Tuesday, June 17, 2025
Breaking News

ਤਿਬੜੀ ਮਿਲਟਰੀ ਸਟੇਸ਼ਨ ਗੁਰਦਾਸਪੁਰ ਵਿਖੇ 31 ਅਕਤੂਬਰ ਤੋਂ 10 ਨਵੰਬਰ 2023 ਤੱਕ ਹੋਵੇਗੀ ਫੌਜ ਦੀ ਭਰਤੀ ਰੈਲੀ

ਅੰਮ੍ਰਿਤਸਰ, 3 ਅਗਸਤ (ਸੁਖਬੀਰ ਸਿੰਘ) – ਡਾਇਰੈਕਟਰ ਭਰਤੀ ਨੇ ਦੱਸਿਆ ਹੈ ਕਿ 31 ਅਕਤੂਬਰ 2023 ਤੋਂ 10 ਨਵੰਬਰ 2023 ਤੱਕ ਤਿਬੜੀ ਮਿਲਟਰੀ ਸਟੇਸ਼ਨ ਗੁਰਦਾਸਪੁਰ ਵਿਖੇ ਫੌਜ ਵਿੱਚ ਭਰਤੀ ਹੋਣ ਜਾ ਰਹੀ ਹੈ।ਜਿਨ੍ਹਾਂ ਨੌਜਵਾਨਾਂ ਦੀ ਉਮਰ ਸਾਢੇ 17 ਸਾਲਾ ਤੋਂ 21 ਸਾਲ ਦੇ ਵਿਚਕਾਰ ਹੈ ਉਹ ਇਸ ਫੌਜ ਭਰਤੀ ਵਿੱਚ ਹਿੱਸਾ ਲੈ ਸਕਦੇ ਹਨ।
ਡਾਇਰੈਕਟਰ ਭਰਤੀ ਨੇ ਦੱਸਿਆ ਕਿ ਆਰਮੀ ਵਿੱਚ ਭਰਤੀ ਹੋਣ ਵਾਲੇ ਨੌਜਵਾਨ ਰੈਲੀ ਦੌਰਾਨ ਆਪਣੇ ਅਸਲ ਦਸਤਾਵੇਜ ਨਾਲ ਲੈ ਕੇ ਆਉਣ।ਜਿੰਨਾਂ ਵਿੱਚ ਜਾਤੀ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਦਸਵੀਂ ਅਤੇ ਬਾਰਵੀਂ ਕਲਾਸ ਦੀ ਮਾਰਕਸ਼ੀਟ, ਸਕੂਲ ਦਾ ਚਰਿਤਰ ਸਰਟੀਫਿਕੇਟ (ਫੋਟੋ ਅਟੈਸਟ ਕੀਤੀ ਹੋਈ), 6 ਮਹੀਨੇ ਦੇ ਅੰਦਰ ਬਣਾਇਆ ਹੋਇਆ ਪੁਲੀਸ ਦਾ ਕਰੈਕਟਰ ਸਰਟੀਫਿਕੇਟ (ਫੋਟੋ ਅਟੈਸਟ ਕੀਤੀ ਹੋਈ), 6 ਮਹੀਨੇ ਦੇ ਅੰਦਰ ਬਣਾਇਆ ਹੋਇਆ ਸਰਪੰਚ ਦਾ ਅਣਵਿਆਹੇ ਹੋਣ ਸਰਟੀਫੀਕੇਟ (ਫੋਟੋ ਅਟੈਸਟ ਕੀਤੀ ਹੋਈ), 6 ਮਹੀਨੇ ਦੇ ਅੰਦਰ ਬਣਾਇਆ ਹੋਇਆ ਸਰਪੰਚ ਦਾ ਕਰੈਕਟਰ ਸਰਟੀਫੀਕੇਟ (ਫੋਟੋ ਅਟੈਸਟ ਕੀਤੀ ਹੋਈ), 6 ਮਹੀਨੇ ਦੇ ਅੰਦਰ ਬਣਾਇਆ ਹੋਇਆ ਸਰਪੰਚ ਦਾ ਇਤਰਾਜਹੀਣਤਾ (ਨੋ ਕਲੇਮ ਸਰਟੀਫੀਕੇਟ) (ਫੋਟੋ ਅਟੈਸਟ ਕੀਤੀ ਹੋਈ), ਨੋਟਰੀ ਦਾ ਤਸਦੀਕ ਕੀਤਾ ਹੋਇਆ ਹਲਫਿਆ ਬਿਆਨ (ਉਮੀਦਵਾਰ ਦੁਆਰਾ ਘੋਸ਼ਿਤ ਕਿ ਉਹ ਕਿਸੇ ਵੀ ਅਗਜਨੀ ਜਾਂ ਹੜਤਾਲ ਦਾ ਹਿਸਾ ਨਹੀਂ ਰਿਹਾ ਹੈ), ਜੇਕਰ ਉਮੀਦਵਾਰ ਅਠਵੀਂ ਜਾਂ ਫਿਰ ਓਪਨ ਸਕੂਲ ਤੋਂ ਹੈ ਤਾਂ ਸਕੂਲ ਛੱਡਣ ਦਾ ਪ੍ਰਮਾਣ ਪੱਤਰ ਜਿਲ੍ਹਾ ਸਿੱਖਿਆ ਅਧਿਕਾਰੀ ਦੁਆਰਾ ਹਸਤਾਖ਼ਰ ਕੀਤਾ ਹੋਇਆ ਲੈ ਕੇ ਆਉਣਾ ਹੈAC।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਐਨ.ਸੀ.ਸੀ ਸਰਟੀਫੀਕੇਟ (ਜੇਕਰ ਪਪ੍ਰੋਵਿਜ਼ਨਲ ਹੈ ਤਾਂ ਗਰੁੱਪ ਰਮਾਂਡਰ ਦੁਆਰਾ ਸਾਇਨ ਕੀਤਾ ਹੋਇਆ), ਖੇਡ ਸਰਟੀਫੀਕੇਟ (ਜੇਕਰ ਕੋਈ ਹੈ), 10 ਪਾਸਪੋਰਟ ਸਾਇਜ ਫੋਟੋਆਂ (ਨੀਲੇ ਬੈਕਗਰਾਉਂਡ ਵਾਲਾ) , ਸਿੱਖ ਉਮੀਦਵਾਰ ਲਈ ਪੱਗ ਵਾਲੀ 20 ਅਤੇ ਪਟਕੇ ਦੇ ਨਾਲ ਵਾਲੀ 20 ਫੋਟੋਆਂ ਨਾਲ ਲੈ ਕੇ ਆਉਣਾ ਜ਼ਰੂਰੀ ਹਨ।ਉਨਾਂ ਕਿਹਾ ਕਿ ਸਾਰੇ ਉਮੀਦਵਾਰ ਰੈਲੀ ਦੌਰਾਨ ਸਾਰੇ ਦਸਤਾਵੇਜਾਂ ਦੀਆਂ 3-3- ਫੋਟੋ ਕਾਪੀਆਂ ਤਸਦੀਕ ਕਰਵਾ ਕੇ ਲਿਆਉਣ।ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਧੋਖੇਬਾਜ ਏਜੰਟਾਂ ਤੋਂ ਬੱਚ ਕੇ ਰਹਿਣ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …