Sunday, June 15, 2025
Breaking News

ਈ.ਟੀ.ਟੀ. ਅਧਿਆਪਕ ਯੂਨੀਅਨ ਨੇ ਏ.ਡੀ.ਸੀ. ਨੂੰ ਸੌਂਪਿਆ ਮੰਗ ਪੱਤਰ

ਐਡੀਸ਼ਨਲ ਡਿਪਟੀ ਕਮਿਸ਼ਨ ਦੇ ਵਧੀਆ ਸਹਿਯੋਗ ਲਈ ਅਧਿਆਪਕਾਂ ਨੇ ਕੀਤਾ ਧੰਨਵਾਦ

PPN2212201409

ਬਠਿੰਡਾ, 22 ਦਸੰਬਰ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਸ਼ਿਫਟ ਹੋਏ ਅਧਿਆਪਕਾਂ ਦੇ ਰਿਕਾਰਡ ਸਬੰਧੀ ਰਹਿੰਦੇ ਕੰਮ ਮੁਕੰਮਲ ਕਰਨ ਲਈ ਅੱਜ ਈ.ਟੀ.ਟੀ. ਅਧਿਆਪਕ ਯੂਨੀਅਨ ਇਕਾਈ ਬਠਿੰਡਾ ਦੇ ਸਮੂਹ ਅਧਿਆਪਕਾਂ ਨੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਜੱਸੀ ਦੀ ਅਗਵਾਈ ਵਿੱਚ ਏ.ਡੀ.ਸੀ ਵਿਕਾਸ ਮੈਡਮ ਸੋਨਾਲੀ ਗਿਰੀ ਨੂੰ ਮੰਗ ਪੱਤਰ ਸੌਂਪ ਕੇ ਅਧਿਆਪਕਾਂ ਦੇ ਰਹਿੰਦੇ ਕੰਮ ਮੁਕੰਮਲ ਕਰਨ ਅਤੇ ਅਧੂਰੇ ਰਿਕਾਰਡ ਨੂੰ ਜਲਦ ਪੂਰਾ ਕਰਦੇ ਸਿੱਖਿਆ ਵਿਭਾਗ ਦੇ ਸਪੁਰਦ ਕਰਨ ਦੀ ਗੱਲ ਕੀਤੀ ਹੈ। ਅਧਿਆਪਕ ਮਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਆਗੂ ਗੁਰਜੀਤ ਸਿੰਘ ਜੱਸੀ ਨੇ ਆਖਿਆ ਕਿ ਉਕਤ ਅਧਿਆਪਕਾਂ ਵਿੱਚ ਸੀਨੀਅਰ ਜੂਨੀਅਰ ਅਨਾਮਲੀ ਦੂਰ ਕਰਨ , ਸੀ.ਪੀ ਐਫ ਦੇ ਬਕਾਏ 01.07.2006 ਤੋਂ ਵਿਆਜ ਸਮੇਤ ਜਾਰੀ ਕਰਨ, ਅਧਿਆਪਕਾਂ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੇ ਟਾਈਮ ਬਾਰ ਹੋਣ ਕਾਰਨ ਰੁਕੇ ਬਕਾਏ ਜਾਰੀ ਕਰਨ ਲਈ ਪ੍ਰਵਾਨਗੀ, ਅਧਿਆਪਕਾਂ ਦੀ ਪਰਸਨਲ ਫਾਈਲਾਂ ਵਿੱਚ ਅਧੂਰਾ ਰਿਕਾਰਡ ਜਿਵੇਂ ਕਿ ਪੁਲਿਸ ਵੈਰੀਫਿਕੇਸ਼ਨ, ਮੈਡੀਕਲ ਬਿੱਲ, ਕਨਫਰਮੇਸ਼ਨ ਪੱਤਰ ਆਦਿ ਨੂੰ ਪੂਰਾ ਕਰਨ ਸਬੰਧੀ, ਜ਼ਿਲ੍ਹੇ ਦੇ ਬਲਾਕ ਤਲਵੰਡੀ ਸਾਬੋ ਦੀਆਂ ਅਧਿਆਪਕਾਂਵਾਂ ਪਰਮਿੰਦਰ ਕੌਰ, ਸੁਨੀਤਾ ਰਾਣੀ, ਸਿਸਲਿਆ ਥੋਮਸ ਅਤੇ ਸੁਨੀਤਾ ਰਾਣੀ ਦੀ ਬਕਾਇਆ ਤਨਖਾਹ ਜਾਰੀ ਕਰਨ , ਅਤੇ ਬਲਾਕ ਤਲਵੰਡੀ ਵਿੱਚ ਕੰਮ ਕਰਦੇ ਅਧਿਆਪਕਾਂ ਦਾ ਸੀ.ਪੀ.ਐਫ ਫੰਡ ਇਕਸਾਰ ਕਰਨ ਦੀ ਮੰਗ ਸ਼ਾਮਿਲ ਹੈ। ਇਸ ਮੌਕੇ ਅਧਿਆਪਕਾਂ ਵੱਲੋਂ ਏ.ਡੀ.ਸੀ ਵੱਲੋਂ ਪਿਛਲੇ ਸਮੇਂ ਦੁਰਾਨ ਅਧਿਆਪਕ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਹੁਣ ਜਦੋਂ ਕਿ ਉਕਤ ਅਧਿਆਪਕ ਜ਼ਿਲਾ ਪ੍ਰੀਸ਼ਦਾਂ ਤੋਂ ਸਿੱਖਿਆ ਵਿਭਾਗ ਵਿੱਚ ਤਬਦੀਲ ਹੋ ਚੁੱਕੇ ਹਨ ਤਾਂ ਉਨ੍ਹਾਂ ਦੇ ਰਿਕਾਰਡ ਅਤੇ ਹੋਰਨਾਂ ਰਹਿੰਦੇ ਮਸਲਿਆਂ ਨੂੰ ਤੁਰੰਤ ਹੱਲ ਕਰਵਾਉਣ ਦਾ ਭਰੋਸਾ ਏ.ਡੀ.ਸੀ, ਸੋਨਾਲੀ ਗਿਰੀ ਨੇ ਦਿੰਦਿਆਂ ਕਿਹਾ ਕਿ ਵੱਖ ਵੱਖ ਬਲਾਕਾਂ ਅਫਸਰਾਂ ਨੂੰ ਪੱਤਰ ਜਾਰੀ ਕਰਕੇ ਅਧਿਆਪਕਾਂ ਦਾ ਸਮੁੱਚਾ ਰਿਕਾਰਡ ਪੂਰਾ ਕਰ ਦਿੱਤਾ ਜਾਵੇਗਾ ਅਤੇ ਅਧਿਆਪਕਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਆਗੂਆਂ ਵਿੱਚ ਜਗਮੇਲ ਸਿੰਘ, ਅਰਜਨ ਸਿੰਘ, ਨਰਪਿੰਦਰ ਸਿੰਘ ਨਿੱਪੀ, ਸੁਖਪਾਲ ਸਿੰਘ, ਰਾਜ ਵਰਮਾਂ, ਸ਼ਿਵ ਬਠਿੰਡਾ, ਸੁਨੀਤਾ ਰਾਣੀ, ਕੁਲਦੀਪ ਸਿੰਘ ਗੋਸਲ, ਰਾਜਪ੍ਰੀਤ ਸਿੰਘ ਵੀ ਇੱਥੇ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply