Monday, March 16, 2026

’ਧਰਮ ਪ੍ਰੀਵਰਤਨ’ ਦੀ ਮੁਹਿੰਮ ਦੇਸ਼ ਦੀ ਏਕਤਾ-ਅਖੰਡਤਾ ਲਈ ਚੁਨੌਤੀ ਬਣੇੇਗੀ- ਰਾਣਾ

Rana Paramjit Singh

ਨਵੀਂ ਦਿੱਲੀ 23 ਦਸੰਬਰ (ਅੰਮ੍ਰਿਤ ਲਾਲ ਮੰਨਣ) -ਆਰ. ਐਸ. ਐਸ ਸਹਿਤ ਕੁੱਝ ਹੋਰ ਹਿੰਦੂ ਜਥੇਬੰਦੀਆਂ ਵਲੋਂ ਗੈਰ-ਹਿੰਦੂਆਂ ਦਾ ‘ਧਰਮ ਪ੍ਰੀਵਰਤਨ’ ਕਰਵਾਏ ਜਾਣ ਦੀ ਸ਼ੁਰੂ ਕੀਤੀ ਗਈ ਹੋਈ ਮੁਹਿੰਮ ਨੂੰ ‘ਘਰ ਵਾਪਸੀ’ ਦਾ ਨਾਂ ਦੇ, ਆਰ. ਐਸ. ਐਸ ਦੇ ਮੁਖੀ ਸ਼੍ਰੀ ਮੋਹਨ ਭਾਗਵਤ ਵਲੋਂ ਇਸ ਦਾ ਸਮਰਥਨ ਅਤੇ ਇਹ ਦਾਅਵਾ ਕੀਤੇ ਜਾਣ ਕਿ 2021 ਤਕ ਸਮੁਚੇ ਭਾਰਤ ਦਾ ਹਿੰਦੂ-ਕਰਣ ਕਰ ਦਿੱਤਾ ਜਾਏਗਾ, ‘ਤੇ ਸ. ਪਰਮਜੀਤ ਸਿੰਘ ਰਾਣਾ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰ. ਕਮੇਟੀ) ਨੇ ਡੂੰਘੀ ਚਿੰਤਾ ਪ੍ਰਗਟ ਕੀਤੀ। ਸ. ਰਾਣਾ ਨੇ ਇਸ ਸੰਬੰਧੀ ਜਾਰੀ ਆਪਣੇ ਬਿਆਨ ਵਿੱਚ ਕਿਹਾ ਇਸ, ‘ਧਰਮ ਪ੍ਰੀਵਰਤਨ’ ਦੀ ਮੁਹਿੰਮ, ਕਾਰਣ ਦੇਸ਼ ਦੀਆਂ ਘੱਟ ਗਿਣਤੀਆਂ ਵਿੱਚ ਆਪਣੇ ਜਾਨ-ਮਾਲ ਦੀ ਸੁਰਖਿਆ ਪ੍ਰਤੀ ਚਿੰਤਾਵਾਂ ਵਧਣਗੀਆਂ, ਜਿਸ ਦੇ ਫਲਸਰੂਪ ਪੈਦਾ ਹੋਣ ਵਾਲਾ ਫਿਰਕੂ ਤਨਾਉ ਦੇਸ਼ ਦੀ ਏਕਤਾ-ਅਖੰਡਤਾ ਲਈ ਚੁਨੌਤੀ ਬਣ ਜਾਏਗਾ।ਸ. ਪਰਮਜੀਤ ਸਿੰਘ ਰਾਣਾ ਨੇ ਕਿਹਾ ਕਿ ਇਸ ਸਮੇਂ, ਜਦਕਿ ਦੇਸ਼ ਵਿੱਚ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਦੀ ਮਜ਼ਬੂਤ ਸਰਕਾਰ ਕਾਇਮ ਹੈ, ਦੇਸ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਦਾ ਵਾਤਾਵਰਣ ਕਾਇਮ ਰਹਿਣਾ ਬਹੁਤ ਜ਼ਰੁਰੀ ਹੈ, ਤਾਂ ਜੋ ਜਿਸ ਵਿਕਾਸ ਦੇ ਏਜੰਡੇ ਤੇ ਦੇਸ਼ ਵਾਸੀਆਂ ਦਾ ਚੁਨੌਤੀ-ਰਹਿਤ ਸਮਰਥਨ ਪ੍ਰਾਪਤ ਕੀਤਾ ਗਿਆ ਹੈ, ਉਸ ਪੁਰ ਦ੍ਰਿੜ੍ਹਤਾ ਨਾਲ ਅਮਲ ਹੋ ਸਕੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply