Saturday, October 10, 2026

ਮੂਲ ਨਾਨਕਸ਼ਾਹੀ ਅਤੇ ਬਿਕ੍ਰਮੀ ਕੈਲੰਡਰ ਦੇ ਹਮਾਇਤੀ ਸਹਿਣਸ਼ੀਲਤਾ ਤੇ ਧੀਰਜ ਰੱਖਣ – ਜਥੇਦਾਰ

G. Gurbachan Singh

ਅੰਮ੍ਰਿਤਸਰ, 22 ਦਸੰਬਰ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਨਾਨਕਸ਼ਾਹੀ ਮੁੱਦੇ ‘ਤੇ ਮੂਲ ਨਾਨਕਸ਼ਾਹੀ ਅਤੇ ਬਿਕ੍ਰਮੀ ਕੈਲੰਡਰ ਦੇ ਹਮਾਇਤੀਆਂ ਨੂੰ ਸਹਿਣਸ਼ੀਲਤਾ ਤੇ ਧੀਰਜ ਰੱਖਣ ਲਈ ਕਿਹਾ ਹੈ।ਅੱਜ ਸੰਤ ਸਮਾਜ ਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਨਾਨਕਸ਼ਾਹੀ ਕੈਲੰਡਰ ਰੱਦ ਕਰਨ ਦੀ ਮੰਗ ਤੇ ਸਿੰਘ ਸਾਹਿਬ ਨੇ ਕਿਹਾ ਕਿ 2003 ਦੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਸਬੰਧੀ ਆਈਆਂ ਅਪੀਲਾਂ ਅਤੇ ਸੰਤ ਸਮਾਜ ਦੀ ਬਿਕ੍ਰਮੀ ਕੈਲੰਡਰ ਕਰਨ ਦੀ ਮੰਗ ‘ਤੇ ਪੰਜ ਸਿੰਘ ਸਾਹਿਬਾਨ ਦੀ ਅਗਾਮੀ ਇਕੱਤਰਤਾ ਵਿੱਚ ਵਿਚਾਰ ਕੀਤਾ ਜਾਵੇਗਾ।ਗੁਰਮਤਿ ਸਿਧਾਂਤ ਸੰਤ ਸਮਾਜ ਦੇ ਆਗੂਆਂ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਲੈਣ ਉਪਰੰਤ ਸਿੰਘ ਸਾਹਿਬ ਨੇ ਕਿਹਾ ਕਿ ਨਾਨਕਸ਼ਾਹੀ ਮੂਲ ਕੈਲੰਡਰ ਅਤੇ ਬਿਕ੍ਰਮੀ ਕੈਲੰਡਰ ਦੇ ਹਮਾਇਤੀਆਂ ਦੇ ਆਪੋ ਆਪਣੇ ਸਟੈਂਡ ‘ਤੇ ਡਟੇ ਰਹਿਣ ਕਰਕੇ ਸੰਗਤ ਵਿੱਚ ਦੁਵਿਧਾ ਹੋਰ ਵਧ ਰਹੀ ਹੈ, ਜਿਸ ਨੂੰ ਸਮਾਪਤ ਕਰਨਾ ਬਹੁਤ ਜਰੂਰੀ ਹੈ।ਜਿਕਰਯੋਗ ਹੈ ਕਿ ਨਾਨਕਸ਼ਾਹੀ 2003 ਦੇ ਮੂਲ ਕੈਲੰਡਰ ਦੇ ਹਮਾਇਤੀਆਂ ਵਿੱਚ ਅਖੰਡ ਕੀਰਤਨੀ ਜਥਾ, ਅਕਾਲ ਪੁਰਖ ਕੀ ਫੌਜ, ਕੇਸ ਸੰਭਾਲ ਸੰਸਥਾ, ਪੰਥਕ ਤਾਲਮੇਲ ਸੰਗਠਨ ਗੁਰਮਤਿ ਤੇ ਗਿਆਨ ਕਾਲਜ ਆਦਿ ਸ਼ਾਮਿਲ ਹਨ, ਜਦਕਿ ਬਿਕ੍ਰਮੀ ਕੈਲੰਡਰ ਲਾਗੂ ਕਰਵਾਉਣ ਲਈ ਬਾਬਾ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ ਹਰੀਆਂ ਵੇਲਾਂ, ਬੁੱਢਾ ਦਲ, ਤਰਨਾ ਦਲ, ਨਾਨਕਸਰ ਸੰਪਰਦਾ, ਰਾੜਾ ਸਾਹਿਬ ਨਿਰਮਲੇ, ਜਵੱਦੀ ਟਕਸਾਲ, ਬੱਧਨੀ ਕਲਾਂ, ਰਤਵਾੜਾ, ਬੱਧਨੀ ਤੇ ਭੁੱਚੋ ਸੰਪਰਦਾਵਾਂ ਸ਼ਾਮਿਲ ਹਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply