Sunday, June 15, 2025
Breaking News

ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ

PPN2212201410

ਅੰਮ੍ਰਿਤਸਰ, 22 ਦਸੰਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ (ਚੀ.ਖਾ.ਦੀ.ਚੈ.ਸੁ) ਅੰਮ੍ਰਿਤਸਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ, ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਮਨਾਏ ਜਾ ਰਹੇ ਸ਼ਹੀਦੀ ਸਪਤਾਹ ਦੀ ਲੜੀ ਦਾ ਸਮਾਗਮ ‘ਸਾਡਾ ਵਿਰਸਾ ਸਾਡਾ ਪਰਿਵਾਰ’ ਕਰਵਾਇਆ ਗਿਆ। ਇਸ ਮੌਕੇ ਤੇ ਸਕੂਲ ਦੇ ਮੈਂਬਰ ਇੰਚਾਰਜ਼ ਸ. ਜਸਵਿੰਦਰ ਸਿੰਘ ਐਡਵੋਕੇਟ ਤੇ ਸ. ਕੁਲਜੀਤ ਸਿੰਘ ਸਾਹਨੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸਮਾਗਮ ਦੇ ਆਰੰਭ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਇਲਾਹੀ ਬਾਣੀ ਦਾ ਰਸ-ਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਤੇ ਮਾਤਾ ਗੁਜਰੀ, ਚਾਰ ਸਾਹਿਬਜ਼ਾਦਿਆਂ ਅਤੇ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਜੂਨੀਅਰ ਅਤੇ ਸੀਨੀਅਰ ਗਰੁੱਪ ਵਿਚ ਕਵਿਤਾ ਮੁਕਾਬਲਾ ਕਰਵਾਇਆ ਗਿਆ।ਇਸ ਵਿੱਚ ਬਲਵਿੰਦਰ ਸਿੰਘ ਜੋੜਾ ਅਡੀਸ਼ਨਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਬਿਕਰਮ ਜੀਤ ਸਿੰਘ, ਸਰਦਾਰਨੀ ਅਤੇ ਸ. ਹਰਜੀਤ ਸਿੰਘ ਮੈਂਬਰ ਅਕਾਲ ਪੁਰਖ ਕੀ ਫੌਜ ਨੇ ਜੱਜ ਸਾਹਿਬਾਨ ਦੇ ਤੌਰ ਤੇ ਸ਼ਿਰਕਤ ਕੀਤੀ।ਸਮਾਗਮ ਵਿੱਚ ਸ਼ਾਮਲ ਹੋਣ ਲਈ ਬੱਚਿਆਂ ਦੀਆਂ ਸਤਿਕਾਰਯੋਗ ਦਾਦੀਆਂ ਅਤੇ ਮਾਤਾਵਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਕੋਆਰਡੀਨੇਟਰ ਸ. ਸੁਖਦੇਵ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਤੇ ਸ਼ਖ਼ਸੀਅਤ ਤੇ ਮਹਾਨਤਾ ਤੇ ਚਾਨਣਾ ਪਾਉਂਦੇ ਹੋਏ ਚਮਕੌਰ ਦੀ ਜੰਗ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਬਹਾਦਰੀ ਤੇ ਸ਼ਹੀਦੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸਿੱਖੀ ਪ੍ਰਤੀ ਅਡੋਲਤਾ ਤੇ ਸ਼ਹੀਦੀ ਦਾ ਜ਼ਿਕਰ ਕਰਦੇ ਹੋਏ ਨਵੀਂ ਪੀੜੀ ਨੂੰ ਸਿੱਖੀ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।ਕਵਿਤਾ ਮੁਕਾਬਲੇ ਵਿੱਚ ਜੂਨੀਅਰ ਗਰੁੱਪ ਵਿਚ ਸੁਰਭੀ ਨੇ ਪਹਿਲਾ, ਅਰਸ਼ਦੀਪ ਸਿੰਘ ਨੇ ਦੂਸਰਾ, ਜਸਪ੍ਰੀਤ ਕੌਰ ਨੇ ਤੀਸਰਾ ਤੇ ਜੋਤ ਸਿਮਰਨ ਕੌਰ ਨੇ ਹੌਂਸਲਾ ਅਫ਼ਜ਼ਾਊ ਇਨਾਮ ਪ੍ਰਾਪਤ ਕੀਤਾ। ਸੀਨੀਅਰ ਗਰੁੱਪ ਵਿੱਚ ਜੈਸਮੀਨ ਕੌਰ ਨੇ ਪਹਿਲਾ, ਅਨਮੋਲ ਸਿੰਘ ਨੇ ਦੂਸਰਾ ਤੇ ਤਰੁਨਜੋਤ ਕੌਰ ਨੇ ਤੀਸਰਾ ਅਤੇ ਹਰਮਨਪ੍ਰੀਤ ਸਿੰਘ, ਰਾਜਬੀਰ ਸਿੰਘ ਤੇ ਸਿਮਰਨਜੀਤ ਕੌਰ ਨੇ ਹੌਂਸਲਾ ਅਫ਼ਜ਼ਾਊ ਇਨਾਮ ਪ੍ਰਾਪਤ ਕੀਤਾ।ਪਹਿਲੇ ਇਨਾਮ ਦੇ ਤੌਰ ਤੇ ਟੈਬਲੇਟ ਡਾਟਾਵਿੰਡ ਕੰਪਨੀ ਵੱਲੋਂ ਅਤੇ ਦੂਜੇ ਇਨਾਮ ਦੇ ਤੌਰ ‘ਤੇ ਘੜੀ ਔਰਗਨੇਟ ਕੰਪਨੀ ਵੱਲੋਂ ਸਪਾਂਸਰ ਕੀਤੇ ਗਏ।
ਇਸ ਮੌਕੇ ‘ਤੇ ਬੱਚਿਆਂ ਤੇ ਮਾਤਾਵਾਂ ਕੋਲੋ ਸਾਹਿਬਜ਼ਾਦਿਆਂ ਦੇ ਜੀਵਨ ਨਾਲ ਸੰਬੰਧਿਤ ਸਵਾਲ ਵੀ ਪੁੱਛੇ ਗਏ, ਜਿਨ੍ਹਾਂ ਦਾ ਸਭ ਨੇ ਬੜੇ ਉਤਸ਼ਾਹ ਨਾਲ ਉੱਤਰ ਦਿੱਤਾ।ਸ. ਜਸਵਿੰਦਰ ਸਿੰਘ ਐਡਵੋਕੇਟ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਗੁਰੂ ਸਾਹਿਬਾਨ ਦੁਆਰਾ ਪਾਏ ਪੂਰਨਿਆਂ ਤੇ ਚੱਲਣ ਅਤੇ ਧਰਮ ਦੀ ਰਾਖੀ ਲਈ ਦਿੱਤੀਆਂ ਗਈਆਂ ਸ਼ਹੀਦੀਆਂ ਅਤੇ ਸਿੱਖੀ ਵਿਰਸੇ ਨੂੰ ਯਾਦ ਰੱਖਦੇ ਹੋਏ ਨਸ਼ਾ, ਭਰੂਣ ਹੱਤਿਆ, ਨਕਲ ਜਿਹੀਆਂ ਬੁਰਾਈਆਂ ਨੂੰ ਦੂਰ ਕਰਕੇ ਸਿੱਖੀ ਨੂੰ ਕਾਇਮ ਰੱਖਣ ਦਾ ਸੰਦੇਸ਼ ਦਿੱਤਾ।ਉਨਾਂ੍ਹ ਨੇ ਅੱਜ ਦੀਆਂ ਮਾਂਵਾਂ ਨੂੰ ਨਾਮ ਸਿਮਰਨ ਕਰਨ, ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਸੰਬੰਧਿਤ ਸਾਖੀਆਂ ਸੁਣਾਉਣ ਅਤੇ ਦਸਤਾਰ ਅਤੇ ਸਿੱਖੀ ਨਾਲ ਜੋੜਨ ਦੀ ਪ੍ਰੇਰਣਾ ਦਿੱਤੀ।ਸ. ਐਡਵੋਕੇਟ ਜੀ ਨੇ ਬੱਚਿਆਂ ਅਤੇ ਮਾਤਾਵਾਂ ਨੂੰ ਸਿੱਖੀ ਨੂੰ ਕਾਇਮ ਰੱਖਣ ਦਾ ਪ੍ਰਣ ਲੈਣ ਲਈ ਪ੍ਰੇਰਿਤ ਕੀਤਾ।ਜਿਸਦਾ ਬੱਚਿਆਂ ਅਤੇ ਮਾਤਾਵਾਂ ਨੇ ਬੜੇ ਉਤਸ਼ਾਹ ਨਾਲ ਹੁੰਗਾਰਾ ਭਰਿਆ।ਇਸ ਮੌਕੇ ‘ਤੇ ਸ. ਕੁਲਜੀਤ ਸਿੰਘ ਮੈਂਬਰ ਇੰਚਾਰਜ਼ ਤਰਨ ਤਾਰਨ ਬ੍ਰਾਂਚ, ਸ. ਬਿਕਰਮਜੀਤ ਸਿੰਘ, ਸਰਦਾਰਨੀ ਅਤੇ ਸ. ਹਰਜੀਤ ਸਿੰਘ, ਸ. ਹਰਪ੍ਰੀਤ ਸਿੰਘ, ਸ. ਸੁਖਦੇਵ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਅੰਤ ਵਿੱਚ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply