ਅੰਮ੍ਰਿਤਸਰ, 5 ਅਕਤੂਬਰ (ਸੁਖਬੀਰ ਸਿੰਘ) – ਰਾਜਪਾਲ ਸੁਲਤਾਨ ਇੰਟਰਨੈਸ਼ਨਲ ਗੈਲਰੀ ਆਫ ਫਾਇਨ ਆਰਟ ਵਲੋਂ ਉਘੇ ਚਿਤਰਕਾਰ ਰਾਜਪਾਲ ਸੁਲਤਾਨ ਦੀ
ਅਗਵਾਈ ‘ਚ ਜੀ.ਐਨ.ਡੀ.ਯੂ ਗੈਸਟ ਹਾਊਸ ਵਿਖੇ ਮਾਨਯੋਗ ਮਨਜਿੰਦਰ ਸਿੰਘ ਡਿਸਟਿਕ ਅਤੇ ਸ਼ੈਸ਼ਨ ਜੱਜ ਤੇ ਮੈਂਬਰ ਸੈਕਟਰੀ ਪੰਜਾਬ ਸਟੇਟ ਲੀਗਲ ਸਰਵਿਸਜ਼ ਅਥਾਰਟੀ ਐਸ.ਏ.ਐਸ ਨਗਰ ਮੋਹਾਲੀ ਅਤੇ ਮੈਡਮ ਸਮਿਰਤੀ ਧੀਰ ਅਡੀਸ਼ਨਲ ਡਿਸਟਿਕ ਅਤੇ ਸ਼ੈਸ਼ਨ ਜੱਜ ਤੇ ਐਡੀਸ਼ਨਲ ਮੈਂਬਰ ਸੈਕਟਰੀ ਪੰਜਾਬ ਸਟੇਟ ਲੀਗਲ ਸਰਵਿਸਸ ਅਥਾਰਟੀ ਨੂੰ ਹੱਥ ਨਾਲ ਬਣੀ ਪੇਂਟਿੰਗ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਰਛਪਾਲ ਸਿੰਘ ਸਿਵਲ ਜੱਜ (ਸੀਨੀਅਰ ਡਵੀਜ਼ਨ) ਸੀ.ਜੇ.ਐਮ ਕਮ ਸੈਕਟਰੀ ਡਿਸਟ੍ਰਿਕ ਲੀਗਲ ਸਰਵਿਸਜ਼ ਅਥਾਰਟੀ ਅੰਮ੍ਰਿਤਸਰ, ਉਘੇ ਫਿਲਮੀ ਕਲਾਕਾਰ ਅਰਵਿੰਦਰ ਭੱਟੀ, ਡੀ.ਐਸ.ਪੀ ਵੈਸਟ ਐਮ.ਐਸ ਔਲਖ, ਅਬਦੁਲ ਹਨਾਨ ਖਾਨ ਸੈਕੰਡ ਇੰਨ ਕਮਾਡ ਐਸ.ਐਚ.ਕਿਆਊ ਬੀ.ਐਸ.ਐਫ ਖਾਸਾ, ਕੰਵਲਜੀਤ ਸਿੰਘ ਵਾਲੀਆ, ਕਲਾਕਾਰ ਅਤੇ ਡਾਇਰੈਕਟਰ ਅਮਨ ਭਾਰਦਵਾਜ ਮੌਜ਼ੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media