ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਕੀਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਅੱਜ ਸਾਰੇ ਵਿਭਾਗਾਂ ਨੇ
ਆਪਣੇ ਦਫਤਰਾਂ ਵਿੱਚ ਸਫਾਈ ਮੁਹਿੰਮ ਵਿੱਢੀ ਰੱਖੀ।ਛੁੱਟੀ ਦੇ ਬਾਵਜ਼ੂਦ ਸਾਰੇ ਜਿਲਾ ਅਧਿਕਾਰੀ ਅਤੇ ਸਟਾਫ ਆਪਣੇ ਦਫਤਰਾਂ ਦੀ ਸਫਾਈ ਕਰਦੇ ਨਜ਼ਰ ਆਏ।ਤਲਵਾੜ ਨੇ ਬੀਤੇ ਦਿਨ ਸਫਾਈ ਮੁਹਿੰਮ ਬਾਰੇ ਕੀਤੀ ਗਈ ਮੀਟਿੰਗ ਵਿੱਚ ਸਪੱਸ਼ਟ ਕੀਤਾ ਸੀ ਕਿ ‘ਸਵੱਛਤਾ ਹੀ ਸੇਵਾ’ ਮੁਹਿੰਮ ਨੂੰ ਜ਼ਮੀਨੀ ਪੱਧਰ ’ਤੇ ਤਾਂ ਹੀ ਲਾਗੂ ਕੀਤਾ ਜਾ ਸਕਦਾ ਹੈ, ਜੇਕਰ ਆਪਾਂ ਸਾਰੇ ਇਸ ਨੂੰ ਆਪਣੇ ਚੌਗਿਰਦੇ ਦੀ ਸਫਾਈ ਤੋਂ ਸ਼ੁਰੂ ਕਰੀਏ।ਉਨ੍ਹਾਂ ਇਸ ਦੀ ਸ਼ੁਰੂਆਤ ਆਪਣੇ ਦਫਤਰਾਂ ਤੋਂ ਕਰਨ ਦੀ ਹਦਾਇਤ ਕਰਦੇ ਸਾਰੇ ਅਧਿਕਾਰੀਆਂ ਨੂੰ ਸਫਾਈ ਕਰਨ ਲਈ ਕਿਹਾ ਸੀ।ਜਿਸ ਦੇ ਚੱਲਦੇ ਅੱਜ ਸਾਰੇ ਅਧਿਕਾਰੀ ਤੇ ਕਰਮਚਾਰੀ ਬੜੇ ਉਤਸ਼ਾਹ ਨਾਲ ਦਫਤਰਾਂ ਦੀ ਸਫਾਈ ਕਰਦੇ ਰਹੇ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਜਾਣਬੁੱਝ ਕੇ ਆਪਣੇ ਅਜਿਹੇ ਨੈਤਿਕ ਫਰਜ਼ਾਂ ਤੋਂ ਮੂੰਹ ਮੋੜ ਕੇ ਘਰਾਂ ਦਾ ਕੂੜਾ ਕਰਕਟ ਜਨਤਕ ਸਥਾਨਾਂ, ਰਿਹਾਇਸ਼ੀ ਤੇ ਵਪਾਰਕ ਸੰਸਥਾਨਾਂ ਦੇ ਆਲੇ ਦੁਆਲੇ ਸੁੱਟ ਕੇ ਗੰਦਗੀ ਫੈਲਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਘਰਾਂ ਵਿਚੋਂ ਕੂੜਾ ਕਰਕਟ ਇਕੱਤਰ ਕਰਨ ਸਮੇਂ ਵਰਤੇ ਜਾਣ ਵਾਲੇ ਵਾਹਨਾਂ ਵਿੱਚੋਂ ਕੂੜਾ ਕਰਕਟ ਰਸਤਿਆਂ ਵਿੱਚ ਨਾ ਖਿੱਲਰੇ ਅਤੇ ਕੂੜੇ ਦੇ ਡੰਪਾਂ ਤੋਂ ਸਮੇਂ ਸਿਰ ਕੂੜੇ ਦੀ ਚੁਕਾਈ ਨੂੰ ਯਕੀਨੀ ਬਣਾਇਆ ਜਾਵੇ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media