ਬਟਾਲਾ, 22 ਦਸੰਬਰ (ਨਰਿੰਦਰ ਬਰਨਾਲ) – ਗੁਰੂ ਨਾਨਕ ਦੇਵ ਪਬਲਿਕ ਸਕੂਲ ਹਰਚੋਵਾਲ ਰੋਡ ਕਾਦੀਆਂ ਵਿਖੇ ਮਦਰ ਟਰੇਸਾ ਚਿਲਡਰਨ ਡਿਵੈਲਪਮੈਟ ਸੋਸਾਇਟੀ (ਔੰਰੰਗਾਬਾਦ) ਮਹਾਂਰਾਸਟਰਾ ਵੱਲੋ ਕਰਵਾਏ ਗਏ ਡਰਾਇੰਗ ਅਤੇ ਸੁੰਦਰ ਲਿਖਤ ਮੁਕਾਬਲਿਆਂ ਵਿਚ ਸਕੂਲ ਦੇ ਯੁ ਕੇ ਜੀ ਦੇ ੧੫੧ ਬੱਚਿਆ ਨੇ ਉਤਸਾਹ ਪੂਰਨ ਹਿੱਸਾ ਲਿਆ, ਇਨਾ ਮੁਕਾਬਲਿਆਂ ਵਿਚ ਬੱਚਿਆਂ ਨੇ ਰੰਗੋਲੀ ਡਿਜਾਨਿੰਗ ਅਤੇ ਪੇਟਿੰਗ ਵਿਚ ਕੁਦਰਤੀ ਦ੍ਰਿਸਾਂ ਨੂੰ ਬੜੇ ਮਨਮੋਹਿਕ ਤਰੀਕੇ ਨਾਲ ਦਰਸਾਇਆ ਗਿਆ।ਪ੍ਰਿੰਸੀਪਲ ਸੰਤੋਸ ਵੈਦ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀਆਂ ਨਿਕੀਆਂ ਪ੍ਰਾਪਤੀਆਂ ਹੀ ਜੀਵਨ ਸੇਧ ਦਿੰਦੀਆਂ ਤੇ ਬੱਚੇ ਭਵਿੱਖ ਵਿੱਚ ਬੁਲੰਦੀਆਂ ਨੂੰ ਛੁੰਹਦੇ ਹਨ।ਪ੍ਰਿੰਸੀਪਲ ਸੰਤੋਸ ਵੈਦ ਵੱਲੋ ਦੱਸ ਗਏ ਵਿਸੇ ਤੇ ਸੁੰਦਰ ਲਿਖਾਈ ਮੁਕਾਬਲੇ ਵਿਚ ਬੱਚਿਆਂ ਨੇ ਮਨਪਸੰਦ ਮਹਾਂਨਾਇਕਾਂ ਦੇ ਜੀਵਨ ਬਾਰੇ ਲਿਖਿਆ, ਇਹਨਾ ਮੁਕਾਬਲਿਆਂ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਤਨਾਂਮ ਸਿੰਘ ਸੰਧੂ ਚੇਅਰਪਰਸਨ, ਮਨਜਿਦਰ ਕੌਰ ਸੰਧੂ , ਐਮ ਡੀ ਹਰਸਿਮਰਤ ਸਿੰਘ ਸੰਧੂ ਆਦਿ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …