Monday, July 8, 2024

ਸਰਦਾਰਨੀ ਕਿਰਨਦੀਪ ਕੌਰ ਦੂਆ ਨਮਿਤ ਅੰਤਿਮ ਅਰਦਾਸ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਲ਼ਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਦੇ ਸੈਕਟਰੀ ਅਤੇ ਬਿਜ਼ਨੈਸਮੈਨ ਲਾਇਨ ਜਗਮੋਹਨ ਸਿੰਘ ਦੂਆ ਦੀ ਧਰਮ ਪਤਨੀ ਸਵ. ਸਰਦਾਰਨੀ ਕਿਰਨਦੀਪ ਕੌਰ ਦੂਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸਥਾਨਕ ਰਣਜੀਤ ਐਵਨਿਊ ਸਥਿਤ ਗੁਰਦੁਆਰਾ ਪਾਤਸ਼ਹੀ ਛੇਵੀਂ ਆਯੋਜਿਤ ਕੀਤਾ ਗਿਆ।ਰਾਗੀ ਸਿੰਘਾਂ ਵਲੋਂ ਵੈਰਾਗਮਈ ਕੀਰਤਨ ਉਪਰੰਤ ਹੋਈ ਅੰਤਿਮ ਅਰਦਾਸ ਵਿੱਚ ਰਿਸ਼ਤੇਦਾਰਾਂ, ਸਾਕ ਸਬੰੰਧੀਆਂ ਅਤੇ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਨੇ ਸ਼ਮੂਲੀਅਤ ਕੀਤੀ।ਖਾਲਸਾ ਕਾਲਜ ਦੇ ਸਾਬਕਾ ਪ੍ਰੋਫੈਸਰ ਅਤੇ ਸਿੱਖ ਆਗੂ ਪ੍ਰੋ. ਬਲਜਿੰਦਰ ਸਿੰਘ ਨੇ ਸਮੂਹ ਸ਼ਖਸ਼ੀਅਤਾਂ ਵਲੋਂ ਸਰਦਾਰਨੀ ਕਿਰਨਦੀਪ ਕੌਰ ਦੂਆ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਹਾਜ਼ਰ ਸ਼ਖਸ਼ੀਅਤਾਂ ਵਿੱਚ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਮੈਂਬਰ ਅਜਾਇਬ ਸਿੰਘ ਅਭਿਆਸੀ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਭਾਈ ਰਾਜਦੀਪ ਸਿੰਘ, ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ, ਕੌਂਸਲਰ ਜਰਨੈਲ ਸਿੰਘ ਢੋਟ, ਸਾਬਕਾ ਕੋਂਸਲਰ ਸ਼ੈਲਿੰਦਰ ਸਿੰਘ ਸ਼ੈਲੀ, ਭਾਜਪਾ ਆਗੂ ਜਗਮੋਹਨ ਸਿੰਘ ਰਾਜੂ, ਭਾਜਪਾ ਜਿਲ਼੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਭਾਜਪਾ ਆਗੂ ਕੰਵਰਬੀਰ ਸਿੰਘ ਮੰਜ਼ਿਲ, ਭਾਜਪਾ ਆਗੂ ਮੋਹਿਤ ਮਹਾਜਨ, ਸਾਬਕਾ ਕੌਂਸਲਰ ਨਵਦੀਪ ਸਿੰਘ ਗੋਲਡੀ, ਲਾਇਨ ਨਰਿੰਦਰ ਸਿੰਘ, ਲਾਇਨ ਐਸ.ਐਸ ਸਮਰਾ, ਲਾਇਨ ਬਲਜੀਤ ਸਿੰਘ ਜੰਮੂ, ਲਾਇਨ ਮਨਦੀਪ ਸਿੰਘ, ਲਾਇਨ ਜੇ.ਐਸ ਨਾਗਪਾਲ, ਲਾਇਨ ਐਚ.ਐਸ ਬਾਵਾ, ਲਾਇਨ ਰਾਮਸ਼ਰਨ ਚਾਵਲਾ ਹਰਿਦੁਆਰ, ਲਾਇਨ ਪਰਮਜੀਤ ਸਿੰਘ ਚਾਵਲਾ ਪੀਡੀਜੀ, ਲਾਇਨ ਜਸਵਿੰਦਰ ਸਿੰਘ ਡੀਜੀਐਸ, ਗਵਰਨਰ ਸੈਕੰਡ ਬੀਵੀਐਮ ਗੋਇਲ, ਲਾਇਨ ਜੀ.ਐਸ ਸੇਠੀ ਟੀਡੀਜੀ, ਲਾਇਨ ਹਰਜੀਤ ਸਿੰਘ ਪਠਾਨਕੋਟ, ਲਾਇਨ ਹਰਦੀਪ ਸਿੰਘ ਖੜਕਾ, ਲਾਇਨ ਹਰਿੰਦਰ ਸਿੰਘ ਬਾਵਾ, ਸੁਖਦੀਪ ਸਿੰਘ ਦੂਆ, ਤਰਨਦੀਪ ਸਿੰਘ ਦੂਆ, ਗਗਨਦੀਪ ਸਿੰਘ ਦੂਆ, ਰਚਨਦੀਪ ਸਿੰਘ ਦੂਆ, ਖੁਸ਼ਵਿੰਦਰ ਸਿੰਘ ਸੰਧੂ, ਭਾਈ ਸੁਰਿੰਦਰ ਸਿੰਘ ਅਰੋੜਾ ਵੀਰ ਜੀ, ਖੁਰਿੰਦਰ ਸਿੰਘ ਨਰੂਲਾ, ਭਾਈ ਮਨਜੀਤ ਸਿੰਘ ਭਾਈ ਘਨੱਈਆ ਜੀ ਮਿਸ਼ਨ, ਗੁਰਬਖਸ਼ ਸਿੰਘ ਬੱਗਾ, ਸਤਿੰਦਰ ਸਿੰਘ ਚਾਵਲਾ, ਜਸਬੀਰ ਸਿੰਘ ਸੇਠੀ, ਡਾ. ਅਮਰੀਕ ਸਿੰਘ ਮਾਤਾ ਕੌਲਾਂ ਜੀ ਹਸਪਤਾਲ, ਲਾਇਨ ਜਗਜੀਤ ਸਿੰਘ ਸੁੱਚੂ, ਲਾਇਨ ਜਸਬੀਰ ਸਿੰਘ ਸੱਗੂ, ਲਾਇਨ ਸੂਰਤ ਸਿੰਘ, ਲਾਇਨ ਜਗਤਾਰ ਸਿੰਘ, ਲਾਇਨ ਸੁਖਦੇਵ ਸਿੰਘ, ਦਲਬੀਰ ਸਿੰਘ, ਬਿਕਰਮਜੀਤ ਸਿੰਘ ਦੂਆ, ਜੇ.ਐਸ ਕੁੰਦਰਾ ਆਦਿ ਸ਼ਾਮਲ ਸਨ।
ਜਿਕਰਯੋਗ ਹੈ ਕਿ ਸਰਦਾਰਨੀ ਕਿਰਨਦੀਪ ਕੌਰ ਦੂਆ ਦਾ ਸੰਖੇਪ ਬਿਮਾਰੀ ਉਪਰੰਤ 30 ਅਗਸਤ 2023 ਨੂੰ ਦਿਹਾਂਤ ਹੋ ਗਿਆ ਸੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …