ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ ਐਜੂਕੇਸ਼ਨ ਰਣਜੀਤ ਐਵਨਿਊ ਅੰਮ੍ਰਿਤਸਰ ਦੇ ਵਿਹੜੇ ‘ਚ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਕੱਢੀ ਜਾ ਰਹੀ ਪੰਜਾਬੀ ਮਾਂ ਬੋਲੀ ਜਾਗਰੂਕਤਾ ਬੱਸ ਰੈਲੀ ਦਾ ਇਤਿਹਾਸਕ ਨਗਰ ਅੰਮ੍ਰਿਤਸਰ ਵਿਖੇ ਪੁੱਜਣ ‘ਤੇ ਭਰਵਾਂ ਸਵਾਗਤ ਕੀਤਾ ਗਿਆ।ਇਹ ਰੈਲੀ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹੈ।ਆਨਰੇਰੀ ਸਕੱਤਰ ਖ਼ਾਲਸਾ ਗਵਰਨਿੰਗ ਕੌਂਸਲ ਅੰਮ੍ਰਿਤਸਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਪ੍ਰਿੰਸੀਪਲ ਡਾ. ਮਨਦੀਪ ਕੌਰ, ਡਾਇਰੈਕਟਰ ਖਾਲਸਾ ਕਾਲਜ ਗਰਵਨਿੰਗ ਕੌੰਸਲ ਟੈਲੀਵਿਜ਼ਨ ਡਾ. ਅਜੈਪਾਲ ਸਿੰਘ ਢਿੱਲੋਂ, ਪ੍ਰਿੰਸੀਪਲ ਨਿਰਮਲਜੀਤ ਕੌਰ ਗਿੱਲ, ਵਾਇਸ ਪ੍ਰਿੰਸੀਪਲ ਰੁਪਿੰਦਰ ਕੌਰ ਮਾਹਲ, ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ ਵਲੋਂ ਪੰਜਾਬ ਪ੍ਰਧਾਨ ਰਾਜਬੀਰ ਕੌਰ ਗਰੇਵਾਲ ਨੇ ਰੈਲੀ ਵਿੱਚ ਸ਼ਾਮਿਲ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ, ਲੈਕਚਰਾਰ ਬਲਬੀਰ ਕੌਰ ਰਾਏਕੋਟੀ ਪ੍ਰਧਾਨ ਭਾਰਤ, ਵਿਸ਼ਵ ਪ੍ਰਸਿੱਧ ਲੇਖਕ ਚੇਅਰਮੈਨ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ (ਅੰਮ੍ਰਿਤਸਰ ਵੱਲ ਜਾਂਦੇ ਰਾਹੀਓ), ਗੁਰਮੀਤ ਬੱਬੀ ਤੇ ਰਮਨਦੀਪ ਬਾਜ਼ਾਖਾਨਾ, ਸੋਹਣ ਸਿੰਘ ਗੈਂਦੂ, ਗੁਰਵਿੰਦਰ ਸਿੰਘ ਕਾਂਗੜ, ਡਾ. ਸੁਰਜੀਤ ਸਿੰਘ ਦੌਧਰ, ਹਰਜੀਤ ਕੌਰ ਮੋਗਾ ਆਦਿ ਦਾ ਅੰਮ੍ਰਿਤਸਰ ਰਣਜੀਤ ਐਵੀਨਿਉ ਖ਼ਾਲਸਾ ਕਾਲਜ ਆਫ ਐਜੂਕੇਸ਼ਨ ਵਿਖੇ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ।ਸਵਾਗਤ ਸਮਾਰੋਹ ਵਿਚ ਪਹੁੰਚੇ ਸਾਰੇ ਹੀ ਪਤਵੰਤਿਆਂ ਨੇ ਬਾਹਰੋਂ ਆਏ ਮਹਿਮਾਨਾਂ ਦਾ ਫੁੱਲਾਂ ਨਾਲ ਭਰਵਾਂ ਸਵਾਗਤ ਕੀਤਾ ।
ਇਸ ਵੇਲੇ ਹਾਜ਼ਰ ਸ਼ਖਸ਼ੀਅਤਾਂ ਵਿੱਚ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ, ਜਨਰਲ ਸਕੱਤਰ ਕੁਲਦੀਪ ਸਿੰਘ ਦਰਾਜ਼ਕੇ, ਫਿਲਨ ਅਦਾਕਾਰ ਅਰਵਿੰਦਰ ਸਿੰਘ ਭੱਟੀ, ਸੁਰਿੰਦਰ ਫਰਿਸ਼ਤਾ ਉਰਫ ਘੁੱਲੇ ਸ਼ਾਹ, ਇੰਸਪੈਕਟਰ ਇੰਦਰਬੀਰ ਕੌਰ, ਪ੍ਰਿੰਸੀਪਲ ਗੁਰਬਾਜ ਸਿੰਘ ਛੀਨਾ, ਪ੍ਰਿੰਸੀਪਲ ਗੁਰਚਰਨ ਸਿੰਘ ਸੰਧੂ, ਡਾ. ਬਲਜੀਤ ਕੌਰ ਰਿਆੜ, ਡਾ. ਹਰਿੰਦਰ ਕੌਰ ਸੋਹਲ, ਪ੍ਰਗਤੀਸ਼ੀਲ ਲੇਖਕ ਸੰਘ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਮੈਗਜ਼ੀਨ ਏਕਮ ਸੰਪਾਦਕ ਅਰਤਿੰਦਰ ਸੰਧੂ, ਸ਼ੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਦੇ ਪ੍ਰਧਾਨ ਗਿਆਨੀ ਗੁਲਜਾਰ ਸਿੰਘ ਖੇੜਾ, ਜਨਰਲ ਸਕੱਤਰ ਅਵਤਾਰ ਸਿੰਘ ਗੋਇੰਦਵਾਲੀਆ, ਲਖਵਿੰਦਰ ਸਿੰਘ ਚੰਦਨ, ਗੁਰਮੀਤ ਸਿੰਘ ਮਲਹੋਤਰਾ, ਨਰੰਜਣ ਸਿੰਘ ਗਿੱਲ, ਸੁਖਬੀਰ ਸਿੰਘ ਭੁੱਲਰ, ਡਾ. ਨਿਰਮਲਜੀਤ ਕੌਰ ਜੋਸਨ (ਸਟੇਟ ਐਵਾਰਡੀ), ਦਵਿੰਦਰ ਸਿੰਘ ਜੋਸਨ, ਮਨਦੀਪ ਹੈਪੀ ਜੋਸਨ, ਰੁਪਿੰਦਰ ਸਿੰਘ ਸੰਧੂ, ਮੈਡਮ ਮਨਦੀਪ ਥਿੰਦ, ਡਾ. ਮੀਨੂੰ ਚੌਧਰੀ, ਡਾ. ਅਨਮੋਲਜੀਤ ਕੌਰ, ਡਾ. ਹਰਜਿੰਦਰਪਾਲ ਕੌਰ ਕੰਗ, ਡਾ. ਗਗਨਦੀਪ ਸਿੰਘ ਖਾਲਸਾ, ਰਾਜਵੀਰ ਜੰਨਤ, ਦੀਪ ਲੁਧਿਆਣਵੀ, ਕਲਮਾਂ ਦਾ ਕਾਫਲਾ ਦੇ ਪ੍ਰਧਾਨ ਗੁਰਜੀਤ ਕੌਰ ਅਜਨਾਲਾ, ਡਾ. ਸਤਿੰਦਰਜੀਤ ਕੌਰ ਬੁੱਟਰ, ਜਸਬੀਰ ਸਿੰਘ ਝਬਾਲ, ਅਕਾਸ਼ਦੀਪ ਸਿੰਘ, ਜਸਵੀਰ ਸਿੰਘ, ਸੁਮਿਤ ਸਿੰਘ, ਗੁਰਿੰਦਰ ਸਿੰਘ, ਸਤਿੰਦਰਪਾਲ ਸਿੰਘ, ਵਿਸ਼ਵ ਪੰਜਾਬੀ ਨਾਰੀ ਮੰਚ ਦੇ ਪ੍ਰਧਾਨ ਨਿਰਮਲ ਕੌਰ ਕੋਟਲਾ, ਬਲਵਿੰਦਰ ਕੌਰ ਪੰਧੇਰ, ਸਤਿੰਦਰਜੀਤ ਕੌਰ ਅੰਮ੍ਰਿਤਸਰ, ਮਨਦੀਪ ਕੌਰ ਸੁਲਤਾਨਵਿੰਡ, ਸਤਿੰਦਰ ਸਿੰਘ ਓਠੀ, ਸਰਬਜੀਤ ਕੌਰ, ਸੰਦੀਪ ਜੌਹਲ, ਮੈਡਮ ਸਿਮਰ, ਮੈਡਮ ਮਹਿਕ ਸ਼ਰਮਾ, ਡਾ. ਸਰੁਤੀ ਸਰੀਨ, ਮੈਡਮ ਰਵਨੀਤ, ਮੈਡਮ ਮਨਦੀਪ, ਮੈਡਮ ਨਿਸ਼ਾ, ਲਖਵਿੰਦਰ ਕੌਰ, ਬਲਜਿੰਦਰ ਕੌਰ, ਮੈਡਮ ਸੁਖਵਿੰਦਰ, ਮੈਡਮ ਪ੍ਰਭਜੋਤ, ਮੈਡਮ ਕੁਲਜੀਤ, ਮੈਡਮ ਆਂਚਲ, ਸ੍ਰ ਮਨਿੰਦਰ ਸਿੰਘ, ਗੁਰਦੇਵ ਸਿੰਘ, ਸਰਬਜੀਤ ਸਿੰਘ, ਜੀ.ਐਸ ਰੰਧਾਵਾ, ਪਰਮਜੀਤ ਕੌਰ, ਲਖਬੀਰ ਕੌਰ, ਕਵਿਤਰੀ ਰਮਿਤਾ, ਜਸਮੀਤ ਕੌਰ ਆਲਰਾਊਂਡਰ, ਨਰੰਜਣ ਸਿੰਘ ਗਿੱਲ, ਰਜਿੰਦਰ ਸਿੰਘ ਭਕਨਾ, ਡਾ. ਹਰਮਨਇੰਦਰ ਸਿੰਘ, ਡਾ. ਗੁਰਮੇਲ ਸਿੰਘ, ਡਾ. ਸਤਿੰਦਰਪਾਲ ਸਿੰਘ, ਡਾ. ਅਮਨਪ੍ਰੀਤ ਸਿੰਘ, ਡਾ ਖੁਸ਼ਹਾਲ ਸਿੰਘ, ਡਾ. ਜਸਬੀਰ ਸਿੰਘ, ਮੈਡਮ ਰਣਜੋਧ ਕੌਰ ਹਰਕ੍ਰਿਸ਼ਨ ਸਕੂਲ, ਹਰਮੀਤ ਸਿੰਘ, ਜਵਰਜੀਤ ਸਿੰਘ, ਜਸਵਿੰਦਰ ਸਿੰਘ ਬਿੱਟਾ ਮੀਡੀਆ, ਦਵਿੰਦਰ ਸਿੰਘ ਭੋਲਾ, ਰਵੀ ਸਹਿਗਲ ਮੀਡੀਆ, ਮਲਕੀਤ ਸਿੰਘ ਮੀਡੀਆ, ਮਨਦੀਪ ਸਿੰਘ ਬੋਪਾਰਾਏ, ਸੁਰਜੀਤ ਸਿੰਘ ਅਸ਼ਕ, ਕਿਰਪਾਲ ਸਿੰਘ ਵੇਰਕਾ, ਰਾਜੀਵ ਮੈਹਣੀਆਂ, ਪਰਮਜੀਤ ਸਿੰਘ ਸੰਧੂ ਅਤੇ ਦਿਲਰਾਜ ਸਿੰਘ ਦਰਦੀ, ਅਜੀਤ ਸਿੰਘ ਨਬੀਪੁਰੀ ਸਮੇਤ ਹੋਰ ਸਖਸ਼ੀਅਤਾਂ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …