Friday, September 11, 2026

ਘਰੋਂ ਦੌੜਿਆ ਠੰਡਾ ਵਿੱਚ ਰਾਤ ਭਰ ਠਰੂ ਠਰੂ ਕਰਦਾ ਰਿਹਾ

PPN2212201406

ਬਠਿੰਡਾ, 22 ਦਸੰਬਰ (ਅਵਤਾਰ ਸਿੰਘ ਕੈਂਥ / ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਰਾਜਿੰਦਰਾ ਕਾਲਜ ਦੇ ਪਿਛਲੇ ਪਾਸੇ ਸਜ਼ਬੀ ਮੰਡੀ ਦੇ ਨਜ਼ਦੀਕ ਨੌਜਵਾਨ ਲੜਕਾ ਉਮਰ15-16 ਸਾਲ ਸੀ ਘਰ ਦਿਆਂ ਨਾਲ ਝਗੜ ਕੇ ਰਾਤ ਭਰ ਠੰਢ ਵਿੱਚ ਇੱਕ ਕੰਬਲ ਵਿੱਚ ਬੈਠਾ ਰੋ ਰਿਹਾ ਦੀ ਸੂਚਨਾ ਮਹੁੱਲਾ ਨਿਵਾਸੀਆਂ ਵੱਲੋ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:), ਬਠਿੰਡਾ ਨੂੰ ਸੂਚਨਾਂ ਦਿੱਤੀ। ਸੰਸਥਾ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਅਤੇ ਪ੍ਰੈਸ ਸਕੱਤਰ ਪ੍ਰੀਤਪਾਲ ਸਿੰਘ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਲੜਕਾ ਕਾਫੀ ਸਹਿਮਿਆ ਹੋਇਆ ਰੋ ਰਿਹਾ ਸੀ। ਪੁੱਛਣ ਤੇ ਪਤਾ ਲੱਗਾ ਕਿ ਉਹ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਇੱਥੇ ਬਠਿੰਡੇ ਵਿੱਚ ਆਪਣੇ ਜੀਜੇ ਨਾਲ ਰੋਜੀ ਰੋਟੀ ਦੀ ਭਾਲ ਵਿੱਚ ਆਇਆ ਹੋਇਆ ਹੈ ਪਰ ਕਿਸੇ ਗੱਲੋ ਦੋਨਾਂ ਦਾ ਝਗੜਾ ਹੋ ਗਿਆ ਅਤੇ ਉਸ ਦੀ ਕਾਫੀ ਕੁੱਟਮਾਰ ਕੀਤੀ ਗਈ ਜਿਸ ਦੇ ਕਾਰਨ ਉਹ ਡਰਦਾ ਹੋਇਆ ਘਰੋ ਭੱਜ ਆਇਆ ਅਤੇ ਰਾਤ ਭਰ ਸੜਕ ਦੇ ਕੰਢੇ ਭੁੱਖਾ ਭਾਣਾ ਬੈਠਾ ਰੋਦਾ ਰਿਹਾ। ਸੰਸਥਾ ਨੇ ਉਸ ਦੇ ਪਰਿਵਾਰ ਨਾਲ ਸੰਪਰਕ ਕਰਕੇ ਉਸਨੂੰ ਪਰਿਵਾਰ ਦੇ ਹਵਾਲੇ ਕਰ ਕੀਤਾ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply