ਸ਼ਿਵ ਸੈਨਾ ਸ਼ੇਰੇ ਪੰਜਾਬ ਦੇ ਅਹੂਦੇਦਾਰਾਂ ਨੇ ਕੀਤਾ ਪੀਕੇ ਫਿਲਮ ਦਾ ਵਿਰੋਧ
ਅੰਮ੍ਰਿਤਸਰ, 23 ਦਸੰਬਰ (ਸਾਜਨ) – ਸ਼ਿਵ ਸੈਨਾ ਸ਼ੇਰੇ ਪੰਜਾਬ ਦੇ ਪੰਜਾਬ ਪ੍ਰਧਾਨ ਵਿਵੇਕ ਸਾਗਰ ਸੱਗੂ ਅਤੇ ਸੰਯੋਜਕ ਓਮ ਪ੍ਰਕਾਸ਼ (ਕੋਕ ਪ੍ਰਧਾਨ) ਦੀ ਅਗਵਾਈ ਵਿੱਚ ਸੂਰਜ ਚੰਦਾ ਤਾਰਾ ਵਿੱਚ ਲੱਗੀ ਫਿਲਮ ਪੀਕੇ ਦਾ ਜੋਰਦਾਰ ਵਿਰੋਧ ਕੀਤਾ ਅਤੇ ਸਿਨੇਮਾ ਦੇ ਬਾਹਰ ਪੀਕੇ ਫਿਲਮ ਦੇ ਬੋਰਡ ਨੂੰ ਸਾੜਿਆ ਗਿਆ।ਪੰਜਾਬ ਪ੍ਰਧਾਨ ਵਿਵੇਕ ਸਾਗਰ ਸੱਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੀਕੇ ਫਿਲਮ ਵਿੱਚ ਸ਼ਿਵ ਸੰਕਰ ਜੀ ਅਤੇ ਹੋਰ ਦੇਵੀ ਦੇਵਤੀਆ ਦਾ ਮਜਾਕ ਬਣਾਇਆ ਗਿਆ ਹੈ, ਜਿਸ ਨਾਲ ਹਿੰਦੂ ਲੋਕਾਂ ਦੇ ਮੰਨ ਨੂੰ ਬਹੂਤ ਠੇਸ ਪਹੂੰਚੀ ਹੈ।ਅੰਮ੍ਰਿਤਸਰ ਅਤੇ ਸਾਰੇ ਪੰਜਾਬ ਵਿੱਚ ਪੀਕੇ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਅੱਲਫਾ ਵਨ ਅਤੇ ਸੈਲੀਬ੍ਰੇਸ਼ਨ ਵਿੱਚ ਵੀ ਲੱਗੇ ਪੋਸਟਰਾਂ ਨੂੰ ਸਾੜਿਆ ਗਿਆ ਹੈ।ਉਨ੍ਹਾਂ ਕਿਹਾ ਕਿ ਹਿੰਦੂ ਦੇਵੀ ਦੇਵਤਿਆਂ ਦਾ ਮਜਾਕ ਬਨਾਊਣ ਵਾਲੇ ਡਾਇਰੇਕਟਰ ਅਤੇ ਫਿਲਮ ਦੇ ਸਾਰੇ ਹੀ ਕੰਮ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ।
ਉਨਾਂ ਹਿੰਦੂ ਸੰਗਠਨਾਂ ਨੂੰ ਵੀ ਅਪੀਲ ਕਿ ਸਾਰੇ ਹੀ ਇੱਕਠੇ ਹੋ ਕੇ ਪੀਕੇ ਫਿਲਮ ਵਿੱਚ ਹਿੰਦੂ ਦੇਵੀ ਦੇਵਤਿਆਂ ਦਾ ਮਜਾਕ ਬਣਾਉਣ ਵਾਲਿਆਂ ਦੇ ਖਿਲਾਫ ਸੰਘਰਸ਼ ਕਰਨ, ਤਾਂ ਜੋ ਮਰਿਆਦਾ ਨੂੰ ਖਰਾਬ ਕਰਨ ਵਾਲਿਆਂ ਨੂੰ ਸਖਤ ਤੋਂ ਸੱਖਤ ਸਜ਼ਾ ਦਿੱਤੀ ਜਾਵੇ।ਉਨਾਂ ਕਿਹਾ ਕਿ ਸਰਕਾਰ ਨੂੰ ਮੰਗ ਕੀਤੀ ਕਿ ਫਿਲਮ ਦੇ ਖਿਲਾਫ ਪੁਰੀ ਕਾਰਵਾਈ ਕੀਤੀ ਜਾਵੇ।ਮੌਕੇ ਤੇ ਪਹੁੰਚੇ ਥਾਣਾ ਰਾਮ ਬਾਗ ਦੇ ਐਸ.ਐਚ.ੳ ਜੋਗਾ ਸਿੰਘ ਨੇ ਪਹੁੰਚ ਕੇ ਬੜੇ ਹੀ ਸ਼ਾਂਤਮਈ ਢੰਗ ਨਾਲ ਸ਼ਿਵ ਸੈਨਾ ਸ਼ੇਰੇ ਪੰਜਾਬ ਦੇ ਅਹੂਦੇਦਾਰਾਂ ਨੂੰ ਕਿਸੇ ਵੀ ਤਰਾਂ ਦਾ ਕੋਈ ਨੂਕਸਾਨ ਨਾਂ ਕਰਨ ਸਬੰਧੀ ਸਮਝਾਇਆ ।ਇਸ ਮੌਕੇ ਸੀਨੀਅਰ ਉਪ ਪ੍ਰਧਾਨ ਮੋਤੀ ਅਰੋੜਾ, ਨੀਤੀਨ ਸੂਰੀ, ਕਪਿਲਾ ਜੀਤ ਗਿੱਲ, ਦੀਪਕ ਬੱਤਰਾ, ਵਿਨੇ, ਰਿੰਕੂ ਪਹਿਲਵਾਨ, ਜਿੰਦਾ, ਅਸ਼ਵਨੀ ਸ਼ਰਮਾ, ਦੀਪੂ ਪਹਿਲਵਾਨ, ਵਿੱਕੀ, ਮਿੰਟੂ ਸ਼ਰਮਾ ਆਦਿ ਹਾਜਰ ਸਨ।