਜੀਤ ਸਿੰਘ ਕੰਗ) – ਜੈ ਭੀਮ ਜੈ ਭਾਰਤ ਡਾ. ਭੀਮ ਰਾਓ ਅੰਬੇਦਕਰ ਮਿਸ਼ਨ ਸਮਰਾਲਾ ਵੈਲਫੇਅਰ ਸੁਸਾਇਟੀ ਵਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਸੰਦੇਸ਼ ਪੜ੍ਹੋ, ਲਿਖੋ, ਜੁੜੋ ਸੰਘਰਸ਼ ਕਰੋ ਘਰ ਘਰ ਪਹੁੰਚਾਣ ਲਈ ਗੁਰੂ ਰਵਿਦਾਸ ਮੰਦਰ ਢਿੱਲੋਂ ਮੁਹੱਲਾ ਸਮਰਾਲਾ ਵਿੱਚ ਪੰਜਵੀਂ, ਛੇਵੀਂ, ਸੱਤਵੀਂ ਅਤੇ ਅੱਠਵੀਂ ਕਲਾਸ ਦੇ ਗ਼ਰੀਬ ਵਿਦਿਆਰਥੀਆਂ ਨੂੰ ਮੁਫ਼ਤ ਟਿਊਸ਼ਨ ਪੜ੍ਹਾਉਣ ਦਾ ਉਪਰਾਲਾ ਕੀਤਾ ਗਿਆ ਹੈ, ਤਾਂ ਜੋ ਇਹ ਬੱਚੇ ਪੜ੍ਹ ਲਿਖ ਕੇ ਅੱਗੇ ਵਧਣ।ਸੁਸਾਇਟੀ ਵਲੋਂ ਐਮ.ਏ ਬੀ.ਐਡ ਟੀਚਰ ਜਸਪ੍ਰੀਤ ਕੌਰ ਵਲੋਂ ਅਗਸਤ ਮਹੀਨੇ ਤੋਂ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਗਿਆ ਹੈ।ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਧਰਮਜੀਤ ਸਿੰਘ, ਸਰਪ੍ਰਸਤ ਚਰਨਜੀਤ ਸਿੰਘ, ਮੀਤ ਪ੍ਰਧਾਨ ਰਘਬੀਰ ਸਿੰਘ ਕੈਸ਼ੀਅਰ ਸਤਵਿੰਦਰ ਸਿੰਘ, ਪ੍ਰੈਸ ਸਕੱਤਰ ਸਵਿੰਦਰ ਸਿੰਘ ਉਪਲ, ਮੈਂਬਰ ਸਿਕੰਦਰ ਸਿੰਘ ਪੀ.ਐਨ.ਬੀ, ਮੈਂਬਰ ਬਲਵਿੰਦਰ ਸਿੰਘ ਰਿਟਾ. ਸੁਪਰਡੈਂਟ ਜੇਲ੍ਹ, ਕਰਮ ਸਿੰਘ, ਜਗਮੋਹਣ ਸਿੰਘ ਚਹਿਲਾਂ, ਪ੍ਰਵੀਨ ਕੁਮਾਰ ਮੱਟੂ, ਕੇਵਲ ਸਿੰਘ ਪ੍ਰਧਾਨ ਤੇ ਭਜਨ ਸਿੰਘ ਆਦਿ ਮੌਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …