Wednesday, July 22, 2026

ਪੱਤਰਕਾਰ ਨੂੰ ਸਦਮਾ, ਮਾਤਾ ਊਸ਼ਾ ਰਾਣੀ ਦਾ ਦਿਹਾਂਤ

ਜੰਡਿਆਲਾ ਗਰੂ, 22 ਦਸੰਬਰ (ਹਰਿੰਦਰਪਾਲ ਸਿੰਘ) – ਪੱਤਰਕਾਰ ਗੁਲਸ਼ਨ ਵਿਨਾਇਕ ਦੇ ਮਾਤਾ ਸ੍ਰੀਮਤੀ ਊਸ਼ਾ ਰਾਣੀ ਦੀ ਅੱਜ ਸਵੇਰੇ ਅਚਾਨਕ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।ਗੁਲਸ਼ਨ ਵਿਨਾਇਕ ਸਮੇਤ 4 ਲੜਕੇ ਪਿੱਛੇ ਛੱਡ ਗਏ ਹਨ।ਜੰਡਿਆਲਾ ਪ੍ਰੈਸ ਕਲੱਬ ਦੇ ਕੈਸ਼ੀਅਰ ਗੁਲਸ਼ਨ ਵਿਨਾਇਕ ਨਾਲ ਦੁੱਖ ਸਾਂਝਾ ਕਰਨ ਵਾਲਿਆ ਵਿਚ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਪਾਰਟੀਆ ਤੋਂ ਇਲਾਵਾ ਸਮੂਹ ਪੱਤਰਕਾਰ ਭਾਈਚਾਰਾ ਪਹੁੰਚਿਆ ਹੋਇਆ ਸੀ।ਵਿਨਾਇਕ ਪਰਿਵਾਰ ਨੂੰ ਇਸਤੋਂ ਪਹਿਲਾਂ ਵੀ ਬਲਦੇਵ ਰਾਜ ਵਿਨਾਇਕ ਸਾਬਕਾ ਕੋਂਸਲਰ ਦੇ ਅਕਾਲ ਚਲਾਣਾ ਕਰ ਜਾਣ ਨਾਲ ਗਹਿਰਾ ਸਦਮਾ ਲੱਗਾ ਸੀ।ਗੁਲਸ਼ਨ ਵਿਾਨਇਕ ਦੇ ਪਿਤਾ ਜੀ ਸ੍ਰੀ ਜੰਗ ਬਹਾਦਰ ਦੀ ਵੀ ਲਗਭਗ ਇਕ ਸਾਲ ਪਹਿਲਾਂ ਮੋਤ ਹੋ ਗਈ ਸੀ।ਦੁਪਹਿਰ ਮਾਤਾ ਜੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹਨਾ ਦੀ ਅੰਤਿਮ ਯਾਤਰਾ ਵਿਚ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ, ਹਰੀਸ਼ ਕੱਕੜ ਮੀਤ ਪ੍ਰਧਾਨ, ਅਸ਼ਵਨੀ ਸ਼ਰਮਾ, ਸੰਦੀਪ ਕੁਮਾਰ, ਅੰਮ੍ਰਿਤਪਾਲ ਸਿੰਘ, ਵਰੁਣ ਸੋਨੀ, ਸਤਪਾਲ ਵਿਨਾਇਕ, ਹਰਿੰਦਰਪਾਲ ਸਿੰਘ, ਸਿਮਰਤਪਾਲ ਸਿੰਘ, ਪ੍ਰਦੀਪ ਜੈਨ, ਕੁਲਜੀਤ ਸਿੰਘ, ਸੁਖਚੈਨ ਸਿੰਘ, ਨਰਿੰਦਰ ਸੂਰੀ, ਮੁਨੀਸ਼ ਕੁਮਾਰ, ਦਿਨੇਸ਼ ਕੁਮਾਰ, ਗੁਰਦੀਪ ਸਿੰਘ ਨਾਗੀ, ਸਤਿੰਦਰ ਸਿੰਘ ਅਠਵਾਲ, ਰਾਕੇਸ਼ ਕੁਮਾਰ ਸਾਰੇ ਪੱਤਰਕਾਰ ਤੋਂ ਇਲਾਵਾ ਰਵਿੰਦਰਪਾਲ ਕੁੱਕੂ, ਰਾਜੀਵ ਕੁਮਾਰ ਮਾਣਾ ਜਿਲ੍ਹਾ ਅੰਮ੍ਰਿਤਸਰ ਭਾਜਪਾ ਦਿਹਾਤੀ ਪ੍ਰਧਾਨ, ਅਮਨ ਢੋਟ, ਭਗਵਾਨ ਦਾਸ ਵਿਨਾਇਕ, ਸਾਹਿਲ ਸ਼ਰਮਾ, ਬਲਦੇਵ ਸਿੰਘ ਪੰਡੋਰੀ, ਰਾਕੇਸ਼ ਕੁਮਾਰ ਟੋਨੀ, ਪ੍ਰੀਕਸ਼ਤ ਸ਼ਰਮਾ, ਆਸ਼ੂ ਵਿਨਾਇਕ ਆਦਿ ਹਾਜ਼ਿਰ ਸਨ। ਸਵਰਗਵਾਸੀ ਊਸ਼ਾ ਰਾਣੀ ਦੀ ਅੰਤਿਮ ਅਰਦਾਸ ਅਤੇ ਰਸਮ ਕਿਰਿਆ 25 ਦਸੰਬਰ ਦਿਨ ਵੀਰਵਾਰ ਸੰਗਮ ਪੈਲਸ ਦੁਪਹਿਰ 1-2 ਵਜੇ ਹੋਵੇਗੀ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply