Thursday, March 5, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਗਾਂਧੀ ਜਯੰਤੀ ‘ਸਵੱਛਤਾ ਦਿਵਸ’ ਵਜੋਂ ਮਨਾਈ

ਅੰਮ੍ਰਿਤਸਰ, 5 ਅਕਤੂਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਵਿਖੇ ਗਾਂਧੀ ਜਯੰਤੀ ਨੂੰ `ਸਵੱਛਤਾ ਦਿਵਸ` ਦੇ ਤੌਰ `ਤੇ ਮਨਾਇਆ ਗਿਆ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵਲੋਂ ਦੁਆਰਾ ਸਵੱਛਤਾ ਰੈਲੀ ਨੂੰ ਹਰੀ ਝੰਡੀ ਦਿਖਾਈ ਗਈ। ਜਿਸ ਵਿੱਚ ਕਾਲਜ ਦੇ ਅਧਿਆਪਕਾਂ, ਐਨ.ਐਸ.ਐਸ ਅਤੇ ਐਨ.ਸੀ.ਸੀ ਯੂਨਿਟ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ, ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੇ ਸਵੱਛਤਾ ਅਭਿਆਨ ਦੇ ਉਦੇਸ਼ ਪ੍ਰਤੀ ਆਪਣੀ ਵਚਨਬੱਧਤਾ ਦੀ ਸਹੁੰ ਚੁੱਕੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਹਾਤਮਾ ਗਾਂਧੀ ਜੀ ਨੇ ਆਪਣੇ ਸੰਪੂਰਨ ਜੀਵਨ ਦੌਰਾਨ ਸਵੱਛਤਾ ਦੀ ਮਹੱਤਤਾ ਦਾ ਪ੍ਰਚਾਰ ਕੀਤਾ ਅਤੇ ਇਸ ਅਹਿਮ ਮੁੱਦੇ `ਤੇ ਰਾਸ਼ਟਰੀ ਚੇਤਨਾ ਨੂੰ ਜਾਗ੍ਰਿਤ ਕੀਤਾ।ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ `ਸਵੱਛਤਾ ਅਭਿਆਨ` ਦੀ ਪਹਿਲਕਦਮੀ ਦੇ ਅੰਤਰਗਤ ਹਰ ਇਕ ਨਾਗਰਿਕ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਇਸ ਸਵੱਛਤਾ ਅਭਿਆਨ ਦੇ ਉਦੇਸ਼ ਨੂੰ ਪੂਰਾ ਕਰਨ ਲਈ ਕੰਮ ਕਰੇ।
ਕਾਲਜ ਦੇ ਐਨ.ਐਸ.ਐਸ ਯੂਨਿਟ, ਅਪਲਾਈਡ ਆਰਟਸ ਅਤੇ ਫਾਈਨ ਆਰਟਸ ਵਿਭਾਗ ਦੁਆਰਾ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਕਰਵਾਈ ਗਈ।ਜਿਸ ਵਿਚ ਵਿਦਿਆਰਥੀਆਂ ਨੇ ਸਮਾਜ ਵਿੱਚ ਸਫਾਈ ਦੀ ਸਾਰਥਕਤਾ `ਤੇ ਪੋਸਟਰ ਬਣਾਏ।ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ।ਜਿਹਨਾਂ ਵਿੱਚ ਸਿਮਰਤ ਕੌਰ (ਬੀ.ਕਾਮ ਸਮੈਸਟਰ ਪੰਜਵਾਂ) ਅਤੇ ਹਿਮਾਂਸ਼ੀ (ਐਮ.ਏ ਸਮੈਸਟਰ ਪਹਿਲਾ) ਨੇ ਪਹਿਲਾ ਇਨਾਮ ਹਾਸਲ ਕੀਤਾ, ਸ਼ਿਵਾਨੀ ਰਾਣਾ (ਬੀ.ਐਫ.ਏ ਪੇਂਟਿੰਗ ਸਮੈਸਟਰ ਤੀਜਾ) ਅਤੇ ਸੋਨੀਆ (ਬੀ.ਵਾਕ ਬੈਂਕਿੰਗ ਅਤੇ ਫਾਈਨੈਂਸ਼ੀਅਲ ਸਰਵਿਸਿਜ਼ ਸਮੈਸਟਰ ਪਹਿਲਾ) ਨੇ ਦੂਜਾ ਸਥਾਨ ਹਾਸਲ ਕੀਤਾ।ਸਰਿਤਾ ਸਿੰਘ (ਬੀ.ਐਫ.ਏ ਪੇਂਟਿੰਗ ਸਮੈਸਟਰ ਤੀਜਾ) ਅਤੇ ਕਸ਼ਿਸ਼ (ਬੀ.ਕਾਮ ਸਮੈਸਟਰ ਤੀਜਾ) ਨੇ ਤੀਜਾ ਸਥਾਨ ਹਾਸਲ ਕੀਤਾ।ਸ਼੍ਰੇਆ ਸ਼ਰਮਾ (ਬੀ.ਕਾਮ ਸਮੈਸਟਰ ਪਹਿਲਾ), ਮੁਸਕਾਨ ਭੰਡਾਰੀ (ਬੀ.ਬੀ.ਏ ਸਮੈਸਟਰ ਪਹਿਲਾ) ਅਤੇ ਅਜੀਤ ਕੌਰ (ਐਮ.ਏ ਸਮੈਸਟਰ ਪਹਿਲਾ) ਨੂੰ ਉਤਸ਼ਾਹਵਰਧਕ ਇਨਾਮ ਦਿੱਤੇ ਗਏ।ਸਥਾਨਕ ਪ੍ਰਬੰਧਕ ਕਮੇਟੀ ਪ੍ਰਧਾਨ ਸੁਦਰਸ਼ਨ ਕਪੂਰ ਨੇ ਕਾਲਜ ਦੇ ਇਸ ਸਵੱਛਤਾ ਅਭਿਆਨ ਦੀ ਸ਼ਲਾਘਾ ਕੀਤੀ।
ਇਸ ਮੌਕੇ ਕਨਵੀਨਰ ਡਾ. ਅਨੀਤਾ ਨਰੇਂਦਰ, ਡਾ. ਪ੍ਰਿਯੰਕਾ ਬੱਸੀ, ਪ੍ਰੋ. ਸੁਰਭੀ ਸੇਠੀ ਅਤੇ ਡਾ. ਨਿਧੀ ਅਗਰਵਾਲ, ਐਨ.ਐਸ.ਐਸ ਪ੍ਰੋਗਰਾਮ ਅਫਸਰ ਸਮੇਤ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਮੈਂਬਰ ਵੀ ਮੌਜ਼ੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …