Wednesday, June 18, 2025
Breaking News

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: ਤੇ ਪੰਜਾਬ ਊਰਜਾ ਡਿਵੇਲਪਮੈਂਟ ਏਜੰਸੀ ਵਲੋਂ ਸੈਮੀਨਾਰ

PPN2312201406

ਜਲੰਧਰ, 23 ਦਸੰਬਰ (ਪਵਨਦੀਪ ਸਿੰਘ ਭੰਡਾਲ/ਪਰਮਿੰਦਰ ਸਿੰਘ) – ਪੰਜਾਬ ਦੇ ਮੁੱਖਮੰਤਰੀ ਅਤੇ ਉਪ-ਮੁੱਖਮੰਤਰੀ ਦੀ ਦੇਖਰੇਖ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਅਤੇ ਪੰਜਾਬ ਊਰਜਾ ਡਿਵੇਲਪਮੈਂਟ ਏਜੰਸੀ ਨੇ ਬਿਜਲੀ ਸੁਰੱਖਿਆਂ ਮੁੱਦੇ ਤੇ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਮੰਗਲਵਾਰ ਨੂੰ ਸੈਮੀਨਾਰ ਆਯੋਜਿਤ ਕੀਤਾ। ਇਹ ਪ੍ਰੋਗ੍ਰਾਮ ਰਾਜ ਪੱਧਰੀ ਊੁਰਜਾ ਸੁਰੱਖਿਆਂ ਦਿਹਾੜੇ ਵਜੋਂ ਮਨਾਇਆਂ ਗਿਆ।

ਇਸ ਪ੍ਰੋਗ੍ਰਾਮ ਵਿੱਚ ਜਲੰਧਰ ਡਿਵੀਜ਼ਨ ਦੇ ਡਵੀਜ਼ਨਲ ਕਮਿਸ਼ਨਰ ਆਈ.ਏ.ਐਸ ਸ਼੍ਰੀ ਆਰ. ਵੇਂਕਟ ਰਤਨਮ ਮੁੱਖ ਮਹਿਮਾਨ ਅਤੇ ਡਿਸਟ੍ਰਿਬਿਯੂਸ਼ਨ ਉੱਤਰ ਜ਼ੋਨ ਪਾਵਰਕਾਮ ਜਲੰਧਰ ਦੇ ਚੀਫ ਇੰਜੀਨੀਅਰ ਇੰਜੀ. ਸ਼੍ਰੀ ਆਰ. ਕੇ. ਸਾਹੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸੈਮੀਨਾਰ ਵਿੱਚ ਪੇਡਾ ਵਲੋਂ ਸੀਨੀਅਰ ਮੈਨੇਜਰ ਪੇਡਾ, ਇੰਜੀ. ਬਲਕਾਰ ਸਿੰਘ, ਸ਼੍ਰੀ ਤਨਵੀਰ ਸਿੰਘ ਜ਼ਿਲ੍ਹਾਂ ਮੈਨੇਜਰ ਪੇਡਾ ਜਲੰਧਰ ਅਤੇ ਸ. ਸੁਖਵਿੰਦਰ ਸਿੰਘ, ਸੀਨੀਅਰ ਮੈਨੇਜਰ ਪੇਡਾ ਲੁਧਿਆਣਾ ਮੌਜੂਦ ਰਹੇ।
ਇਸ ਸੈਮੀਨਾਰ ਵਿੱਚ ਮਾਹਿਰਾਂ ਨੇ ਸੌਰ ਊਰਜਾ, ਬਿਜਲੀ ਸੁਰੱਖਿਆਂ ਸੰਬੰਧਿਤ ਕੋਡ, ਖੇਤੀਬਾੜ੍ਹੀ, ਸਟਾਰ ਰੇਟਿਡ ਉਤਪਾਦਨਾਂ ਅਤੇ ਸੌਰ ਊਰਜਾ ਸੰਬੰਧਿਤ ਮੋਟਰਾਂ ਦੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਆਮ ਲਾਇਟ ਬਲਬਾਂ ਦੇ ਮੁਕਾਬਲੇ ਐਲ.ਈ.ਡੀ ਉਤਪਾਦਨਾਂ ਦਾ ਇਸਤੇਮਾਲ ਨੂੰ ਵਧਾਉਣ ਦੀ ਅਪੀਲ ਕੀਤੀ, ਜੋ ਕਿ ਬਿਜਲੀ ਸੁੁਰੱਖਿਆਂ ਵਿੱਚ ਮਦਦਗਾਰ ਸਿੱਧ ਹੁੰਦੇ ਹਨ।ਜਲੰਧਰ ਡਿਵੀਜ਼ਨ ਦੇ ਡਵਿਜ਼ਨਲ ਕਮਿਸ਼ਨਰ ਆਈ.ਏ.ਐਸ ਸ਼੍ਰੀ ਆਰ. ਵੇਂਕਟ ਰਤਨਮ ਨੇ ਕਿਹਾ ਕਿ ਸਾਨੂੰ ਰਾਸ਼ਟਰ ਹਿਤ ਸਹਿਤ ਵਿਅਕਤੀਤਵ ਹਿਤ ਵਿੱਚ ਊਰਜਾ ਸੁਰੱਖਿਆਂ ਦੇ ਪਾਸੇ ਕਦਮ ਲੈਣੇ ਚਾਹੀਦੇ ਹਨ। ਇਹ ਰਾਸ਼ਟਰ ਹਿਤ ਵਿੱਚ ਬਿਜਲੀ ਦੀ ਸਪਲਾਈ ਵਧਾਉਣ ਦੇ ਨਾਲ-ਨਾਲ ਸਾਨੂੰ ਬਿਨਾ ਰੁਕਾਵਟ ਬਿਜਲੀ ਸਪਲਾਈ ਮਿਲੇਗੀ। ਡਿਸਟ੍ਰਿਬਿਯੂਸ਼ਨ ਉੱਤਰ ਜ਼ੋਨ ਪਾਵਰਕਾਮ ਜਲੰਧਰ ਦੇ ਚੀਫ ਇੰਜੀਨੀਅਰ ਇੰਜੀ ਆਰ. ਕੇ. ਸਾਹੀ ਨੇ ਸਾਰਿਆਂ ਨੂੰ ਬਿਜਲੀ ਦੀ ਬਚੱਤ ਦੇ ਕਾਰਜ ਕਰਨੇ ਚਾਹੀਦੇ ਹਨ। ਜਿਸਦੀ ਸ਼ੁਰੂਆਤ ਅਸੀਂ ਆਪਣੇ ਕਮਰੇ ਨੂੰ ਬਾਹਰ ਜਾਣ ਸਮੇਂ ਸਾਰੇ ਬਿਜਲੀ ਉਤਪਾਦਨਾਂ ਨੂੰ ਉਸਦੇ ਮੇਨ ਸਵਿਚ ਤੋਂ ਬੰਦ ਕਰਕੇ ਵੀ ਕਰ ਸਕਦੇ ਹਾਂ। ਜੋ ਕਿ ਸਾਡੇ ਲਈ ਪਹਿਲਾ ਕਦਮ ਹੋਣ ਦੇ ਨਾਲ ਬਹੁਤ ਲਾਭਕਾਰੀ ਹੋਵੇਗਾ।
ਇਸ ਮੌਕੇ ਭਾਰਤ ਸਰਕਾਰ ਵਿੱਚ ਬਿਜਲੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨਾਲ ਬਿਜਲੀ ਸੁਰੱਖਿਆਂ ਮੁੱਦੇ ਤੇ ਚਰਚਾ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਹ ਵਿਦਿਆਰਥੀ ਸਰਕਾਰੀ ਕੁੜ੍ਹੀਆਂ ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ, ਜਲੰਧਰ ਸਰਕਾਰੀ ਹਾਈ ਸਕੂਲ, ਬਸਤੀ ਬਾਵਾਂ ਖੇਲ, ਜਲੰਧਰ ਅਤੇ ਸਰਕਾਰੀ ਹਾਈ ਸਕੂਲ, ਪਤਾਰਾ ਪਿੰਡ ਜ਼ਿਲਾ ਜਲੰਧਰ ਤੋਂ ਸ਼ਾਮਿਲ ਹੋਏ ਸਨ।
ਇਸ ਤੋਂ ਵੱਖ ਵਿਦਿਆਰਥੀਆਂ ਵਿੱਚ ਬਿਜਲੀ ਸੁਰੱਖਿਆਂ ਦੇ ਮੁਦੇ ਸੰਬੰਧਿਤ ਉਤਸੁਕਤਾ ਲਿਆਉਣ ਲਈ ਆੱਨ ਦ ਸਪਾਟ ਪੇਂਟਿੰਗ ਅਤੇ ਡੇਕਲਾਮੇਸ਼ਨ ਪ੍ਰਤਿਯੋਗਿਤਾਵਾਂ ਕਰਵਾਈ ਗਈ। ਜਿਸ ਵਿੱਚ ਸੇਂਟ ਸੋਲਜਰ ਕਾਂਵੇਂਟ ਸਕੂਲ, ਪੁਲਿਸ ਡੀਏਵੀ ਪਬਲਿਕ ਸਕੂਲ, ਸੇਂਟ ਸੋਲਜਰ ਡਿਵਾਇਨ ਸਕੂਲ, ਮਾਨ ਨਗਕ ਜਲੰਧਰ, ਡੀਐਸਐਸਡੀ ਸੀਨੀਅਰ ਸੈਕੰਡਰੀ ਸਕੂਲ, ਬਸਤੀ ਨੌ, ਡੀਏਵੀ ਪਬਲਿਕ ਸਕੂਲ, ਫਿਲੌਰ, ਕਮਲਾ ਨਹਿਰੂ ਪਬਲਿਕ ਸਕੂਲ ਸਹਿਤ ਹੋਰ ਵੀ ਕਈ ਸਕੂਲਾਂ ਤੋਂ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੂੰ ਬਿਜਲੀ ਸੁਰੱਖਿਆਂ ਬਿਲਡਿੰਗ ਕੋਡ (ਈਈਬੀਸੀ) ਦੇ ਬਾਰੇ ਜਾਗਰੂਕ ਕਰਨ ਲਈ ਜਲੰਧਰ ਤੋਂ ਪ੍ਰਸਿੱਧ ਇੰਜੀਨੀਅਰ ਸ਼੍ਰੀ ਠਾਕੁਰ ਉਦੇਵੀਰ ਸਿੰਘ ਨੇ ਪ੍ਰੇਜ਼ੇਨਟੇਸ਼ਨ ਦਿੱਤੀ।
ਇਸ ਪ੍ਰੋਗ੍ਰਾਮ ਵਿੱਚ ਇੰਜੀ. ਐਨ.ਕੇ ਗਾਂਧੀ (ਮੁੱਖ ਇੰਜੀਨੀਅਰ, ਡਿਸਟ੍ਰਿਬਯੂਸ਼ਨ ਬਾਰਡਰ ਜ਼ੋਨ ਅਮ੍ਰਿਤਸਰ), ਇੰਜੀ ਐਨ.ਕੇ. ਸ਼ਰਮਾ (ਮੁੱਖ ਇੰਜੀਨੀਅਰ, ਆਰਈ ਐਂਡ ਏਪੀਡੀਆਰਪੀ ਪਟਿਆਲਾ), ਇੰਜੀ. ਰਛਪਾਲ ਸਿੰਘ (ਮੁੱਖ ਇੰਜੀਨੀਅਰ, ਡਿਸਟ੍ਰਿਬਯੂਸ਼ਨ ਸੈਂਟਰਲ ਜ਼ੋਨ ਲੁਧਿਆਣਾ), ਇੰਜੀ ਐਚ.ਪੀ ਗੁਪਤਾ (ਮੁੱਖ ਇੰਜੀਨੀਅਰ, ਕਯੂਆਈ ਐਂਡ ਟੀਏ ਪਟਿਆਲਾ), ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ, ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ, ਸੀਟੀ ਇੰਸਟੀਚਿਊਸ਼ਨਜ਼ ਦੇ ਗਰੁੱਪ ਡਾਇਰੈਕਟਰ ਡਾ. ਮਨੋਜ ਕੁਮਾਰ ਸਹਿਤ ਕਈ ਡਿਪਟੀ ਮੁੱਖ ਇੰਜੀਨੀਅਰ, ਐਸ.ਈ, ਵਧੀਕ ਨਿਗਰਾਨ ਇੰਜੀਨੀਅਰ/ਸੀਨੀਅਰ ਕਾਰਜਕਾਰੀ ਇੰਜੀਨੀਅਰ, ਏਈਈ/ਏਈ ਅਤੇ ਸਟਾਫ ਮੈਂਬਰ ਵੀ ਸ਼ਾਮਿਲ ਹੋਏ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply