ਸਰਕਾਰ ਪ੍ਰਾਂਤਾਂ ਦੇ ਪਾਣੀ ਵੰਡ ਦੇ ਫੇਸਲੇ ਸਹੀ ਤ’ਥਾਂ ਦੇ ਅਧਾਰ ‘ਤੇ ਕਰੇ – ਜਥੇਦਾਰ ਭੌਰ
ਅੰਂਮ੍ਰਿਤਸਰ, 22 ਦਸਬਰ (ਗੁਰਪ੍ਰੀਤ ਸਿੰਘ) ੁ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸ੍ਰੀ ਕਲਗੀਧਰ ਨਿਵਾਸ, ਸੈਕਟਰ ੨੭ੁਬੀ, ਚੰਡੀਗੜ੍ਹ ਵਿਖੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ ਦੇ ਦਿਸ਼ਾੁਨਿਰਦੇਸ਼ਾਂ ਹੇਠ ‘ਸਿੱਖ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ’ ਦੁਆਰਾ ਰੀਸਰਚ ਸਕਾਲਰਾਂ ਦੀ ਅਗਵਾਈ ਅਤੇ ਸਿਖਲਾਈ ਲਈ ਸ਼ੁਰੂ ਕੀਤੀ ਗਈ, ਲੈਕਚਰ ਲੜੀ ਦਾ ਸਮਾਗਮ ਹੋਇਆ। ਜਿਸ ਦਾ ਵਿਸ਼ਾ ‘ਪੰਜਾਬ ਦੇ ਦਰਿਆਵਾਂ ਦੇ ਵਹਿਣ ਇਤਿਹਾਸਕ ਦ੍ਰਿਸ਼ਟੀਕੋਣ’ ਰਿਹਾ।
ਸਰੋਤਿਆਂ ਦਾ ਸਵਾਗਤ ਕਰਦੇ ਹੋਏ ਡਾ: ਕਿਰਪਾਲ ਸਿੰਘ ਨੇ ਕਿਹਾ ਕਿ ਦਰਿਆਵਾਂ ਦੇ ਵਹਿਣ ਬਦਲਣ ਨਾਲ ਵੱਡੀਆਂ ਭੂਗੋਲਿਕ ਤਬਦੀਲੀਆਂ ਆਉਂਦੀਆਂ ਹਨ। ਉਨ੍ਹਾਂ ਫਾਰਸੀ ਸਰੋਤਾਂ ਦੇ ਅਧਾਰ ਤੇ ਪੰਜਾਬ ਦੇ ਨਾਮਕਰਣ ਬਾਰੇ ਦੱਸਿਆ ਅਤੇ ਸਿੱਖ ਗੁਰਦੁਆਰਿਆਂ ਤੇ ਸਿੱਖ ਅਸਥਾਨਾਂ ਦਾ ਦਰਿਆਵਾਂ ਨਾਲ ਸਬੰਧ ਉੱਪਰ ਚਾਨਣਾ ਪਾਇਆ ਤੇ ਭਾਰਤ ਤੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦੋਹਾਂ ਦੇਸ਼ਾਂ ਦੀ ਇੰਡਸ ਵਾਟਰ ਟਰੀਟੀ ਬਾਰੇ ਦੱਸਿਆ।
ਮੁੱਖ ਵਕਤਾ ਸz: ਕਿਰਪਾਲ ਸਿੰਘ ਦਰਦੀ, ਰਿਟਾਇਰਡ ਇੰਜੀਨੀਅਰ, ਨਹਿਰੀ ਵਿਭਾਗ, ਪੰਜਾਬ ਨੇ ਸਤਲੁਜ,ਬਿਆਸ, ਰਾਵੀ ਆਦਿ ਦਰਿਆਵਾਂ ਦੇ ਪੁਰਾਤਨ ਵਹਿਣਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਅਤੇ ਕਿਹਾ ਸਿੱਖ ਧਰਮ ਦੇ ਇਤਿਹਾਸ ਨਾਲ ਵੀ ਦਰਿਆਵਾਂ ਦੇ ਵਹਿਣਾ ਦਾ ਗਹਿਰਾ ਸਬੰਧ ਰਿਹਾ ਹੈ।
ਪ੍ਰਸਿੱਧ ਇਤਿਹਾਸਕਾਰ ਡਾ: ਜੇ ਐਸ ਗਰੇਵਾਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਦੱਸਿਆ ਕਿ ਪੰਜਾਬ ਦੇ ਨਾਮ ਦੀ ਵਰਤੋਂ ਅਕਬਰ ਦੇ ਸਮੇਂ ਤੋਂ ਪ੍ਰਚੱਲਤ ਹੋਈ। ਅਕਬਰ ਕਾਲ ਤੋਂ ਬਾਅਦ ਹੀ ਇਸ ਖਿਤੇ ਨੂੰ ਪੰਜਾਬ ਅਤੇ ਇਥੋਂ ਦੇ ਵਸਨੀਕਾਂ ਨੂੰ ਪੰਜਾਬੀ ਕਹਿਣ ਲੱਗੇ। ਉਨ੍ਹਾਂ ਕਿਹਾ ਕਿ ਸਾਨੂੰ ਕੁਦਰਤੀ ਸ਼ਕਤੀਆਂ ਨੂੰ ਆਪਣੇ ਕਾਬੂ ਵਿਚ ਕਰਨ ਦੀ ਥਾਂ ਇਨ੍ਹਾਂ ਨਾਲ ਮਿੱਤਰਤਾ ਵਾਲਾ ਰਵੱਈਆ ਰੱਖਣਾ ਚਾਹੀਦਾ ਹੈ।
ਮੁੱਖ ਮਹਿਮਾਨ ਵਜੋਂ ਪਹੁੰਚੇ ਜਥੇਦਾਰ ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਮਨੁੱਖੀ ਸੱਭਿਅਤਾਵਾਂ ਦਾ ਵਿਕਾਸ ਦਰਿਆਵਾਂ ਦੇ ਕੰਢਿਆਂ ‘ਤੇ ਹੀ ਹੁੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪ੍ਰਾਂਤਾਂ ਦੇ ਪਾਣੀ ਵੰਡ ਦੇ ਫੈਂਸਲੇ ਸਹੀ ਤੱਥਾਂ ਦੇ ਅਧਾਰ ਤੇ ਹੀ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਅੱਜ ਦੇ ਪੜ੍ਹੇ ਗਏ ਪਰਚੇ ਨੂੰ ਕਿਤਾਬੀ ਰੂਪ ਵਿਚ ਛਾਪ ਕੇ ਪਾਠਕਾਂ ਤੱਕ ਪਹੁੰਚਾਉਣ ਦਾ ਯਕੀਨ ਦਿਵਾਇਆ।
ਸz: ਸਤਬੀਰ ਸਿੰਘ ਸਕੱਤਰ, ਧਰਮ ਪ੍ਰਚਾਰ ਕਮੇਟੀ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਾ: ਕਿਰਪਾਲ ਸਿੰਘ, ਪ੍ਰੋਜੈਕਟ ਡਾਇਰੈਕਟਰ ਵਲੋਂ ਕੀਤੇ ਗਏ ਉੱਦਮ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਦੇ ਜੀਵਨ ਸਬੰਧੀ ਇਕ ਡਾਕੂਮੈਂਟਰੀ ਫਿਲਮ ਜਲਦੀ ਹੀ ਤਿਆਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਹੁੰਚੇ ਹੋਏ ਵਿਦਵਾਨਾਂ ਵਿਚੋਂ ਡਾ: ਰਾਜਿੰਦਰਜੀਤ ਕੌਰ ਢੀਂਡਸਾ, ਡਾ: ਬਰਿੰਦਰ ਕੌਰ, ਸz: ਗੁਰਦੇਵ ਸਿੰਘ ਬਰਾੜ, ਰਿਟਾਇਰਡ ਆਈ ਏ ਐਸ ਆਦਿ ਨੇ ਆਪਣੇ ਵਿਚਾਰ ਰੱਖੇ। ਸਮਾਗਮ ਵਿਚ ਬਹਾਦਰਗੜ੍ਹ (ਪਟਿਆਲਾ) ਤੋਂ ਰਿਸਰਚ ਸਕਾਲਰ ਬੀਬੀ ਬਲਜੀਤ ਕੌਰ, ਡਾ: ਬਰਜਿੰਦਰ ਕੌਰ, ਡਾ: ਚਰਨਜੀਤ ਕੌਰ, ਸਤਿੰਦਰ ਸਿੰਘ, ਗੁਰਤੇਗ ਸਿੰਘ, ਗੁਰਪ੍ਰੀਤ ਸਿੰਘ ਅਤੇ ਚੰਡੀਗੜ੍ਹ ਤੋਂ ਡਾ: ਅਮਰਜੀਤ ਸਿੰਘ, ਅਮਰਜੀਤ ਸਿੰਘ ਰੈਣਾ, ਸੁਖਚੈਨ ਸਿੰਘ, ਲਛਮਨ ਸਿੰਘ, ਅਵਤਾਰ ਸਿੰਘ, ਪਰਮਿੰਦਰ ਸਿੰਘ, ਮਨਪ੍ਰੀਤ ਸਿੰਘ ਹਾਜ਼ਰ ਹੋਏ। ਡਾ: ਚਮਕੌਰ ਸਿੰਘ ਅਸਿਸਟੈਂਟ ਡਾਇਰੈਕਟਰ, ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ, ਚੰਡੀਗੜ੍ਹ ਨੇ ਸਟੇਜ ਸਕੱਤਰ ਦੀ ਡਿਊਟੀ ਨਿਭਾਈ। ਸz: ਸੁਖਮਿੰਦਰ ਸਿੰਘ ਗੱਜਣਵਾਲਾ ਸੀਨੀਅਰ ਰਿਸਰਚ ਸਕਾਲਰ ਨੇ ਸਮਾਗਮ ਵਿੱਚ ਹਾਜ਼ਰ ਸਭ ਦਾ ਧੰਨਵਾਦ ਕੀਤਾ।