Tuesday, March 10, 2026

ਕਿਸਾਨਾਂ ਨੂੰ ਸਹਾਇਕ ਧੰਦਿਆਂ ਨਾਲ ਜੋੜਿਆ ਜਾਵੇਗਾ – ਗੁਰਮੀਤ ਸਿੰਘ ਖੁਡੀਆਂ

ਖੇਤੀਬਾੜੀ ਮੰਤਰੀ ਵੱਲੋਂ ਮਾਝੇ ਦੇ ਖੇਤੀ ਅਧਿਕਾਰੀਆਂ ਨਾਲ ਮੀਟਿੰਗ

ਅੰਮ੍ਰਿਤਸਰ, 6 ਅਗਸਤ (ਸੁਖਬੀਰ ਸਿੰਘ) – ਖੇਤੀਬਾੜੀ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮਾਝੇ ਦੇ ਖੇਤੀ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਸੱਦਾ ਦਿੱਤਾ ਕਿ ਪੰਜਾਬ ਦੇ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਵਿਚੋਂ ਕੱਢਕੇ ਸਹਾਇਕ ਧੰਦਿਆਂ ਨਾਲ ਜੋੜਿਆ ਜਾਵੇ।ਉਨਾਂ ਕਿਹਾ ਕਿ ਕਣਕ-ਝੋਨੇ ਦਾ ਫਸਲੀ ਚੱਕਰ ਕਿਸਾਨਾਂ ਨੂੰ ਆਰਥਿਕ ਤੌਰ ਉਤੇ ਉਨਾ ਖੁਸ਼ਹਾਲ ਨਹੀਂ ਕਰ ਸਕਦਾ, ਜਿੰਨਾ ਕਿ ਸਹਾਇਕ ਧੰਦੇ, ਕਿਉਂਕਿ ਹਰੇਕ ਘਰ ਦਾ ਰੋਜ਼ਾਨਾ ਖਰਚਾ ਹੈ, ਜਿਸ ਨੂੰ ਸਹਾਇਕ ਧੰਦਿਆਂ ਦੀ ਮਦਦ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ।ਖੇਤੀ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਦੀ ਆਰਥਿਕਤਾ ਪੂਰੀ ਤਰਾਂ ਖੇਤੀ ਨਾਲ ਜੁੜੀ ਹੋਈ ਹੈ, ਜੇਕਰ ਪੰਜਾਬ ਦਾ ਕਿਸਾਨ ਖੁਸ਼ਹਾਲ ਹੁੰਦਾ ਹੈ ਤਾਂ ਹਰੇਕ ਵਰਗ ਚਾਹੇ ਉਹ ਵਪਾਰੀ ਹੋਵੇ, ਸਨਅਤਕਾਰ ਹੋਵੇ, ਦੁਕਾਨਦਾਰ ਹੋਵੇ ਜਾਂ ਕਿਰਤੀ ਲੋਕ, ਹਰੇਕ ਦੀ ਜੇਬ ਵਿਚ ਪੈਸਾ ਆਉਂਦਾ ਹੈ, ਇਸ ਲਈ ਰਾਜ ਦੇ ਕਿਸਾਨਾਂ ਨੂੰ ਖੁਸ਼ਹਾਲ ਕਰਨਾ ਸਾਡੀ ਤਰਜੀਹ ਹੈ।ਉਨਾਂ ਅੰਮ੍ਰਿਤਸਰ ਤੇ ਤਰਨਤਾਰਨ ਜਿਲਿਆਂ ਦੇ ਖੇਤੀ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਕਿਹਾ ਕਿ ਦੋਵਾਂ ਜਿਲਿਆਂ ਵਿਚੋਂ ਘੱਟੋ ਘੱਟ 3000 ਕਿਸਾਨਾਂ ਨੂੰ ਰਵਾਇਤੀ ਖੇਤੀ ਵਿਚੋਂ ਕੱਢ ਕੇ ਸਹਾਇਕ ਧੰਦਿਆਂ ਨਾਲ ਜੋੜਨ ਦਾ ਟੀਚਾ ਦਿੱਤਾ ਅਤੇ ਕਿਹਾ ਕਿ ਜੇਕਰ ਤੁਸੀਂ ਇਹ ਕੰਮ ਕਰ ਦਿੰਦੇ ਹੋਏ ਤਾਂ ਇੰਨਾ ਕਿਸਾਨਾਂ ਦੀ ਸਫਲਤਾ ਵੇਖ ਹੋਰ ਕਿਸਾਨ ਆਪਣੇ ਆਪ ਸਹਾਇਕ ਧੰਦਿਆਂ ਵੱਲ ਖਿੱਚੇ ਜਾਣਗੇ, ਜੋ ਕਿ ਕੇਵਲ ਉਨਾਂ ਨੂੰ ਖੁਸ਼ਹਾਲ ਨਹੀਂ ਕਰਨਗੇ, ਬਲਿਕ ਸਮੁੱਚੇ ਇਲਾਕੇ ਵਿਚ ਆਰਥਿਕ ਖੁਸ਼ਹਾਲੀ ਆਵੇਗੀ।

ਹੜਾਂ ਨਾਲ ਪ੍ਰਭਾਵਿਤ ਹੋਈਆਂ ਫਸਲਾਂ ਬਾਰੇ ਖੇਤੀ ਮੰਤਰੀ ਨੇ ਦੱਸਿਆ ਕਿ ਫਿਲਹਾਲ ਵਿਸ਼ੇਸ਼ ਗਿਰਦਾਵਰੀ ਚੱਲ ਰਹੀ ਹੈ, ਪਰ ਹੁਣ ਤੱਕ ਪ੍ਰਾਪਤ ਸੂਚਨਾ ਅਨੁਸਾਰ ਅੰਮ੍ਰਿਤਸਰ ਜਿਲ੍ਹੇ ਦੀ ਕਰੀਬ 5000 ਏਕੜ ਫਸਲ ਹੜਾਂ ਨਾਲ ਪ੍ਰਭਾਵਿਤ ਹੋਈ ਹੈ, ਜਿਸ ਵਿਚੋਂ ਚਾਰ ਹਜ਼ਾਰ ਏਕੜ ਰਕਬਾ ਇਕੱਲਾ ਅਜਨਾਲਾ ਤਹਿਸੀਲ ਦਾ ਹੈ।ਇਸੇ ਤਰਾਂ ਤਰਨਤਾਰਨ ਜਿਲ੍ਹੇ ਵਿਚ 14125 ਹੈਕਟੇਅਰ ਰਕਬਾ ਹੜਾਂ ਨਾਲ ਪ੍ਰਭਾਵਿਤ ਹੋਇਆ ਹੈ, ਜਿਸ ਵਿਚੋਂ 12700 ਹੈਕਟੇਅਰ ਰਕਬਾ ਬਾਸਮਤੀ ਤੇ ਝੋਨੇ ਦਾ ਹੈ।ਖੇਤੀ ਮੰਤਰੀ ਨੇ 15 ਅਗਸਤ ਤੱਕ ਸਾਰੇ ਪ੍ਰਭਾਵਿਤ ਇਲਾਕੇ ਦੀ ਗਿਰਦਾਵਰੀ ਪੂਰੀ ਕਰਨ ਦਾ ਹਦਾਇਤ ਕਰਦੇ ਕਿਹਾ ਕਿ ਮੁੱਖ ਮਤੰਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਹਰੇਕ ਪ੍ਰਭਾਵਿਤ ਵਿਅਕਤੀਆਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।ਉਨਾਂ ਹੜ੍ਹ ਪ੍ਰਭਾਵਿਤ ਕਿਸਾਨਾਂ, ਖੇਤ ਮਜ਼ਦੂਰਾਂ ਤੇ ਆਮ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਵੀ ਅਧਿਕਾਰੀਆਂ ਨੂੰ ਕੀਤੀ।

ਉਨਾਂ ਵਿਭਾਗ ਦੇ ਅਧਿਕਾਰੀਆਂ ਨਾਲ ਖੁੱਲੀ ਗੱਲਬਾਤ ਕਰਦੇ ਉਨਾਂ ਦੇ ਮਸਲੇ ਵੀ ਸੁਣੇ ਤੇ ਉਨਾਂ ਨੂੰ ਹੱਲ ਕਰਦਾ ਭਰੋਸਾ ਦਿੱਤਾ।ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਐਸ.ਡੀ.ਐਮ ਮਨਕੰਵਲ ਸਿੰਘ ਚਾਹਲ, ਮੁੱਖ ਖੇਤੀਬਾੜੀ ਅਧਿਕਾਰੀ ਅੰਮ੍ਰਿਤਸਰ ਜਤਿੰਦਰ ਸਿੰਘ ਗਿੱਲ, ਮੁੱਖ ਖੇਤੀਬਾੜੀ ਅਧਿਕਾਰੀ ਤਰਨਤਾਰਨ ਹਰਪਾਲ ਸਿੰਘ, ਜਿਲ੍ਹਾ ਸਿਖਲਾਈ ਅਫਸਰ ਕੁਲਦੀਪ ਸਿੰਘ ਮੱਤੇਵਾਲਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …