Thursday, September 17, 2026

ਮਾਤਾ ਸੁਰਜੀਤ ਕੌਰ ਨਮਿਤ ਅੰਤਿਮ ਅਰਦਾਸ ਅੱਜ 24 ਸਤੰਬਰ ਨੂੰ

ਲੋਕ ਸੰਪਰਕ ਮੰਤਰੀ ਜੋੜਾਮਾਜਰਾ ਨੇ ਪਰਿਵਾਰ ਨਾਲ ਫੋਨ ‘ਤੇ ਦੁੱਖ ਕੀਤਾ ਸਾਂਝਾ

ਅੰਮ੍ਰਿਤਸਰ, 23 ਸਤੰਬਰ (ਜਗਦੀਪ ਸਿੰਘ) – ਪ੍ਰਸਿੱਧ ਪੰਜਾਬੀ ਕਵੀ ਤੇ ਸੁਤੰਤਰਤਾ ਸੈਨਾਨੀ ਸਵ. ਵੀਰ ਸਿੰਘ ਵੀਰ ਦੀ ਸੁਪਤਨੀ ਮਾਤਾ ਸੁਰਜੀਤ ਕੌਰ ਜੋ ਕਿ 108 ਸਾਲ ਦੀ ਉਮਰ ਵਿੱਚ 14 ਸਤੰਬਰ 2023 ਗੁਰੂ ਚਰਨਾਂ ਵਿੱਚ ਜਾ ਬਿਰਾਜ਼ੇ ਸਨ, ਨਮਿਤ ਅੰਤਿਮ ਅਰਦਾਸ  ਅੱਜ 24 ਸਤੰਬਰ ਨੂੰ ਹੋਵੇਗੀ।ਦੱਸਣਯੋਗ ਹੈ ਕਿ ਸਵ. ਵੀਰ ਸਿੰਘ ਵੀਰ ਨੂੰ ਉਨ੍ਹਾਂ ਦੀਆਂ ਦੇਸ਼ ਕੌਮ ਦੀਆਂ ਸੇਵਾਵਾਂ ਬਦਲੇ ਰਾਸ਼ਟਰਪਤੀ ਸ਼੍ਰੀ ਸ਼ੰਕਰ ਦਿਆਲ ਸ਼ਰਮਾ ਅਤੇ ਭਾਰਤ ਸਰਕਾਰ ਵਲੋਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਦਿੱਲੀ ਵਿਖੇ ਤਾਮਰ ਪੱਤਰ ਨਾਲ ਸਨਮਾਨਿਆ ਸੀ।ਮਾਤਾ ਜੀ ਨੇ ਵੀ ਵੀਰ ਸਿੰਘ ਵੀਰ ਨਾਲ 1942 ਵਿੱਚ ਜੇਲ੍ਹ ਕੱਟੀ ਅਤੇ ਆਪਣੇ ਪਤੀ ਦੇ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ।ਉਹ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੀ ਧੀ ਬਣੇ ਹੋਏ ਸਨ ਤੇ ਡਾ. ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਦੇ ਮਾਤਾ ਕਿਸ਼ਨ ਕੌਰ ਨਾਲ ਉਨਾਂ ਦਾ ਭੈਣਾਂ ਵਾਂਗ ਪਿਆਰ ਸੀ।
ਲੋਕ ਸੰਪਰਕ ਮੰਤਰੀ ਪੰਜਾਬ ਚੇਤਨ ਸਿੰਘ ਜੋੜਾਮਾਜਰਾ ਅਤੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਮਾਤਾ ਸੁਰਜੀਤ ਕੌਰ ਦੇ ਅਕਾਲ ਚਲਾਣੇ ‘ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮਾਤਾ ਸੁਰਜੀਤ ਕੌਰ ਦੇ ਸਪੁੱਤਰ ਅਮਰਜੀਤ ਸਿੰਘ ਭਾਟੀਆ ਅਨੁਸਾਰ ਮਾਤਾ ਜੀ ਨਮਿਤ ਅੰਤਿਮ ਅਰਦਾਸ 24 ਸਤੰਬਰ 2023 ਨੂੰ ਸਥਾਨਕ ਸੇਵਾ ਸਿੰਘ ਹਾਲ, ਅਜੀਤ ਨਗਰ ਸੁਲਤਾਨਵਿੰਡ ਵਿਖੇ ਬਾਅਦ ਦੁਪਿਹਰ 1-00 ਤੋਂ 2-00 ਵਜੇ ਹੋਵੇਗੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …