ਟੂਰਨਾਮੈਟ ਦੀ ਆਫਲਾਈਨ ਐਂਟਰੀ ਖੇਡ ਸਥਾਨ ‘ਤੇ ਸਵੇਰੇ 11:00 ਵਜੇ ਤੱਕ ਹੀ ਲਈ ਜਾਵੇਗੀ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਦਾ ਆਯੋਜਨ ਪੰਜਾਬ ਦੇ ਹਰੇਕ ਵਸਨੀਕ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ।ਇਸ ਖੇਡ ਮੇਲੇ ਵਿੱਚ ਵੱਖ-ਵੱਖ ਪੱਧਰਾਂ ਦੇ ਮੁਕਾਬਲੇ ਕਰਵਾਏ ਜਾਣਗੇ।ਸੁਖਚੈਨ ਸਿੰਘ ਨੇ ਦੱਸਿਆ ਕਿ ਜਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ ਵੱਖ-ਵੱਖ ਖੇਡ ਸਥਾਨ ‘ਤੇ 26-09-2023 ਤੋਂ 05-10-2023 ਤੱਕ ਹੋ ਰਹੀ ਹੈ।ਜਿਲ੍ਹਾ ਪੱਧਰ ਤੇ ਅੰ-14,17,21, 21 ਤੋ 30, 31 ਤੋ 40 ਉਮਰ ਵਰਗ ਵਿੱਚ ਕੁੱਲ 11 ਬਾਸਕਿਟਬਾਲ, ਫੁੱਟਬਾਲ, ਹੈਂਡਬਾਲ, ਹਾਕੀ, ਖੋ-ਖੋ, ਪਾਵਰਲਿਫਟਿੰਗ, ਸੂਟਿੰਗ, ਸਾਫਟਬਾਲ, ਤੈਰਾਕੀ, ਵੇਟਲਿਫਟਿੰਗ, ਗੱਤਕਾ ਜਦਕਿ ਅੰ-14,17,21, 21 ਤੋ 30, 31 ਤੋਂ 40, 41 ਤੋ 55, 56 ਤੋ 65 ਅਤੇ 65 ਸਾਲ ਤੋਂ ਉਪਰ ਉਮਰ ਵਰਗ ਵਿੱਚ ਕੁੱਲ 7 ਐਥਲੈਟਿਕਸ, ਬੈਡਮਿੰਟਨ, ਚੈਸ, ਲਾਅਨ ਟੈਨਿਸ, ਟੇਬਲ ਟੈਨਿਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਉਮਰ ਵਰਗ ਅੰ 14,17,21, 21 ਤੋ 25, ਸੀਨੀਅਰ ਵਰਗ ਅਤੇ 25 ਵਰਗ ਤੋ ਉਪਰ ਵਿੱਚ ਜੂਡੋ, ਉਮਰ ਵਰਗ ਅੰ 14, ਅੰ 17, ਅੰ 20 ਅਤੇ ਸੀਨੀਅਰ ਵਰਗ ਵਿੱਚ ਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਸਟਾਈਲ, ਉਮਰ ਵਰਗ ਅੰ-14,17,21, 21 ਤੋ 40 ਵਿੱਚ ਕਿੱਕ ਬਾਕਸਿੰਗ, ਉਮਰ ਵਰਗ ਅੰ 14, 17, 19, 40 ਵਰਗ ਵਿੱਚ ਗੇਮ ਬਾਕਸਿੰਗ, ਉਮਰ ਵਰਗ ਅੰ-14, 17, 20, 23, 23 ਤੋ 35 ਅਤੇ 35 ਤੋ ਉਪਰ ਵਿੱਚ ਗੇਮ ਕੁਸ਼ਤੀ ਕਰਵਾਈ ਜਾ ਰਹੀ ਹੈ।ਇਹਨਾਂ ਜਿਲ੍ਹਾ ਪੱਧਰੀ ਖੇਡਾਂ ਦੇ ਵੈਨਿਯੂ ਅਤੇ ਗੇਮਾਂ ਦੇ ਈਵੈਟ ਸਬੰਧੀ ਵੇਧੇਰੇ ਜਾਣਕਾਰੀ ਲਈ ਦਫਤਰ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਐਮ.ਐਮ ਮਾਲਵੀਆ ਰੋਡ ਅੰਮ੍ਰਿਤਸਰ ਵਿਖੇ ਸਪੰਰਕ ਕੀਤਾ ਜਾ ਸਕਦਾ ਹੈ।
ਵਿਅਕਤੀਗਤ ਅਤੇ ਟੀਮ ਗੇਮ ਵਿੱਚ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਰਟੀਫਿਕੇਟ ਦੇ ਕੇ ਸਪੋਰਟਸ ਵਿਭਾਗ ਵਲੋਂ ਸਨਮਾਨਿਤ ਕੀਤਾ ਜਾਵੇਗਾ।ਇਹਨਾਂ ਟੂਰਨਾਮੈਂਟਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਉਮਰ ਦਾ ਮਾਪਢੰਡ ਹੇਠ ਲਿਖੇ ਅਨੁਸਾਰ ਹੈ।ਉਨ੍ਹਾਂ ਨੇ ਦੱਸਿਆ ਕਿ ਅੰਡਰ -14 (ਮਿਤੀ: 01-01-2010 ਤੋ ਬਾਅਦ ਦਾ ਜਨਮ), ਅੰਡਰ -17 (ਮਿਤੀ: 01-01-2007 ਤੋ ਬਾਅਦ ਦਾ ਜਨਮ), ਅੰਡਰ-21 (ਮਿਤੀ: 01-01-2023 ਤੋਂ ਬਾਅਦ ਦਾ ਜਨਮ), ਅੰਡਰ -21 ਤੋ 30 (ਮਿਤੀ: 01-01-1994 ਤੋ 31-12-2002 ਤੱਕ), ਅੰਡਰ-31 ਤੋਂ 40 (ਮਿਤੀ: 01-01-1984 ਤੋ 31-12-1993 ਤੱਕ), ਅੰਡਰ -41 ਤੋਂ 55 ਵਰਗ (ਮਿਤੀ 01-01-1969 ਤੋਂ 31-12-1983 ਤੱਕ) 7. ਅੰਡਰ-56 ਤੋਂ 65 ਵਰਗ (ਮਿਤੀ: 01-01-1959 ਤੋਂ 31-12-1968 ਤੱਕ), 65 ਸਾਲ ਤਂੋ ਉਪਰ (ਮਿਤੀ 31-12-1958 ਜਾਂ ਉਸ ਤੋਂ ਪਹਿਲਾਂ ਵਾਲਾ) ਇਸ ਤੋਂ ਇਲਾਵਾ ਜਿਲ੍ਹਾ ਪੱਧਰੀ ਟੂਰਨਾਮੈਟਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਰਿਫਰੈਸ਼ਮੈਟ ਅਤੇ ਲੰਚ ਮੁਹੱਈਆ ਕਰਵਾਇਆ ਜਾਵੇਗਾ।
ਜਿਲ੍ਹਾ ਪੱਧਰ ਟੂਰਨਾਮੈਂਟ ਵਿੱਚ ਭਾਗ ਲੈਣ ਸਬੰਧੀ ਨਿਯਮ ਅਤੇ ਸ਼ਰਤਾਂ ਇਸ ਪ੍ਰਕਾਰ ਹਨ।ਖਿਡਾਰੀ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ ਅਤੇ ਉਸ ਕੋਲ ਰਿਹਾਇਸ਼ੀ ਸਰਟੀਫਿਕੇਟ ਜਾਂ ਪੰਜਾਬ ਦਾ ਅਧਾਰ ਕਾਰਡ ਹੋਣਾ ਚਾਹੀਦਾ ਹੈ।ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਕਰਮਚਾਰੀ, ਜੋ ਚੰਡੀਗੜ੍ਹ ਵਿੱਚ ਰਹਿ ਰਹੇ ਹਨ, ਖੁਦ ਅਤੇ ਉਹਨਾਂ ਦੇ ਆਸ਼ਰਿਤ ਵੀ ਖੇਡਾਂ ਵਿੱਚ ਭਾਗ ਲੈ ਸਕਦੇ ਹਨ।ਇੱਕ ਖਿਡਾਰੀ ਇੱਕ ਟੀਮ ਗੇਮ ਜਾਂ ਵਿਅਕਤੀਗਤ ਖੇਡ ਵਿੱਚ ਵੱਧ ਤੋਂ ਵੱਧ ਦੋ ਈਵੈਂਟਾਂ ਵਿੱਚ ਭਾਗ ਲੈ ਸਕਦਾ ਹੈ।ਇੱਕ ਖਿਡਾਰੀ ਇੱਕ ਉਮਰ ਵਰਗ ਵਿੱਚ (ਜੋ ਅਸਲ ਉਮਰ ਦੇ ਹਿਸਾਬ ਨਾਲ) ਹਿੱਸਾ ਲੈ ਸਕਦਾ ਹੈ।ਸਾਰੇ ਸਕੂਲ, ਪਿੰਡ, ਸ਼ਹਿਰ, ਬਲਾਕ/ਜਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈ ਸਕਦੇ ਹਨ।ਖੇਡ ਵਿਭਾਗ ਪੰਜਾਬ ਦੀਆਂ ਰੈਜੀਡੈਸ਼ਨ ਅਕੈਡਮੀਆਂ ਦਾ ਖਿਡਾਰੀ ਆਪਣੀ ਅਕੈਡਮੀ ਵਾਲੇ ਜਿਲ੍ਹੇ ਵਿੱਚ ਇਹਨਾਂ 6 ਖੇਡਾਂ (ਫੁੱਟਬਾਲ, ਕਬੱਡੀ ਨੈਸ਼ਨਲ ਅਤੇ ਸਰਕਲ ਸਟਾਈਲ, ਖੋ ਖੋ, ਵਾਲੀਬਾਲ ਸ਼ੂਟਿੰਗ ਅਤੇ ਵਾਲੀਬਾਲ ਸਮੈਸਿੰਗ, ਐਥਲੈਟਿਕਸ) ਜਿਲ੍ਹਾ ਪੱਧਰੀ ਵਿੱਚ ਭਾਗ ਲੈ ਸਕਣ ਯੋਗ ਹੋਵੇਗਾ।ਜਿਲ੍ਹਾ ਪੱਧਰੀ ਖੇਡਾਂ ਵਿੱਚ ਸਬੰਧਤ ਖੇਡ ਦੀਆਂ ਰਾਸ਼ਟਰੀ ਫੈਡਰੇਸ਼ਨਾਂ ਦੁਆਰਾ ਅਪਣਾਏ ਰੂਲਜ ਅਤੇ ਰੈਗੂਲੇਸ਼ਨਜ ਲਾਗੂ ਕੀਤੇ ਜਾਣਗੇ।ਜਿਲ੍ਹਾ ਪੱਧਰੀ ਖੇਡਾਂ ਦੌਰਾਨ ਲੋੜ ਪੈਣ ਤੇ ਖਿਡਾਰੀਆਂ ਦਾ ਡੋਪ ਟੈਸਟ ਕਿਸੇ ਸਮੇ ਵੀ ਕਰਵਾਇਆ ਜਾ ਸਕਦਾ ਹੈ।ਰੈਫਰੀ ਦਾ ਫੈਸਲਾ ਅੰਤਿਮ ਹੋਵੇਗਾ।ਐਂਟਰੀ ਪੂਰੀ ਟੀਮ ਲਈ ਕੀਤੀ ਜਾਵੇਗੀ, ਨਹੀਂ ਤਾਂ ਟੀਮ ਗੇਮਾਂ ਵਿੱਚ ਅਧੂਰੀ ਟੀਮ ਐਂਟਰ ਕਰਨ/ਰਜਿਸਟ੍ਰੇਸ਼ਨ ਕਰਨ ਤੇ ਵਿਚਾਰ ਨਹੀ ਕੀਤਾ ਜਾਵੇਗਾ।ਕੋਸ਼ਿਸ਼ ਕੀਤੀ ਜਾਵੇ ਕਿ ਟੀਮ ਦੇ ਖਿਡਾਰੀਆਂ ਦੀ ਖੇਡ ਕਿੱਟ ਇੱਕੋ ਜਿਹੀ ਹੋਵੇ।ਬਲਾਕ ਪੱਧਰ ਤੋਂ ਹਰ ਗੇਮ ਵਿੱਚ ਦੋ ਟੀਮਾਂ ਸਿਲੈਕਟ ਹੋ ਕੇ ਜਿਲ੍ਹਾ ਪੱਧਰ ‘ਤੇ ਜਾਣਗੀਆਂ।ਜਿਨ੍ਹਾਂ ਜਿਲ੍ਹਿਆਂ ਵਿੱਚ ਬਲਾਕ ਪੰਜ ਤੋਂ ਘੱਟ ਹਨ, ਉਹ ਤਿੰਨ ਜਾ ਤਿੰਨ ਤੋ ਵੱਧ ਟੀਮਾਂ ਬਲਾਕ ਵਿਚੋਂ ਜਿਲ੍ਹਾ ਪੱਧਰ ‘ਤੇ ਲੈ ਜਾ ਸਕਦੇ ਹਨ।ਜਿਲ੍ਹਾ ਪੱਧਰੀ ਟੂਰਨਾਂਮੈਟ ਦੀ ਆਫ ਲਾਈਨ ਐਟਰੀ ਖੇਡ ਸਥਾਨ `ਤੇ ਸਵੇਰੇ 11:00 ਵਜੇ ਤੱਕ ਹੀ ਲਈ ਜਾਵੇਗੀ।ਇਸ ਉਪਰੰਤ ਕੋਈ ਵੀ ਖਿਡਾਰੀ ਦੀ ਐਂਟਰੀ ਵਿਚਾਰੀ ਨਹੀ ਜਾਵੇਗੀ।