ਅੰਮ੍ਰਿਤਸਰ, 30 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਪੋਸਟ ਅੰਗਰੇਜੀ ਵਿਭਾਗ ਵਲੋਂ ਮੁਲਕ ਰਾਜ ਆਨੰਦ ਇੰਗਲਿਸ਼ ਲਿਟਰੇਰੀ ਸੁਸਾਇਟੀ ਦੇ ਸਹਿਯੋਗ ਨਾਲ ਸ. ਭਗਤ ਸਿੰਘ ਦੇ ਜਨਮ ਦਿਵਸ ’ਤੇ ਸਾਹਿਤਕ ਮੁਕਾਬਲਿਆ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।
ਵਿਦਿਆਰਥੀਆਂ ਦੇ ਸ਼ਬਦ ਗਾਇਨ ਉਪਰੰਤ ਵਿਭਾਗ ਮੁਖੀ ਪ੍ਰੋ: ਸੁਪਨਿੰਦਰਜੀਤ ਕੌਰ ਨੇ ਸਵਾਗਤੀ ਭਾਸ਼ਣ ’ਚ ਕਿਹਾ ਕਿ ਵਿਭਾਗ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ।
ਡਾ. ਮਹਿਲ ਸਿੰਘ ਨੇ ਕਿਹਾ ਸਹਿਕਰਮੀ ਗਤੀਵਿਧੀਆਂ ਬੱਚਿਆਂ ’ਚ ਜਿੰਦਗੀ ਦੀਆਂ ਔਕੜਾਂ ਨਾਲ ਨਜਿੱਠਣ ਲਈ ਅਤੇ ਕਲਾ ਪੈਦਾ ਕਰਦੀਆਂ ਹਨ ਅਤੇ ਇਹ ਪਾਠਕ੍ਰਮ ਅਤੇ ਜਿੰਦਗੀਆਂ ਦੇ ਮੁੱਦਿਆਂ ਨੂੰ ਆਪਸ ’ਚ ਜੋੜਦੀਆਂ ਹਨ।ਕਵਿਤਾ ਉਚਾਰਨ, ਡੈਕਲਾਮੇਸ਼ਨ ਅਤੇ ਭਾਸ਼ਿਕ ਨਿੰਪੁਨਤਾ ਟੈਸਟ ਕਰਵਾਇਆ ਗਿਆ।ਜਿਸ ਵਿੱਚ ਡਾ. ਗਤਿੰਦਰ ਮਾਨ, ਡਾ. ਦੀਪਕ ਦੇਵਗਨ, ਪ੍ਰੋ: ਪ੍ਰ੍ਰਨੀਤ ਕੌਰ ਢਿੱਲੋਂ, ਪ੍ਰੋ: ਦਲਜੀਤ ਸਿੰਘ ਨੇ ਜੱਜ ਦੀ ਭੂਮਿਕਾ ਨਿਭਾਈ।
ਅਨਮੋਲਪ੍ਰੀਤ ਕੌਰ, ਕੋਮਲ ਜੋਸ਼ਨ ਅਤੇ ਸਿਮਰਨਪ੍ਰੀਤ ਕੌਰ ਨੇ ਡੈਕਲਾਮੇਸ਼ਨ ’ਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ।ਜਦਕਿ ਹਰਪ੍ਰੀਤ ਕੌਰ ਅਤੇ ਮਾਨਸੀ ਕਾਲੀਆ ਨੇ ਕਵਿਤਾ ਉਚਾਰਨ ’ਚ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ।ਸਨਆਰੀ ਅਤੇ ਕਿਟੂ ਸ਼ੁਕਲਾ ਨੇ ਸਾਂਝੇ ਤੌਰ ’ਤੇ ਤੀਸਰਾ ਸਥਾਨ ਹਾਸਲ ਕੀਤਾ।ਭਾਸ਼ਿਕ ਨਿਪੁੰਨਤਾ ਟੈਸਟ ’ਚ ਗੁਰਲੀਨ ਕੌਰ ਪਹਿਲੇ ਅਤੇ ਵਨਸ਼ਿਕਾ ਦੂਜੇ ਸਥਾਨ ’ਤੇ ਰਹੀਆਂ।ਪ੍ਰੋ: ਢਿੱਲੋ ਨੇ ਡਾ. ਮਹਿਲ ਸਿੰਘ ਦੀ ਰੁਹਿਨੁਮਾਈ ਤੇ ਅਗਵਾਈ ਅਤੇ ਲਿਟਰੇਰੀ ਸੁਸਾਇਟੀ ਦੇ ਰਹਿਬਰ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਧੰਨਵਾਦ ਕੀਤਾ।
ਇਸ ਮੌਕੇ ਪ੍ਰੋ: ਡਾ. ਸਾਂਵਤ ਸਿੰਘ ਮੰਟੋ, ਪ੍ਰੋ: ਮਮਤਾ ਮਹਿੰਦਰੂ, ਪ੍ਰੋ: ਵਿਜੈ ਬਰਨਾਡ, ਡਾ. ਜਸਵਿੰਦਰ ਕੌਰ, ਪ੍ਰੋ: ਪੂਜਾ ਕਾਲੀਆ, ਪ੍ਰੋ: ਗੁਰਪ੍ਰੀਤ ਸਿੰਘ, ਪ੍ਰੋ: ਹਰਸ਼ ਸਲਾਰੀਆ, ਪ੍ਰੋ: ਐਮ.ਪੀ ਮਸੀਹ, ਪ੍ਰੋ: ਹਰਮਨਪ੍ਰੀਤ ਸਿੰਘ, ਪ੍ਰੋ: ਮਹਿਕਦੀਪ ਕੌਰ ਅਤੇ ਹੋਰ ਅਧਿਆਪਕ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …