ਸੰਗਰੂਰ, 14 ਅਕਤੂਬਰ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕਾਦਮੀ ਰਾਜੀਆ (ਬਰਨਾਲਾ) ਵਿਖੇ ਸਕੂਲ ਪੱਧਰੀ ਐਥਲੈਟਿਕ ਮੀਟ ਕਰਵਾਈ ਗਈ।ਸ਼ਬਦ ਤੇ ਓਥ ਲੈਣ ਉਪਰੰਤ ਪ੍ਰਿੰਸੀਪਲ ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਖੇਡ ਸਮਾਗਮ ਦੀ ਸੁਰੂਆਤ ਕਰਵਾਈ।ਖੇਡਾਂ ਵਿੱਚ ਜਮਾਤ ਨਰਸਰੀ ਤੋ ਲੈ ਕੇ ਅੱਠਵੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ।ਵਿਦਿਆਰਥੀਆਂ ਵਲੋਂ ਹਾਊਸ ਅਮੁੱਲ, ਅਤੁੱਲ, ਅਜੈ ਤੇ ਅਬੈ ਦੀ ਵੰਡ ਅਨੁਸਾਰ ਲੈਮਨ ਰੇਸ, ਸੈਕ ਰੇਸ, ਸੋਫਟ ਬਾਲ ਰੇਸ, ਸਪੂਨ ਰੇਸ, ਰਿਲੇਅ ਰੇਸ ਤੇ 100,200,400 ਮੀਟਰ ਦੀਆਂ ਦੌੜਾਂ, ਲੰਬੀ ਤੇ ਉਚੀ ਛਾਲ ਤੋਂ ਇਲਾਵਾ ਗੋਲਾ ਸੁੱਟਣਾ ਤੇ ਰੱਸਾਕਸੀ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ।ਅੰਤ ‘ਚ ਸਮੂਹ ਸਟਾਫ ਦੀ ਰੱਸਾਕਸੀ ਖੇਡ ਨਾਲ ਇਹ ਸਮਾਗਮ ਹੋਰ ਵੀ ਰੌਚਕ ਹੋ ਗਿਆ।ਇਹਨਾਂ ਖੇਡਾਂ ਵਿਚੋਂ ਪਹਿਲਾ ਸਥਾਨ ਅਬੈ ਹਾਊਸ ਦੂਜਾ ਸਥਾਨ ਅਜੈ ਤੇ ਤੀਜਾ ਸਥਾਨ ਅਤੁੱਲ ਹਾਊਸ ਦੁਆਰਾ ਪ੍ਰਾਪਤ ਕੀਤਾ ਗਿਆ।ਖੇਡਾਂ ਵਿੱਚ ਚੰਗੀ ਕਾਰਗੁਜ਼ਾਰੀ ਤੇ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਖਿਡਾਰੀਆਂ ਨੂੰ ਸਮੂਹ ਸਟਾਫ, ਪੀ.ਟੀ.ਆਈ ਹਰਦੀਪ ਕੌਰ ਤੇ ਪ੍ਰਿੰਸੀਪਲ ਅਮਨਦੀਪ ਕੌਰ ਵਲੋਂ ਸਨਮਾਨਿਤ ਕੀਤਾ ਗਿਆ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …