ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਅੰਮ੍ਰਿਤਸਰ ਤੋਂ ਭਾਜਪਾ ਦੇ ਲੋਕ ਸਭਾ ਹਲਕਾ ਇੰਚਾਰਜ਼ ਰਜਿੰਦਰ ਮੋਹਨ ਸਿੰਘ ਛੀਨਾ ਨੇ ਧੰਨ ਧੰਨ
ਬਾਬਾ ਬੁੱਢਾ ਸਾਹਿਬ ਦੇ ਸਾਲਾਨਾ ਜੋੜ ਮੇਲੇ ‘ਚੌਥ ਸ਼ਰਾਧਾਂ’ ‘ਤੇ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।ਉਨ੍ਹਾਂ ਨੇ ਪਿੰਡ ਰਮਦਾਸ ਵਿਖੇ ਪਾਰਟੀ ਆਗੂ ਦੇ ਦਫਤਰ ਵਿਖੇ ਮੌਜ਼ੂਦਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਜਦੋਂ ਤੋਂ ਸੂਬੇ ਵਿੱਚ ਆਪ ਪਾਰਟੀ ਸੱਤਾ ‘ਚ ਆਈ ਉਦੋਂ ਤੋਂ ਹਰ ਪਾਸੇ ਭ੍ਰਿਸ਼ਟਾਚਾਰ ਤੇ ਕਾਨੂੰਨੀ ਵਿਵਸਥਾ ਦੀ ਸਥਿਤੀ ਡਾਵਾਂਡੋਲ ਹੋਈ ਹੈ।
ਸ: ਛੀਨਾ ਨੇ ਸੂਬੇ ‘ਚ ਤਰੱਕੀ, ਲੋਕ ਸੇਵਾ ਅਤੇ ਖੁਸ਼ਹਾਲੀ ਲਈ ਹਮੇਸ਼ਾਂ ਡਟਣ ਲਈ ਪ੍ਰਮਾਤਮਾ ਦਾ ਓਟ ਆਸਰਾ ਲੈਣ ਦੀ ਅਰਦਾਸ ਵੀ ਕੀਤੀ।ਉਨ੍ਹਾਂ ਨਾਲ ਓ.ਬੀ.ਸੀ ਮੋਰਚਾ ਪੰਜਾਬ ਪ੍ਰਧਾਨ ਸ: ਬੋਨੀ ਅਮਰਪਾਲ ਸਿੰਘ ਅਜਨਾਲਾ, ਸ਼ਹਿਰੀ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ, ਰਮਨ ਕੁਮਾਰ ਜੁਲਕਾ, ਸਾਬਕਾ ਸਰਪੰਚ ਇਕਬਾਲ ਸਿੰਘ, ਸਾਬਕਾ ਸਰਪੰਚ ਸਤਨਾਮ ਸਿੰਘ, ਗੁਰਪਾਲ ਕੱਲੋਵਾਲ, ਜਿਲ੍ਹਾ ਦਿਹਾਤੀ ਪ੍ਰਧਾਨ ਮਨਜੀਤ ਸਿੰਘ, ਸੁਸ਼ੀਲ ਦੇਵਗਨ ਵੀ ਮੌਜ਼ੂਦ ਸਨ।ਸ: ਛੀਨਾ ਤੇ ਹੋਰਨਾਂ ਆਗੂਆਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਕਰਨੈਲ ਸਿੰਘ ਢਿੱਲੋਂ, ਗੁਰਪਾਲ ਸਿੰਘ ਕੱਲੋਮਾਹਲ, ਚੰਦਰ ਸ਼ੇਖਰ, ਰਾਜੀਵ ਸ਼ਰਮਾ, ਕੁਲਵੰਤ ਕੌਰ, ਅਸ਼ੋਕ ਮੰਨਨ, ਸੁਖਦੇਵ ਸਿੰਘ ਗੋਰੇਨੰਗਲ, ਮਾਨਵ ਤਨੇਜਾ, ਸ੍ਰੀਮਤੀ ਸੋਨੀਆ, ਕੌਂਸਲਰ ਅਮਰ ਸਿੰਘ, ਮਨਿੰਦਰ ਸਿੰਘ ਗਿੱਲ, ਅਨਿਲ ਅਜਨਾਲਾ, ਦੀਪੂ ਅਰੋੜਾ, ਹਰਪਾਲ ਸਿੰਘ, ਜਗੀਰ ਕੌਰ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media