Saturday, December 21, 2024

ਜਿਲ੍ਹੇ ਚ ਸਵੱਛਤਾ ਹੀ ਸੇਵਾ 2023 ਪੰਦਰਵਾੜਾ ਮੁਹਿੰਮ ਦੀ ਸ਼ੁਰੂਆਤ- ਸ੍ਰੀਮਤੀ ਸੁਖਮਿੰਦਰ ਕੌਰ

ਦੇਸ਼ ਭਰ ਵਿੱਚ 2 ਅਕਤੂਬਰ ਤੱਕ ਚੱਲੇਗਾ ਸਵੱਛਤਾ ਪੰਦਰਵਾੜਾ

ਅੰਮ੍ਰਿਤਸਰ, 23 ਸਤੰਬਰ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਦੀ ਪ੍ਰਧਾਨਗੀ ਹੇਠ ਜੰਡਿਆਲਾ ਬਲਾਕ ਦੇ ਦਫਤਰ ਵਿਖੇ ਉਹਨਾ ਦੀ ਪਤਨੀ  ਵਲੋਂ ਸਵੱਛਤਾ ਹੀ ਸੇਵਾ 2023 ਪੰਦਰਵਾੜਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਉਨਾਂ ਦੱਸਿਆ ਕਿ ਆਪਣਾ ਆਲੇ-ਦੁਆਲਾ ਜਿਥੇ ਅਸੀ ਰਹਿੰਦੇ ਹਾਂ ਅਤੇ ਜੀਵਨ ਬਸਰ ਕਰਦੇ ਹਾਂ, ਸਾਫ-ਸੁਥਰਾ ਰੱਖਣਾ ਅਤਿ ਜਰੂਰੀ ਹੈ, ਕਿਉਂਕਿ ਜੇਕਰ ਸਾਡਾ ਆਲਾ-ਦੁਆਲਾ ਸਾਫ-ਸੁਥਰਾ ਹੋਵੇਗਾ ਤਾਂ ਹੀ ਅਸੀ ਬਿਮਾਰੀਆਂ ਤੋ ਨਿਜ਼ਾਤ ਪਾ ਕੇ ਤੰਦਰੁਸਤ ਰਹਾਂਗੇ।ਜੇਕਰ ਅਸੀ ਆਪਣਾ ਆਲਾ-ਦੁਆਲਾ ਸਾਫ-ਸੁਥਰਾ ਰੱਖਣਾ ਸ਼ੁਰੂ ਕਰ ਦਿੱਤਾ ਤਾਂ ਸਾਡਾ ਪਿੰਡ, ਸ਼ਹਿਰ, ਕਸਬਾ ਅਤੇ ਜਿਲ੍ਹਾ ਸਭ ਸਾਫ-ਸੁਥਰੇ ਆਪਣੇ ਆਪ ਹੋ ਜਾਣਗੇ।ਸ੍ਰੀਮਤੀ ਸੁਖਮਿੰਦਰ ਕੌਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਨਿਰਦੇਸ਼ਾਂ ਤਹਿਤ ਦੇਸ਼ ਵਿਚ 15 ਸਤਬੰਰ ਤੋ ਲੈ ਕੇ 2 ਅਕਤੂਬਰ 2023 ਤਕ ਸਵੱਛਤਾ ਹੀ ਸੇਵਾ ਪੰਦਰਵਾੜਾ ਮੁਹਿੰਮ ਨੂੰ ਜਾਰੀ ਰੱਖਣ ਲਈ ਕਿਹਾ ਗਿਆ।
ਉਨਾਂ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਦੇਸ਼ ਨੂੰ ਸਾਫ-ਸੁਥਰਾ ਤੇ ਕੂੜਾ ਮੁਕਤ ਬਣਾਉਣਾ ਹੈ।ਇਸ ਮਿਸ਼ਨ ਤਹਿਤ ਜ਼ਿਲੇ੍ਹ ੱ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।ਜਿਸ ਵਿੱਚ ਬੱਸ ਸਟੈਂਡ, ਰੇਲਵੇ ਸਟੇਸ਼ਨ, ਸੈਰ-ਸਪਾਟਾ ਸਥਾਨਾਂ, ਸਕੂਲਾਂ, ਕਾਲਜਾਂ, ਇਤਿਹਾਸਕ ਸਮਾਰਕ, ਵਿਰਾਸਤੀ ਸਥਾਨ, ਪਿੰਡਾਂ ਅਤੇ ਕਾਲੋਨੀਆਂ ਵਿੱਚ ਸਫਾਈ ਕੀਤੀ ਜਾਵੇਗੀ।ਜਿਸ ਨਾਲ ਅਸੀਂ ਸਾਫ-ਸੁਥਰਾ ਤੇ ਤੰਦਰੁਸਤ ਵਾਤਾਵਰਨ ਸਿਰਜਣ ਵਿੱਚ ਸਫਲ ਹੋ ਸਕੀਏ।ਉਨ੍ਹਾਂ ਪਿੰਡਾਂ ਨੂੰ ਓ.ਡੀ.ਐਫ ਪਲੱਸ ਪਿੰਡ ਘੋਸ਼ਿਤ ਕੀਤਾ ਜਾਵੇਗਾ, ਜਿਨ੍ਹਾਂ ਵਿੱਚ (ਖੁੱਲੇ੍ਹ ਵਿਚ ਸ਼ੌਚ ਮੁਕਤ ਹੋਵੇ), ਠੋਸ ਤੇ ਤਰਲ ਕੂੜੇ ਦੇ ਸਹੀ ਪ੍ਰਬੰਧਨ ਯਕੀਨੀ ਹੋਵੇ ਅਤੇ ਜਿਸ ਦੇ ਆਲੇ-ਦੁਆਲੇ ਪੂਰੀ ਤਰ੍ਹਾਂ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੋਵੇ।
ਪਰਗਟ ਸਿੰਘ ਬੀ.ਡੀ.ਪੀ.ਓ ਬਲਾਕ ਜੰਡਿਆਲਾ ਨੇ ਇਸ ਸਵੱਛਤਾ ਮੁਹਿੰਮ ਸਬੰਧੀ ਜਿਲ੍ਹਾ ਵਾਸੀਆਂ ਨੂੰ ਕਿਹਾ ਕਿ ਇਸ ਮੁਹਿੰਮ ਤਹਿਤ ਜਿਲ੍ਹੇ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਪੰਚਾਇਤਾਂ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਸਫਾਈ ਕੀਤੀ ਜਾਵੇਗੀ ਅਤੇ ਹਰ ਬਲਾਕ ਦੇ 20 ਪਿੰਡਾਂ ਵਿੱਚ ਠੋਸ ਕੂੜੇ ਦੇ ਪ੍ਰੋਜੈਕਟ ਚਾਲੂ ਕਰਵਾਏ ਜਾਣ ਗਏ।ਉਨ੍ਹਾਂ ਲੋਕਾਂ ਨੂੰ ਇਸ ਮੁਹਿੰਮ ਵਿੱਚ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਹੀ ਮਹਾਤਮਾ ਗਾਂਧੀ ਜੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਨਰੇਸ਼ ਅਠਵਾਲ, ਸਤਿੰਦਰ ਸਿੰਘ, ਸਰਬਜੀਤ ਡਿੰਪੀ, ਸੁਖਵਿੰਦਰ ਸੋਨੀ, ਸੋਤਖ ਸਿੰਘ ਚੇਅਰਮੈਨ, ਸੁਖਮਿੰਦਰ ਸਿੰਘ ਐਸ.ਡੀ.ਓ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਹੋਰ ਨਮਾਇੰਦੇ ਹਾਜ਼ਰ ਸਨ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …