Friday, September 11, 2026

ਝਾਰਖੰਡ ਤੇ ਜੰਮੂ-ਕਸ਼ਮੀਰ ਵਿੱਚ ਭਾਜਪਾ ਦੀ ਜਿੱਤ’ਤੇ ਛੀਨਾ ਵੱਲੋਂ ਮੋਦੀ, ਅਮਿਤ ਸ਼ਾਹ ਤੇ ਜੇਤਲੀ ਨੂੰ ਵਧਾਈਆਂ

Rajinder Mohan Singh Chhina

ਅੰਮ੍ਰਿਤਸਰ, 23 ਦਸੰਬਰ (ਪ੍ਰੀਤਮ ਸਿੰਘ) – ਭਾਰਤੀ ਜਨਤਾ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਅਤੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਛੱਤੀਸਗੜ੍ਹ ਤੇ ਜੰਮੂ-ਕਸ਼ਮੀਰ ਵਿੱਚ ਪਾਰਟੀ ਦੀ ਸ਼ਾਨਦਾਰ ਜਿੱਤ ਅਤੇ ਪ੍ਰਦਰਸ਼ਨ ‘ਤੇ ਖੁਸ਼ੀ ਦਾ ਇਜਹਾਰ ਕਰਦਿਆ ਇਸਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਜਿੱਤ ਕਰਾਰ ਦਿੱਤਾ।ਉਨ੍ਹਾਂ ਕਿਹਾ ਕਿ 1947 ਤੋਂ ਬਾਅਦ ਅੱਜ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਕੇ ਭਾਜਪਾ ਨੇ ਜੰਮੂ ਵਿੱਚ ਆਪਣਾ ਝੰਡਾ ਬੁਲੰਦ ਕੀਤਾ ਹੈ, ਜਿਸ ਨਾਲ ਵਿਰੋਧੀਆਂ ਨੂੰ ਪਿਸੂ ਪੈਣੇ ਲਾਜਮੀ ਹਨ।

ਸ: ਛੀਨਾ ਨੇ ਕਿਹਾ ਕਿ ਸ੍ਰੀ ਮੋਦੀ ਜੋ ਕਿ ਇਸ ਸੁਲਝੇ ਹੋਏ ਇਨਸਾਨ, ਦੀ ਦੂਰਅੰਦੇਸ਼ੀ ਸੋਚ ਸਦਕਾ ਦੇਸ਼ ਦੀ ਉਨਤੀ ਦੀਆਂ ਰਾਹਾਂ ਵੱਲ ਵੱਧਣ ਵਿੱਚ ਸਫ਼ਲ ਹੋ ਰਿਹਾ ਹੈ।ਜਿਸ ਦਾ ਨਤੀਜਾ ਲੋਕਾਂ ਨੇ ਭਾਜਪਾ ਦੇ ਹੱਕ ਵਿੱਚ ਨਿੱਤਰਦਿਆ ਹੋਇਆ ਚੋਣਾਂ ਵਿੱਚ ਜਿੱਤ ਦਿਵਾਕੇ ਸਿਖਰਾਂ ‘ਤੇ ਲਿਆ ਬਿਠਾਇਆ ਹੈ।ਉਨ੍ਹਾਂ ਕਿਹਾ ਕਿ ਹੁਣ ਲੋਕ ਜਾਗ੍ਰਿਤ ਹੋ ਚੁੱਕੇ ਹਨ ਕਿ ਗੱਲਾਂ ਨਾਲ ਬੁੱਤਾਂ ਨਹੀਂ ਸਾਰਿਆ ਜਾ ਸਕਦਾ ਇਸ ਲਈ ਜਨਤਾ ਨੇ ਵਿਰੋਧੀ ਧਿਰ ਨੂੰ ਸਬਕ ਸਿਖਾਉਂਦਿਆ ‘ਵਿਕਾਸ ਪੁਰਸ਼’ ਸ੍ਰੀ ਨਰਿੰਦਰ ਮੋਦੀ ਵਾਲੀ ਭਾਜਪਾ ਸਰਕਾਰ ਨੂੰ ਹੀ ਸ਼ਾਨਦਾਰ ਜਿੱਤ ਦਿਵਾਕੇ ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਦੀ ਵਾਂਗਡੋਰ ਉਨ੍ਹਾਂ ਦੇ ਹੱਥ ਸੌਂਪੀ ਹੈ।ਉਨ੍ਹਾਂ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਸ੍ਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਸ੍ਰੀ ਅਰੁਣ ਜੇਤਲੀ ਨੂੰ ਵਧਾਈ ਦਿੱਤੀ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply