Saturday, October 10, 2026

ਬੇਭਰੋਸੀ ਮਤੇ ‘ਤੇ ਸਮਰਥਨ ਨਾ ਦੇਣ ‘ਤੇ ਭਾਜਪਾ ਦੀ ਸਿਆਸੀ ਤਿਕੜਮਬਾਜੀ ਸਾਹਮਣੇ ਆਈ- ਔਜਲਾ

Gurjeet Aujla1

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ) – ਪੰਜਾਬ ਵਿਚ ਫੈਲ੍ਹੇ ਨਸ਼ਿਆਂ ਦੇ ਕਾਰੋਬਾਰ ਦੇ ਮਾਮਲੇ ਵਿਚ ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਲਿਆਂਦੇ ਗਏ ਬੇਭਰੋਸੀ ਮਤੇ ‘ਤੇ ਭਾਜਪਾ ਵੱਲੋਂ ਸਮਰਥਨ ਨਾ ਦਿੱਤੇ ਜਾਣ ਦੇ ਨਾਲ ਕਾਂਗਰਸ ਨੇ ਭਾਜਪਾ ‘ਤੇ ਇਹ ਕਹਿ ਕੇ ਹਮਲਾ ਬੋਲ ਦਿੱਤਾ ਹੈ ਕਿ ਭਾਜਪਾ ਦੀ ਸਿਆਸੀ ਤਿਕੜਮਬਾਜੀ ਦੀ ਬਿੱਲੀ ਥੈਲੀਓ ਬਾਹਰ ਆ ਗਈ ਹੈ।ਭਾਜਪਾ ਹੁਣ ਕਿਹੜਾ ਮੂੰਹ ਲੈ ਕੇ ਲੋਕਾਂ ਵਿਚ ਜਾਵੇਗੀ ਅਤੇ ਕਿਹੜੇ ਮੂੰਹ ਦੇ ਨਾਲ ਹੁਣ ਅਕਾਲੀ ਦਲ ਦੀ ਅਲੋਚਨਾ ਕਰੇਗੀ।ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਨਸ਼ਿਆਂ ਦੇ ਕਾਰੋਬਾਰ ਰਾਹੀਂ ਪੰਜਾਬ ਨੂੰ ਜਵਾਨੀ ਨੂੰ ਤਬਾਹੀ ਦੇ ਕੰਢੇ ‘ਤੇ ਲੈ ਗਈ ਅਕਾਲੀ ਭਾਜਪਾ ਗਠਜੋੜ ਸਰਕਾਰ ਨੂੰ ਬਚਾਉਣ ਲਈ ਇਕ ਸੁਨਹਿਰੀ ਮੌਕਾ ਸੀ, ਜਿਸ ਨੂੰ ਖੁੰਝਾ ਕੇ ਭਾਜਪਾ ਨੇ ਪੰਜਾਬ ਦੇ ਵਿਰੋਧੀ ਅਤੇ ਸੱਤਾ ਦੀ ਲਾਲਚੀ ਹੋਣ ਦਾ ਸਬੂਤ ਦਿੱਤਾ ਹੈ।ਭਾਜਪਾ ਦੇ ਸਮਰਥਨ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਪਿਛਲੇ ਅੱਠ ਸਾਲਾਂ ਤੋਂ ਸੱਤਾਧਾਰੀ ਪਾਰਟੀ ਵੱਲੋਂ ਕੀਤੀ ਗਈ ਲੁੱਟ ਦੇ ਵਿਚ ਭਾਜਪਾ ਵੀ ਬਰਾਬਰ ਦੀ ਜਿੰਮੇਵਾਰ ਸੀ।
ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿਚ ਵੀ ਅਕਾਲੀ ਭਾਜਪਾ ਵੱਲੋਂ ਆਪਣੀ ਹੋਂਦ ਬਚਾਉਣ ਦੇ ਲਈ ਪਹਿਲਾਂ ਇਕ ਦੂਜੇ ਦੇ ਵਿਰੁੱਧ ਹੋਣ ਦਾ ਢਿੰਡੋਰਾ ਪਿੱਟਿਆ ਜਾਵੇਗਾ ਅਤੇ ਫਿਰ ਦੇ ਅੰਦਰਲੇ ਸੁਆਰਥ ਜੱਗ ਜਾਹਿਰ ਹੋ ਜਾਣਗੇ।ਭਾਜਪਾ ਵੱਲੋਂ ਨਸ਼ਿਆਂ ਦੇ ਮਾਮਲੇ ਵਿਚ ਗਿਰਗਟ ਵਾਂਗੂੰ ਬਦਲੇ ਰੰਗ ਦੱਸ ਗਏ ਹਨ ਕਿ ਉਹ ਪ੍ਰਧਾਨ ਮੰਤਰੀ ਮੋਦੀ ਵੱਲੋਂ ‘ਮਨ ਕੀ ਬਾਤ’ ਵਿਚ ਕਹੀਆਂ ਗੱਲਾਂ ਕਹਿਣੀ ਅਤੇ ਕਥਨੀ ‘ਤੇ ਪੂਰੀਆਂ ਉਤਰਨ ਵਾਲੀਆਂ ਨਹੀਂ ਹਨ।ਉਨ੍ਹਾਂ ਨੇ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੂੰ ਵੀ ਤਾਅਨਾ ਮਾਰਿਆ ਕਿ ਉਹ ਹੀ ਗੁੱਸਾ ਕਰ ਜਾਂਦੀ ਅਤੇ ਨਸ਼ਿਆ ਦੇ ਮਾਮਲੇ ਵਿਚ ਆਪਣਾ ਅਸਫੀਤਾ ਦੇ ਕੇ ਹਾਊਸ ਤੋਂ ਬਾਹਰ ਆ ਜਾਂਦੇ। ਉਨ੍ਹਾਂ ਨੇ ਕਿਹਾ ਕਿ ਅੱਗੋਂ ਪਿਛੋਂ ਤਾਂ ਦੋਵੇਂ ਪਤੀ ਪਤਨੀ ਸਰਕਾਰ ਦੇ ਵਿਰੁੱਧ ਬੋਲਣ ਤੋਂ ਪਿਛੇ ਨਹੀਂ ਹੱਟਦੇ ਪਰ ਹੁਣ ਜਦੋਂ ਸੱਚੇ ਪੰਜਾਬੀ ਹੋਣ ਦਾ ਸਬੂਤ ਦੇਣ ਦਾ ਮੌਕਾ ਸੀ ਤਾਂ ਉਨ੍ਹਾਂ ਨੂੰ ਪਹਿਲ ਕਰਦਿਆਂ ਆਪਣਾ ਅਸਤੀਫਾ ਦੇਣਾ ਚਾਹੀਦਾ ਸੀ।ਉਨ੍ਹਾਂ ਨੇ ਇਸ ਸਮੇਂ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਕਿਹਾ ਕਿ ਉਹ ਇਸ ਗੱਲ ਦਾ ਯਕੀਨ ਨਾ ਟੁੱਟਣ ਦੇਣ ਕਿ ਈ.ਡੀ.ਕਿਸੇ ਦਬਾਅ ਹੇਠ ਆ ਕੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਕੋਈ ਰਿਆਇਤ ਨਾ ਕਰ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਰ.ਐਸ.ਐਸ.ਧਰਮ ਪਰਿਵਰਤਨ ਦੇ ਨਾਂ ‘ਤੇ ਜੋ ਖੇਡ, ਖੇਡ ਰਹੀ ਹੈ ਉਹ ਦੇਸ਼ ਦੇ ਲਈ ਗੰਭੀਰ ਖਤਰੇ ਦੀ ਘੰਟੀ ਵੱਲ ਸੰਕੇਤ ਕਰ ਰਹੀ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply