ਅੰਮ੍ਰਿਤਸਰ, 5 ਅਕਤੂਬਰ ( ਸੁਖਬੀਰ ਸਿੰਘ) – ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਡਾ. ਸ਼ੰਕਰਰਾਓ ਚਵਾਨ ਸਰਕਾਰੀ ਹਸਪਤਾਲ ਵਿੱਚ ਪਿਛਲੇ ਦਿਨੀਂ ਅਚਾਨਕ ਵੱਡੇ ਪੱਧਰ ‘ਤੇ ਮਰੀਜ਼ਾਂ ਦੀਆਂ ਮੌਤਾਂ ਹੋਣ ਦੇ ਕੇਸ ਸਾਹਮਣੇ ਆਏ ਹਨ।ਗੁਰਦਆਰਾ ਸੱਚਖੰਡ ਬੋਰਡ ਦੇ ਸੁਪਰਡੈਂਟ ਠਾਨ ਸਿੰਘ ਬੁੰਗਈ ਨੇ ਦੱਸਿਆ ਕਿ ਮਰਨ ਵਾਲੇ 31 ਵਿਅਕਤੀਆਂ ਵਿੱਚ 16 ਨਵਜਾਤ ਬੱਚੇ ਹਨ। ਇਸ ਸੰਕਟਮਈ ਸਥਿਤੀ ਵਿੱਚ ਗੁਰਦੁਆਰਾ ਬੋਰਡ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ (ਸਾਬਕਾ ਆਈ.ਏ.ਐਸ) ਨੇ ਮਾਨਵਤਾ ਦੇ ਅਧਾਰ ‘ਤੇ ਗੁਰਦੁਆਰਾ ਬੋਰਡ ਵਲੋਂ ਡਾ. ਸ਼ੰਕਰਰਾਓ ਚਵਾਨ ਸਰਕਾਰੀ ਹਸਪਤਾਲ ਨੂੰ ਜਰੂਰਤ ਅਨੁਸਾਰ ਦਵਾਈਆਂ ਤੇ ਹੋਰ ਲੋੜਵੰਦ ਸਮੱਗਰੀ ਮੁਹੱਈਆ ਕਰਵਾਉਣ ਦਾ ਜਿਲ੍ਹਾ ਪ੍ਰਸਾਸ਼ਨ ਨੂੰ ਭਰੋਸਾ ਦਿੱਤਾ ਹੈ, ਕਿਉਂਕਿ ਸਿੱਖ ਧਰਮ ਦਾ ਮੁੱਖ ਮੰਤਵ ਹੀ ਮਾਨਵਤਾ ਦੀ ਸੇਵਾ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …