ਸੰਗਰੂਰ, 23 ਸਤੰਬਰ (ਜਗਸੀਰ ਲੌਂਗੋਵਾਲ) – ਹਾਈਟਸ ਐਡ ਹਾਈਟਸਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਦੇ ਬੱਚੇ ਬੱਚੇ ਪੜ੍ਹਾਈ ਦੇ ਨਾਲ-ਨਾਲ ਖੇਡਾਂ
ਵਿੱਚ ਵੀ ਅੱਗੇ ਵਧ ਰਹੇ ਹਨ।ਇਹਨਾਂ ਵਿਦਿਆਰਥੀਆਂ ਨੇ ਖੇਡ ਮੁਕਾਬਲੇ ਵਿੱਚ ਹਿੱਸਾ ਲੈ ਕੇ ਸਕੂਲ ਦਾ ਨਾਂ ਉਚਾ ਕੀਤਾ ਹੈ।ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਵਿਖੇ ਹੋਈਆਂ ਖੇਡਾਂ ਵਿੱਚ ਸਕੂਲ ਦੇ ਬੱਚਿਆਂ ਨੇ ਖੋ ਖੋ, ਸ਼ਤਰੰਜ ਤੇ ਹੋਰ ਕਈ ਤਰ੍ਹਾਂ ਦੀਆਂ ਖੇਡਾਂ ਵਿੱਚ ਅਹਿਮ ਸਥਾਨ ਹਾਸਲ ਕੀਤੇ ਹਨ। ਮਨਵੀਰ, ਵੰਸ਼ਵੀਰ, ਫਤਹਿ ਸਿੰਘ, ਵਿਸ਼ਵਜੀਤ ਸਿੰਘ, ਅਤਿਸ਼, ਸਿੰਗਲਾ, ਲਵਿਸ਼, ਕੇਸ਼ਵ ਬਾਂਸਲ, ਗੁਰਵੀਰ ਸਿੰਘ, ਅਗਮਦੀਪ, ਗੁਰਸ਼ਰਨਵੀਰ ਸਿੰਘ, ਗਿਤੇਸ਼ ਵਿਰੇਨ ਨੇ ਖੋ-ਖੋ ਖੇਡ ਮੁਕਾਬਲੇ ਵਿੱਚ ਦੂਜਾ, ਪੰਜਵੀਂ ਕਲਾਸ ਦੀ ਆਰਾਧਿਆ ਅਤੇ ਤੀਜੀ ਕਲਾਸ ਦੇ ਹਰਸ਼ ਸਿੰਗਲਾ ਨੇ ਸ਼ਤਰੰਜ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ।ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਅਤੇ ਪ੍ਰਿੰਸੀਪਲ ਪ੍ਰਿਅੰਕਾ ਬਾਂਸਲ ਨੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media