ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਉਪਰੰਤ 100 ਸਾਲ ਮੁਕੰਮਲ ਹੋਣ ‘ਤੇ ਇਸ ਕਾਲਜ ਵਿਖੇ
2023 ਵਿਚ 100 ਸਾਲਾ ਪਰਵ ਮਨਾਇਆ ਜਾ ਰਿਹਾ ਹੈ ਜਿਸ ਵਿਚ ਸਾਲ 2023 ਦੌਰਾਨ ਵੱਖ-ਵੱਖ ਅਕੈਡਿਮਿਕ, ਸਪੋਰਟਸ ਅਤੇ ਕਲਰਚਰਲ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਪ੍ਰੋਗਰਾਮਾਂ ਦੇ ਤਹਿਤ ਮਿਤੀ 17,18,19 ਨਵੰਬਰ 2023 ਨੂੰ ਫਾਈਨਲ Centennial Celebration ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਇਸ ਸਪੋਰਟ ਈਵੈਂਟਸ ਦਾ ਉਦਘਾਟਨ ਡਾ. ਰਾਜੀਵ ਦੇਵਗਨ, ਡਾਇਰੈਕਟਰ ਪ੍ਰਿੰਸੀਪਲ, ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ਵਲੋਂ ਸਰਕਾਰੀ ਮੈਡੀਕਲ ਕਾਲਜ ਕੈਂਪਸ ਵਿਚ ਸਥਿਤ CISCO (Centennial Indoor Sports Complex) ਵਿੱਚ ਕੀਤਾ ਗਿਆ।
ਇਸ ਉਦਘਾਟਨ ਸਮਾਰੋਹ ਵਿਚ ਡਾ. ਜੇ.ਪੀ ਅੱਤਰੀ ਵਾਈਸ ਪ੍ਰਿੰਸੀਪਲ, ਡਾ. ਕਰਮਜੀਤ ਸਿੰਘ ਮੈਡੀਕਲ ਸੁਪਰਡੈਂਟ, ਡਾ. ਰਚਨਾ ਬਾਛਲ ਡਿਪਟੀ ਮੈਡੀਕਲ ਸੁਪਰਡੈਂਟ, ਡਾ. ਜੇ.ਐਸ ਕੁਲਾਰ, ਡਾ. ਸੰਜੀਵ ਸ਼ਰਮਾ, ਡਾ. ਰਾਕੇਸ਼ ਸ਼ਰਮਾ ਪ੍ਰੋਫੈਸਰ ਸਰਜਰੀ ਇੰਚਾਰਜ਼ ਸਪੋਰਟਸ ਈਵੈਂਟਸ, ਡਾ. ਮਨਮੀਤ ਕੋਰ, ਡਾ. ਜਸਪ੍ਰੀਤ ਸਿੰਘ, ਡਾ. ਗੁਰਪ੍ਰੀਤ ਕੋਰ, ਡਾ. ਰੀਵਾਪਲ ਸਿੰਘ, ਡਾ. ਹਰਪ੍ਰੀਤ ਕੋਰ, ਫਕੈਲਟੀ, ਸਟਾਫ ਅਤੇ ਵਿਦਿਆਰਥੀ ਸ਼ਾਮਲ ਸਨ।ਇਸ ਸਪੋਰਟਸ ਈਵੈਂਟਸ ਦੋਰਾਨ ਕਾਲਜ ਦੇ ਵਿਦਿਆਰਾਥੀਆਂ ਵਲੋਂ ਸਵਿੰਮਿੰਗ ਸਪੋਰਟਸ ਜਿਸ ਤਰਾਂ ਕਿ ਫਰੀ ਸਟਾਈਲ ਸਵਿਮਿੰਗ, ਰਿਲੇ ਸਵਿਮਿੰਗ ਅਤੇ ਵਾਟਰ ਪੋਲੋ ਖੇਡਾਂ ਖੇਡੀਆਂ ਗਈਆਂ ਅਤੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ।ਇਸ ਉਪਰੰਤ CISCO Complex ਵਿੱਚ ਟੇਬਲ ਟੈਨਿਸ ਖੇਡਾਂ ਦੀ ਵੀ ਸ਼ੁਰੂਆਤ ਕੀਤੀ ਗਈ।ਇਸ ਤੋਂ ਇਲਾਵਾ ਸਪੋਰਟਸ ਈਵੈਂਟ ਦੇ ਚੱਲਦੇ ਹੋਰ ਇਨਡੋਰ ਖੇਡਾਂ ਦੀ ਖੇਡੀਆਂ ਜਾਣਗੀਆਂ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media